shri guru amardas ji: ਗੁਰੂ ਅਮਰਦਾਸ ਜੀ ਨੇ ਸੰਗਤਾਂ ਲਈ ਪਾਣੀ ਦੀ ਘਾਟ ਨੂੰ ਖਤਮ ਕਰਨ ਲਈ ਬਾਉਲੀ ਸਾਹਿਬ ਦੀ ਖੁਦਵਾਈ ਕਰਵਾਈ ਸੀ।ਲੰਗਰ ਚਲਾਉਣ ਵਾਂਗ, ਗੁਰੂ ਜੀ ਦੇ ਇਸ ਯਤਨਾਂ ਦਾ ਉਦੇਸ਼ ਲੁਕਾਈ ਦੇ ਦੁੱਖ ਘਟਾ ਕੇ ਉਨ੍ਹਾਂ ਦੇ ਜੀਵਨ ਸੁਖਮਈ ਬਣਾਉਣਾ ਸੀ।ਗੁਰੂ ਜੀ ਵਲੋਂ ਚਲਾਇਆ ਜਾਂਦਾ ਲੰਗਰ ਇੱਕ ਹੋਰ ਗੱਲੋਂ ਵਿਸ਼ੇਸ਼ ਸੀ।ਇਸ ਵਿੱਚ ਰਾਤ ਪੈਣ ਤੱਕ ਹਰ ਚੀਜ਼ ਵਰਤਾ ਦਿੱਤੀ ਜਾਂਦੀ ਸੀ।ਦੂਜੇ ਦਿਨ ਸੰਗਤਾਂ ਵਲੋਂ ਭੇਟਾ ਆਉਣ ‘ਤੇ ਲੰਗਰ ਫਿਰ ਸ਼ੁਰੂ ਹੋ ਜਾਂਦਾ ਸੀ।
ਗੁਰੂ ਜੀ ਨੇ ਕਾਫੀ ਬਾਣੀ ਵੀ ਰਚੀ।ਇਹ ਸਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ।ਅਨੰਦ ਸਾਹਿਬ ਨਾਂ ਦੀ ਆਪ ਦੀ ਬਾਣੀ ਤਾਂ ਹਰ ਖੁਸ਼ੀ ਅਤੇ ਗਮੀ ਦੇ ਸਮੇਂ ਅਤੇ ਗੁਰਦੁਆਰਿਆਂ ਵਿੱਚ ਹਰ ਰੋਜ਼ ਪੜੀ ਅਤੇ ਸੁਣੀ ਜਾਂਦੀ ਹੈ।ਪਹਿਲੇ ਗੁਰੂ ਜੀ ਨੇ ਅਤੇ ਦੂਜੇ ਗੁਰੂ ਜੀ ਦੀਆਂ ਸਿੱਖਿਆਵਾਂ ਸੰਗਤਾਂ ਤੱਕ ਆਪ ਨੇ ਪਹੁੰਚਾਈਆਂ।ਆਪ ਨੇ ਆਪਣਾ ਜੀਵਨ ਇਨ੍ਹਾਂ ਸਿੱਖਿਆਵਾਂ ਅਨੁਸਾਰ ਢਾਲਿਆ ਹੋਇਆ ਸੀ।ਗੁਰੂ ਜੀ ਦਾ ਜੀਵਨ ਇਸ ਗੱਲ ਦਾ ਪ੍ਰਮਾਣ ਬਣ ਗਿਆ ਕਿ ਲੰਮੀ ਉਮਰ ਦੇ ਹੋਣ ‘ਤੇ ਵੀ ਕਿੰਨਾ ਕੁਝ ਮਨੁੱਖਤਾ ਦੇ ਭਲੇ ਲਈ ਕੀਤਾ ਜਾ ਸਕਦਾ ਹੈ।ਆਪ ਜੀ 1574 ਈ. ਵਿੱਚ ਜੋਤੀ-ਜੋਤ ਸਮਾ ਗਏ।ਉਦੋਂ ਆਪ ਜੀ ਦੀ ਉਮਰ ਕਰੀਬ ਸੌ ਸਾਲ ਸੀ।ਆਪ ਜੀ ਨੇ ਸਿੱਖੀ ਦੇ ਪ੍ਰਚਾਰ ਲਈ ਵੱਖ-ਵੱਖ ਥਾਵਾਂ ‘ਤੇ ਮੰਜੀਆਂ ਸਥਾਪਤ ਕੀਤੀਆਂ।