shri guru arjun dev ji: ਕਹਿੰਦੇ ਹਨ ਕਿ ਸ੍ਰੀ ਗੁਰੂ ਅਮਰਦਾਸ ਜੀ ਨੇ ਬਾਲ ਅਰਜੁਨ ਦੇਵ ਜੀ ਨੂੰ ਵੇਖ ਕੇ ਭਵਿੱਖਬਾਣੀ ਕੀਤੀ ਸੀ ‘ਦੋਹਿਤਾ,ਬਾਣੀ ਕਾ ਬੋਹਿਥਾ’।ਇਸਦਾ ਭਾਵ ਸੀ ਕਿ ਇਹ ਬਾਲ ਵੱਡਾ ਹੋ ਕੇ ਬਾਣੀ ਦਾ ਜਹਾਜ਼ ਸਿੱਧ ਹੋਵੇਗਾ।ਇਹ ਗੱਲ ਸੱਚ ਸਾਬਤ ਹੋਈ।ਗੁਰੂ ਅਰਜੁਨ ਦੇਵ ਜੀ ਨੇ ਬਹੁਤ ਸਾਰੀ ਬਾਣੀ ਰਚੀ।ਸ੍ਰੀ ਗੁਰੂ ਗ੍ਰੰਥ ਸਾਹਿਬ ‘ਚ ਜਿਹੜੇ ਗੁਰੂਆਂ ਅਤੇ ਭਗਤਾਂ ਦੀ ਬਾਣੀ ਸਾਂਭੀ ਗਈ ਹੈ, ਉਸ ਵਿੱਚ ਸਭ ਤੋਂ ਵੱਧ ਬਾਣੀ ਆਪ ਜੀ ਦੀ ਹੈ।
ਆਪ ਨੇ 30 ਰਾਗਾਂ ਵਿੱਚ ਬਾਣੀ ਰਚੀ।ਆਪ ਜੀ ਦੀ ਕੁੱਲ ਰਚਨਾ 2304 ਸ਼ਬਦ-ਸਲੋਕ ਹਨ।ਗੁਰੂ ਅਰਜਨ ਦੇਵ ਜੀ ਦੀਆਂ ਮਹਾਨ ਕਰਨੀਆਂ ਵਿਚੋਂ ਇੱਕ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਬਣਾਉਣਾ।ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਹਰ ਗੁਰੂ ਸਾਹਿਬ ਦੀ ਬਾਣੀ ਅੱਗੇ ਤੋਂ ਅੱਗੇ ਸਾਂਭੀ ਜਾਂਦੀ ਰਹੀ।
ਇਹ ਵੀ ਪੜੋ:HIV ਪੀੜਤ ਮਹਿਲਾ ਨੂੰ 216 ਦਿਨਾਂ ਤੱਕ ਰਿਹਾ ਕੋਰੋਨਾ, ਵਾਇਰਸ ਨੇ 32 ਵਾਰ ਬਦਲਿਆ ਰੂਪ
ਫਿਰ ਗੁਰੂ ਜੀ ਨੇ ਆਪਣੇ ਵਿਦਵਾਨ ਸਿੱਖਾਂ ਦੀ ਸਹਾਇਤਾ ਲੈ ਕੇ ਸੰਤਾਂ ਭਗਤਾਂ ਦੀ ਬਾਣੀ ਲੈ ਕੇ ਘੋਖੀ।ਫਿਰ ਗੁਰੂ ਉਪਦੇਸ਼ਾਂ ਨਾਲ ਸਾਂਝ ਰੱਖਦੀਆਂ ਰਚਨਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ‘ਚ ਸ਼ਾਮਲ ਕਰ ਲਈਆਂ।ਇਸ ਤਰ੍ਹਾਂ ਸਦਾ-ਸਦਾ ਵਾਸਤੇ ਅਤਿ ਕੀਮਤੀ ਖਜ਼ਾਨਾ ਗੁਰੂ ਜੀ ਨੇ ਸੰਭਾਲ ਲਿਆ।
ਇਹ ਵੀ ਪੜੋ:‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰਿਆਂ ਨਾਲ ਗੂੰਜਿਆ ਅੰਮ੍ਰਿਤਸਰ ਦਰਬਾਰ ਸਾਹਿਬ LIVE, ਸ਼ਸਤਰ ਲੈ ਪਹੁੰਚੇ ਸਿੰਘ !