shri guru gobind singh ji: ਗੁਰੂ ਪਰਿਵਾਰ ਲਈ ਵੀ ਇਹ ਵਿਸ਼ੇਸ਼ ਘੜੀ ਸੀ।ਗੁਰੂ ਤੇਗ ਬਹਾਦੁਰ ਜੀ ਅਤੇ ਮਾਤਾ ਗੁਜਰੀ ਜੀ ਨੂੰ ਵਿਆਹਿਆਂ 27 ਸਾਲ ਦੇ ਕਰੀਬ ਹੋ ਚੁੱਕੇ ਸਨ।ਇਸ ਲਈ, ਗੁਰੂ ਜੀ ਦੇ ਜਨਮ ਦੀ ਸ਼ੁੱਭ-ਖਬਰ ਨੌਵੇਂ ਗੁਰੂ ਜੀ ਨੂੰ ਉਨਾਂ੍ਹ ਦੀ ਯਾਤਰਾ ਸਮੇਂ ਹੀ ਦੇ ਦਿੱਤੀ ਗਈ।
ਗੁਰੂ ਜੀ ਨੇ ਉੱਥੋਂ ਹੀ ਸਾਹਿਬਜ਼ਾਦੇ ਦਾ ਨਾਂ ‘ਗੋਬਿੰਦ ਦਾਸ’ ਰੱਖਿਆ।ਦਸਵੇਂ ਗੁਰੂ ਜੀ ਨੇ ਖਾਲਸਾ ਸਾਜਣ ਦੇ ਸਮੇਂ ਤੱਕ ਆਪ ਦਾ ਨਾਂ ‘ਗੋਬਿੰਦ ਦਾਸ’ ਜਾਂ ‘ਗੋਬਿੰਦ ਰਾਇ’ ਹੀ ਰਿਹਾ।ਖਾਲਸਾ ਸਾਜ ਕੇ ਜਿਵੇਂ ਗੁਰੂ ਜੀ ਨੇ ਹਰ ਸਿੱਖ ਦੇ ਨਾਂ ਪਿੱਛੇ ‘ਸਿੰਘ’ ਸ਼ਬਦ ਜੋੜਨ ਲਈ ਆਖਿਆ,ਇਵੇਂ ਉਨਾਂ੍ਹ ਨੇ ਆਪਣੇ ਨਾਂ ਨੂੰ ਵੀ ‘ਗੋਬਿੰਦ ਸਿੰਘ’ ਬਣਾ ਲਿਆ ਸੀ।ਆਪ ਜੀ ਨੇ ਆਪਣੇ ਬਚਪਨ ਦੇ ਪਹਿਲੇ ਕਰੀਬ 6 ਸਾਲ ਪਟਨਾ ਸਾਹਿਬ ਵਿਖੇ ਬਿਤਾਏ।
ਇੱਥੋਂ ਦੇ ਆਪ ਜੀ ਨੇ ਜੀਵਨ ਨਾਲ ਕਈ ਸਾਖੀਆਂ ਜੁੜੀਆਂ ਹਨ।ਗੁਰੂ ਪਿਤਾ ਜੀ ਤਾਂ ਯਾਤਰਾ ‘ਤੇ ਸਨ।ਇੱਥੇ ਮਾਤਾ ਗੁਜ਼ਰੀ ਜੀ ਸਨ।ਆਪ ਦੇ ਦਾਦੀ ਜੀ ਮਾਤਾ ਨਾਨਕੀ ਜੀ ਵੀ ਸਨ।ਆਪ ਦੇ ਮਾਮਾ ਸ੍ਰੀ ਕ੍ਰਿਪਾਲ ਚੰਦ ਵੀ ਸਹਾਇਤਾ ਲਈ ਸਨ।