shri guru amardas ji: ਗੁਰੂ ਨਾਨਕ ਦੇਵ ਜੀ ਦੇ ਲਾਏ ਸਿੱਖ ਧਰਮ ਦੇ ਬੂਟੇ ਨੂੰ ਦੂਜੇ ਗੁਰੂ ਜੀ ਤੋਂ ਪਿੱਛੋਂ ਹੋਰ ਪ੍ਰਫੁੱਲਤ ਕਰਨ ਵਾਲੇ ਸ੍ਰੀ ਗੁਰੂ ਅਮਰਦਾਸ ਜੀ ਸਨ।ਪਹਿਲੀ ਪਾਤਸ਼ਾਹੀ ਤੋਂ ਜਗੀ ਜੋਤ ਭਾਈ ਲਹਿਣਾ ਜੀ ਵਿੱਚ ਰੌਸ਼ਨ ਹੋਈ।ਉਹ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਨਾਂ ਨਾਲ ਦੂਜੇ ਸਿੱਖ ਗੁਰੂ ਬਣੇ।ਅੱਗੋਂ ਉਹਨਾਂ ਤੋਂ ਇਹ ਜੋਤ ਸ੍ਰੀ ਅਮਰਦਾਸ ਜੀ ਵਿੱਚ ਜਗੀ।ਉਹ ਤੀਜੇ ਗੁਰੂ ਜੀ ਅਰਥਾਤ ਤੀਜੀ ਪਾਤਸ਼ਾਹੀ ਬਣੇ।ਉਮਰ ਪੱਖੋਂ ਉਹ ਪਹਿਲੇ ਗੁਰੂ ਜੀ ਤੋਂ ਮਸਾਂ ਦਸ ਸਾਲ ਛੋਟੇ ਸਨ।ਸ੍ਰੀ ਗੁਰੂ ਅਮਰਦਾਸ ਜੀ ਦਾ ਜਨਮ ਈਸਵੀ ਸੰਨ 1479 ਵਿੱਚ ਹੋਇਆ।ਉਨ੍ਹਾਂ ਦੇ ਮਾਤਾ-ਪਿਤਾ ਸ੍ਰੀ ਤੇਜ ਭਾਨ ਸਨ।ਉਨਾਂ੍ਹ ਦੀ ਮਾਤਾ ਦਾ ਨਾਂ ਸੁਲੱਖਣੀ ਜੀ ਸੀ।ਗੁਰੂ ਜੀ ਦਾ ਜਨਮ ਸਥਾਨ ਬਾਸਰਕੇ, ਜ਼ਿਲਾ ਅੰਮ੍ਰਿਤਸਰ ਵਿੱਚ ਪੈਂਦਾ ਹੈ।ਇਹ ਸਥਾਨ ਛਿਹਰਟਾ ਦੇ ਨੇੜੇ ਹੈ।ਉਹ ਸੱਠ ਸਾਲ ਤੋਂ ਉੱਪਰ ਸਨ ਜਦੋਂ ਉਹ ਦੂਜੇ ਗੁਰੂ ਜੀ ਦੇ ਸੰਪਰਕ
‘ਚ ਆਏ।ਸ੍ਰੀ ਗੁਰੂ ਅੰਗਦ ਦੇਵ ਜੀ ਦੀ ਇੱਕ ਸਪੁੱਤਰੀ ਬੀਬੀ ਅਮਰੋ ਸੀ।ਉਹ ਸ੍ਰੀ ਅਮਰਦਾਸ ਜੀ ਦੇ ਭਤੀਜੇ ਨੂੰ ਵਿਆਹੀ ਹੋਈ ਸੀ।ਬੀਬੀ ਅਮਰੋ ਦੇ ਮੂੰਹੋਂ ਗੁਰੂ ਨਾਨਕ ਦੇਵ ਜੀ ਦੇ ਬਾਣੀ ਸੁਣ ਕੇ ਉਨ੍ਹਾਂ ਦੇ ਮਨ ਵਿੱਚ ਗੁਰੂ ਅੰਗਦ ਦੇਵ ਜੀ ਨੂੰ ਮਿਲਣ ਦੀ ਇੱਛਾ ਹੋਈ।ਗੁਰੂ ਬਣਨ ਤੋਂ ਪਹਿਲਾਂ ਸ੍ਰੀ ਗੁਰੂ ਅਮਰਦਾਸ ਜੀ ਨੇ ਕਾਫੀ ਯਾਤਰਾਵਾਂ ਕੀਤੀਆਂ ਸਨ।ਉਹ ਦੂਰ-ਦੂਰ ਤੱਕ ਪੈਦਲ ਵੀ ਗਏ।ਘੋੜ-ਸਵਾਰ ਵੀ ਕੀਤੀ।ਮਹਾਂਪੁਰਖਾਂ ਦੀਆਂ ਕਥਾ-ਕਹਾਣੀਆਂ ਸੁਣਨ ਦਾ ਸ਼ੌਕ ਬਚਪਨ ਤੋਂ ਸੀ।ਗੁਰੂ ਜੀ ਵਜੋਂ ਉਨ੍ਹਾਂ ਦੀਆਂ ਕਰਨੀਆਂ ਬਾਰੇ ਗੱਲ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਸੇਵਾ-ਭਾਵਨਾ ਵਾਰੇ ਵਿਚਾਰ ਕਰਨੀ ਜ਼ਰੂਰੀ ਹੈ।ਉਨ੍ਹਾਂ ਨੇ ਕਰੀਬ ਬਾਰਾਂ ਵਰ੍ਹੇ ਗੁਰੂ ਘਰ ਦੀ, ਲੰਗਰ ਦੀ ਅਤੇ ਗੁਰੂ ਜੀ ਦੀ ਅਦੁੱਤੀ ਸੇਵਾ ਕੀਤੀ।ਉਹ ਆਪਣੇ ਪਿੰਡ ਗੋਇੰਦਵਾਲ ਤੋਂ ਰੋਜ਼ਾਨਾ ਖਡੂਰ ਸਾਹਿਬ ਆਉਂਦੇ।ਸਾਰਾ ਦਿਨ ਗੁਰੂ ਜੀ ਦੇ ਲੰਗਰ ਦੀ ਸੇਵਾ ਕਰਦੇ।ਗੁਰੂ ਜੀ ਜੋ ਵੀ ਆਗਿਆ ਕਰਦੇ ਉਸ ਦੀ ਪਾਲਣਾ ਕਰਦੇ।ਉਹ ਇੱਕ ਮਿੰਟ ਵੀ ਵਿਹਲੇ ਨਾ ਰਹਿੰਦੇ।ਕਦੇ ਆਈਆਂ ਸੰਗਤਾਂ ਨੂੰ ਪੱਖਾ ਝੱਲਦੇ।ਕਦੇ ਜਲ ਛਕਾਉਂਦੇ।ਕਹਿੰਦੇ ਹਨ ਇੱਕ ਵਾਰੀ ਦੀ ਗੱਲ ਹੈ ਮੌਸਮ ਬਹੁਤ ਖਰਾਬ ਸੀ।ਠੰਡ,ਹਨੇਰਾ ਐਨਾ ਸੀ ਕਿ ਹੱਥ ਮਾਰਿਆ ਹੱਥ ਵਿਖਾਈ ਨਾ ਦੇਵੇ।ਮੀਂਹ ਹਨੇਰੀ ਦਾ ਮੌਸਮ ਸੀ।ਗੁਰੂ ਜੀ ਲਈ ਇਹ ਭੈੜਾ ਮੌਸਮ
ਅੜਿੱਕਾ ਕਿਵੇਂ ਬਣਦਾ।ਉਹ ਹਰ ਰੋਜ਼ ਦੀ ਤਰ੍ਹਾਂ ਪਾਣੀ ਭਰ ਕੇ ਖਡੂਰ ਸਾਹਿਬ ਨੂੰ ਚੱਲ ਪਏ।ਅੱਗੇ ਪਿੰਡ ਦੇ ਰਾਹ ਵਾਲੇ ਪਾਸੇ ਇੱਕ ਕੱਪੜਾ ਬੁਣਨ ਵਾਲੇ ਜੁਲਾਹੇ ਦਾ ਘਰ ਸੀ।ਉਸਦੀ ਖੱਡੀ ‘ਚ ਅੜ ਕੇ ਗੁਰੂ ਜੀ ਦਾ ਪੈਰ ਅੜਕ ਗਿਆ।ਉਹ ਡਿੱਗਦੇ-ਡਿੱਗਦੇ ਬਚੇ। ਉਨ੍ਹਾਂ ਨੇ ਆਪ ਚੋਟ ਖਾ ਲਈ ਪਰ ਪਾਣੀ ਦੀ ਗਾਗਰ ਡੁੱਲ੍ਹਣ ਨਾ ਦਿੱਤੀ।ਇਹ ਗੱਲ ਸੁਣ ਕੇ ਗੁਰੂ ਅੰਗਦ ਦੇਵ ਜੀ ਨੇ ਉਨ੍ਹਾਂ ਤੋਂ ਪ੍ਰਸੰਨ ਹੋਏ ਹੈ ਅਤੇ ਆਪਣੇ ਗਲ ਨਾਲ ਲਾਇਆ।ਅਤੇ ਨਾਲ ਹੀ ਸ੍ਰੀ ਗੁਰੂ ਅਮਰਦਾਸ ਜੀ ਦੀ ਵਡਿਆਈ ਵਿੱਚ ਇਸ ਭਾਵ ਦੇ ਸ਼ਬਦ ਕਹੇ: ਇਹ ਅਮਰੂ ਨਿਥਾਵਾ ਨਹੀਂ।ਨਿਥਾਵਿਆਂ ਦਾ ਥਾਉਂ ਹਨ।
ਨਿਮਾਣਿਆਂ ਦਾ ਮਾਣ ਹਨ।
ਨਿਓਟਿਆਂ ਦੀ ਓਟ ਹਨ।
ਨਿਆਸਰਿਆਂ ਦਾ ਆਸਰਾ ਹਨ।
ਨਿਧਰਿਆਂ ਦੀ ਧਿਰ ਹਨ॥