shri guru amardas ji: ਪਹਿਲੀ ਘਟਨਾ ਹੈ ਭਾਈ ਦਾਤੂ ਜੀ ਵਲੋਂ ਗੁਰੂ ਜੀ ਦਾ ਅਪਮਾਨ ਕਰਨ ਦੀ ਹੈ।ਭਾਈ ਦਾਤੂ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਪੁੱਤਰ ਸਨ।ਉਸ ਤੋਂ ਇਹ ਗੱਲ ਸਹਿਣ ਨਹੀਂ ਹੋਈ ਕਿ ਗੁਰ-ਗੱਦੀ ਗੁਰੂ ਅਮਰਦਾਸ ਜੀ ਨੂੰ ਦਿੱਤੀ ਜਾਵੇ।ਭਾਈ ਦਾਤੂ ਅੰਦਰੋਂ-ਅੰਦਰੀ ਕ੍ਰੋਧ ਪਾਲ ਰਿਹਾ ਸੀ।ਉਹ ਖੁਦ ਨੂੰ ਗੁਰ-ਗੱਦੀ ਦਾ ਅਧਿਕਾਰੀ ਸਮਝਦਾ ਸੀ।ਉਹ ਇਹ ਨਹੀਂ ਸੀ ਸਮਝਦਾ ਕਿ ਇਹ ਇੱਕ ਵੱਡੀ ਜ਼ਿੰਮੇਵਾਰੀ ਹੈ।ਜੋ ਵਿਅਕਤੀ ਇਸ ਨੂੰ ਨਿਭਾਉਣ ਦੇ ਯੋਗ ਦਿੱਸੇਗਾ, ਗੁਰੂ ਜੀ ਉਸੇ ਨੂੰ ਗੁਰ-ਗੱਦੀ ਦੇਣਗੇ।ਗੁਰੂ ਨਾਨਕ ਦੇਵ ਜੀ ਨੇ ਗੁਰਿਆਈ ਆਪਣੇ ਪੁੱਤਰਾਂ ਦੀ ਥਾਂ ਭਾਈ ਲਹਿਣਾ ਜੀ ਨੂੰ ਦਿੱਤੀ ਸੀ।ਇਵੇਂ ਹੀ ਦੂਜੇ ਗੁਰੂ ਜੀ ਨੇ ਆਪਣੇ ਮਹਾਨ ਸੇਵਕ ਸ੍ਰੀ ਗੁਰੂ ਅਮਰਦਾਸ ਜੀ ਨੂੰ ਗੁਰਿਆਈ ਦੇ ਯੋਗ ਸਮਝਿਆ ਸੀ।
ਇਕ ਦਿਨ ਗੁਰੂ ਅਮਰਦਾਸ ਜੀ ਆਪਣੇ ਦਰਬਾਰ ‘ਚ ਸੁਸ਼ੋਭਿਤ ਸਨ।ਭਾਈ ਦਾਤੂ ਭਰਿਆ ਪੀਤਾ ਆਇਆ।ਉਸ ਨੇ ਅਕਾਰਨ ਹੀ ਗੁਰੂ ਜੀ ਨੂੰ ਲੱਤ ਦੇ ਮਾਰੀ।ਗੁਰੂ ਜੀ ਨੇ ਇਸਦਾ ਬੁਰਾ ਮਨਾਉਣ ਦੀ ਥਾਂ ਇੰਨਾ ਹੀ ਕਿਹਾ ਕਿ ਮੇਰੇ ਬਿਰਧ ਸਰੀਰ ਨਾਲ ਤੁਹਾਨੂੰ ਚੋਟ ਆਈ ਹੋਵੇਗੀ।ਖਿਮਾ ਕਰਨਾ।ਇਹ ਕਹਿੰਦਿਆਂ ਗੁਰੂ ਜੀ ਭਾਈ ਦਾਤੂ ਦੇ ਚਰਨ ਦਬਾਉਣ ਲੱਗ ਪਏ।ਪਰ ਭਾਈ ਦਾਤੂ ਉੱਤੇ ਕੋਈ ਅਸਰ ਨਾ ਹੋਇਆ।ਉਸ ਨੇ ਸਗੋਂ ਉਲਟਾ ਕਿਹਾ ਕਿ ਗੁਰ-ਗੱਦੀ ‘ਤੇ ਮੇਰਾ ਹੱਕ ਹੈ।ਗੁਰੂ ਜੀ ਨੇ ਧੀਰਜ ਰੱਖਿਆ।ਉਨਾਂ੍ਹ ਨੇ ਭਾਈ ਦਾਤੂ ਨੂੰ ਦੂਜੇ ਗੁਰੂ ਜੀ ਦੇ ਸਾਹਿਬਜ਼ਾਦੇ ਜਾਣ ਕੇ ਅੱਗੋਂ ਕੁਝ ਨਾ ਕਿਹਾ।ਉਹ ਚੁੱਪ-ਚਾਪ ਉੱਥੋਂ ਉੱਠ ਕੇ ਆਪਣੇ ਨਿਵਾਸ-ਸਥਾਨ ਚਲੇ ਗਏ।ਫਿਰ ਉਨਾਂ੍ਹ ਨੇ ਗੋਇੰਦਵਾਲ ਤੋਂ ਦੂਰ ਕਿਤੇ ਇਕਾਂਤਵਾਸ ਕਰਨ ਦਾ ਮਨ ਬਣਾ ਲਿਆ।
Doctor ਲੈਂਦੇ ਲੱਖਾਂ ਰੁਪਏ, Amritsar ਦਾ ਇਹ ਬਜੁਰਗ ਮਿੰਟਾਂ ‘ਚ ਫਰੀ ਠੀਕ ਕਰਦਾ ਹੈ ਅਧਰੰਗ / ਲਕਵਾ !