shri guru arjun dev ji: ਗੁਰੂ ਨਾਨਕ ਦੇਵ ਜੀ ਦੇ ਪੰਜਵੇਂ ਅਵਤਾਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਉਪਮਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1406 ਤੋਂ 1409 ਤੱਕ ਭੱਟਾਂ ਦੇ ਸਵੈਯੇ ਦਰਜ ਹਨ। ਸੰਸਾਰ ਦੇ ਦੁੱਖਾਂ ਤੇ ਆਵਾਗਮਨ ਤੋਂ ਮੁਕਤੀ ਲਈ ਗੁਰੂ ਅਰਜਨ ਦੇਵ ਜੀ ਦੀ ਅਰਾਧਨਾ ਸਪਸ਼ਟ ਮਾਰਗ ਹੈ
ਕਿ ਭੂਲ ਕਿ ਵੀ ਪ੍ਰਭੂ ਤੇ ਗੁਰੂ ਵਿਚ ਭੇਦ ਨਾ ਜਾਨਉ ਇਹ ਪਧਤੀ ਤੇ ਮਤ ਚੂਕਹਿ ਰੇ ਮਨ ਭੇਦ ਬਿਭੇਦ ਨ ਜਾਨ ਬੀਅਉ ॥
ਗੁਰੂ ਜੀ ਡਰ ਤੇ ਦਰਦ ਦੂਰ ਕਰਨ ਵਾਲੇ ਹਕ “ਭਯ ਭੰਜਨ ਪਰਦੁਖ ਨਿਵਾਰੁ ਅਧਾਰੁ ਅਨੰਭਊ॥ ਕਲਜੁਗ ਵਿਚ ਜਗ ਨੂੰ ਤਾਰਨ ਲਈ ਗੁਰੂ ਅਰਜਨ ਦੇਵ ਹੀ ਜਹਾਜ ਹਨ। ਗੁਰੂ ਅਰਜਨ ਦੇਵ ਜੀ ਬਹਾਦਰ ਤੇ ਹਠੀ ਵੀ ਹਨ ਅਤੇ ਉਹ ਮੈਦਾਨ ਛੱਡਣ ਵਾਲੇ ਨਹੀਂ ਗੁਰੂ ਅਰਜੁਨ ਪੁਰਖੁ ਪ੍ਰਮਾਣ ਪਾਰਥਉ ਚਾਲੈ ਨਹੀਂ ॥ ਗੁਰੂ ਜੀ ਦੇ ਹੱਥ ਵਿਚ ਪ੍ਰਭੂ ਦੇ ਨਾਮ ਦਾ ਨੇਜ਼ਾ ਰਹਿੰਦਾ ਹੈ।
ਗੁਰੂ ਅਰਜਨ ਦੇਵ ਪਾਤਸ਼ਾਹ ਦੀ ਕੌਮ ਨੂੰ ਦੇਣ ਤੇ ਸ਼ਖਸ਼ੀਅਤ ਦਾ ਜ਼ਿਕਰ ਕਰਦੇ ਗੰਜ ਨਾਮਾ ਵਿਚ ਭਾਈ ਨੰਦ ਲਾਲ ਜੀ ਦਰਜ ਕਰਦੇ ਹਨ। ਗੁਰੂ ਨਾਨਕ ਦੇਵ ਪਾਤਸ਼ਾਹ ਸੱਚ ਧਰਮਵਾਲਾ ਹੈ, ਉਸ ਜਿਹਾ ਹੋਰ ਕੋਈ ਦਰਵੇਸ਼, ਸੰਸਾਰ ਵਿਚ ਨਹੀਂ ਆਇਆ, ਅਕਾਲ ਪੁਰਖ ਨੇ ਉਨ੍ਹਾਂ ਨੂੰ ਇਸ ਲਈ ਭੇਜਿਆ ਹੈ, ਕਿ ਉਹ ਸਾਰੇ ਸੰਸਾਰ ਨੂੰ ਸਹੀ ਰਾਹ ਦਿਖਾ ਦੇਣ । ਗੁਰੂ ਨਾਨਕ ਦੇਵ ਜੀ ਦੀ ਪੰਜਵੀਂ ਗੱਦੀ ਰੱਬੀ ਨੂਰ ਦੀਆਂ ਚੋਹਾਂ ਮਸਾਲਾਂ ਦੀ ਰੋਸ਼ਨੀ ਨੂੰ ਚਮਕਾਉਣ ਵਾਲੀ ਹੈ। ਗੁਰੂ ਅਰਜਨ ਦੇਵ ਜੀ, ਉੱਚ ਅਸਥਾਨ ਉਚਰੀ ਰੱਬੀ ਸ਼ਾਨ ਸ਼ੋਕਤ ਵਾਲੇ, ਸੱਚ ਦੇ ਪਾਲਣਹਾਰ ਹਨ। ਉਹ ਅਕਾਲਪੁਰਖ ਦੀ ਦਰਗਾਹ ਦੇ ਲਾਡਲੇ ਅਤੇ ਬੇਨਜ਼ੀਰ ਦਰਬਾਰ ਦੇ ਪਿਆਰੇ ਹਨ । ਉਹ ਰੱਥ ਵਿਚ ਹਨ ਅਤੇ ਰੱਥ ਉਨ੍ਹਾਂ ਦੀ ਜਾਤ ਵਿਚ। ਉਸ ਦੀਆਂ ਸਿਫ਼ਤਾਂ ਦਾ ਵਰਣਨ ਸਾਡੀ ਜੀਭ ਦੇ ਬਿਆਨ ਤੋਂ ਬਾਹਰ ਹੈ। ਰੱਬੀ ਫਰਿਸਤੇ ਉਸ ਦੀ ਪਨਾਹ ਦੀ ਛਤਰ ਛਾਇਆ ਹੇਠ ਹਨ ਰੱਬੀ ਵਿਚਾਰ ਵਾਲੀ ਬਾਣੀ ਉਸ ਤੋਂ ਉਤਰਦੀ ਹੈ। ਸਿਦਕ ਭਰੋਸੇ ਵਾਲੇ ਗਿਆਨ ਭਰਪੂਰ ਲੇਖ ਵੀ ਉਸਦੇ ਹੀ ਹਨ। ਅਜੋ ਨਜਮ ਕਾਲਿ ਹੱਕ ਅੰਦੇਸ਼ਾ ਰਾ॥ਬਦੋ ਨਸਕ ਇਲਇ ਯਕੀਂ ਪੇਸ਼ਾ-ਰਾ॥
ਇਹ ਵੀ ਪੜੋ:ਪੰਜਵੇਂ ਪਾਤਸ਼ਾਹ ਦਾ ਪ੍ਰਿਥੀ ਚੰਦ ਤੇ ਮਹਾਦੇਵ ਨਾਲ ਸਹਿਜ ਤੇ ਸੰਜਮ ਨਾਲ ਕੌਡੀਆਂ ਦਾ ਖੇਡ ਖੇਡਣਾ
ਗੁਰੂ ਅਰਜਨ ਦੇਵ ਜੀ ਦੀ ਸਿਫਤ ਸਲਾਹ ਲਈ ਗੁਰੂ ਦਰਬਾਰੀਆਂ ਪਾਸ ਹੀ ਸ਼ਬਦਾਂ ਦੀ ਘਾਟ ਰਹੀ ਹੈ। ਸਤਿਗੁਰੂ ਚਰਣ ਕਵਲ ਰਿਦਿ ਧਾਰੰ॥ ਗੁਰੁ ਅਰਜਨ ਗੁਣ ਸਹਿਜ ਬਿਚਾਰੰ॥ਇਹ ਹੀ ਸਥਾਪਿਤ ਵਿਧੀ ਹੈ ਕਿ ਮੈਂ ਸਤਿਗੁਰੂ ਦੇ ਕੰਵਲ ਵਰਗੇ ਚਰਨ ਹਿਰਦੇ ਵਿਚ ਟਿਕਾਉਂਦਾ ਹਾਂ ਤੇ ਪ੍ਰੇਮ ਨਾਲ ਗੁਰੂ ਅਰਜਨ ਦੇਵ ਜੀ ਦੇ ਗੁਣ ਵਿਚਾਰਦਾ ਹਾਂ ॥
ਸ੍ਰੀ ਗੁਰੂ ਅਰਜਨ ਜੀ ਦਾ ਜਨਮ 15 ਅਪ੍ਰੈਲ 1563 ਈ. 18 ਵੈਸਾਖ ਬਦੀ 7 ਮੰਗਲ ਸੰਮਤ 1620 ਬਿਕਰਮੀ ਨੂੰ ਗੁਰੂ ਰਾਮ ਦਾਸ ਜੀ ਦੇ ਘਰ ਮਾਤਾ ਬੀਬੀ ਭਾਨੀ ਜੀ ਕੁੱਖੋਂ ਗੋਬਿੰਦਵਾਲ ਵਿਖੇ ਹੋਇਆ ਆਪ ਗੁਰੂ ਰਾਮਦਾਸ ਜੀ ਦੇ ਤੀਜੇ ਸਪੁੱਤਰ ਸਨ ਵੱਡੇ ਭਾਈ ਪ੍ਰਿਥੀ ਚੰਦ ਤੇ ਮਹਾਂਦੇਵ ਜੀ ਸਨ।
ਇਹ ਵੀ ਪੜੋ:Pakistani Salt ਤੁਸੀਂ ਬਹੁਤ ਸੁਣਿਆ ਹੋਣੈਂ,ਕਿਵੇਂ ਬਣਦੈ, ਕਿੰਨਾ ਖਾਲਸ ਤੇ ਕੀ ਨੇ ਫਾਇਦੇ, ਸੁਣੋ ਜ਼ਰਾ