shri guru gobind singh ji: ਪਾਉਂਟਾ ਸਾਹਿਬ ਤੋਂ ਆਪ ਜੀ 1687 ਈ. ਵਿੱਚ ਆਨੰਦਪੁਰ ਸਾਹਿਬ ਵੱਲ ਚੱਲ ਪਏ।ਇਸ ਦੌਰਾਨ ਗੁਰੂ ਜੀ ਦੀਆਂ ਫੌਜਾਂ ਦਾ ਭੀਮ ਚੰਦ ਤੇ ਹੋਰ ਪਹਾੜੀ ਰਾਜਿਆਂ ਨਾਲ ਭੰਗਾਣੀ ਦਾ ਯੁੱਧ ਹੋਇਆ।ਔਰੰਗਜ਼ੇਬ ਇਨ੍ਹਾਂ ਰਾਜਿਆਂ ਦੀ ਪਿੱਠ ‘ਤੇ ਸੀ।ਭੰਗਾਣੀ ਦੇ ਇਸ ਯੁੱਧ ਵਿੱਚ ਸਢੌਰੇ ਦੇ ਪੀਰ ਬੁੱਧੂ ਸ਼ਾਹ ਦੇ ਤਿੰਨ ਪੁੱਤਰ ਲੜਦੇ ਲੜਦੇ ਸ਼ਹੀਦ ਹੋ ਗਏ।ਗੁਰੂ ਜੀ ਦੇ ਹੋਰ ਸਿੱਖਾਂ ਨੇ ਵੀ ਇਸ ਯੁੱਧ ਵਿੱਚ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ।ਗੁਰੂ ਫੌਜਾਂ ਇਸ ਯੁੱਧ ਵਿੱਚ ਜੇਤੂ ਰਹੀਆਂ।ਆਨੰਦਪੁਰ ਪਹੁੰਚ ਕੇ ਗੁਰੂ ਜੀ ਨੇ ਨਿਰਮੋਹਗੜ੍ਹ,ਲੋਹਗੜ, ਆਨੰਦਗੜ੍ਹ ਆਦਿ ਕਿਲੇ ਬਣਵਾਏ।ਸਾਧਾਰਨ ਲੋਕਾਂ ਵਿੱਚ ਨਵੀਂ ਰੂਹ ਫੂਕਣ ਲਈ
ਗੁਰੂ ਜੀ ਨੇ ਕਈ ਵਿਸ਼ੇਸ਼ ਕਾਰਜ ਕੀਤੇ।ਆਤਮਿਕ ਸ਼ਾਂਤੀ ਲਈ ਗੁਰਬਾਣੀ ਦਾ ਪ੍ਰਚਾਰ ਹੁੰਦਾ।ਸਰੀਰਕ ਸ਼ਕਤੀ ਲਈ ਨਰੋਈ ਖੁਰਾਕ, ਕਸਰਤਾਂ ਤੇ ਜੰਗੀ ਅਭਿਆਸ।ਮਨੋਬਲ ਵਧਾਉਣ ਲਈ ਬੀਰ-ਰਸ ਵਾਲੀਆਂ ਰਚਨਾਵਾਂ ਗਾਉਣੀਆਂ। ਇਸੇ ਦੌਰਾਨ ਇੱਕ ਹੋਰ ਵੱਡਾ ਕਦਮ ਚੁੱਕਿਆ ਗਿਆ।ਹੋਲੀ ਦੀ ਜਗ੍ਹਾ ਹੋਲਾ ਮੁਹੱਲਾ ਮਨਾਉਣ ਦੀ ਪਿਰਤ ਪਾਈ।ਇਸ ਮੌਕੇ ‘ਤੇ ਸੈਨਿਕ ਸਿੱਖਿਆ ਦੇ ਅਭਿਆਸ ਅਤੇ ਮੁਕਾਬਲੇ ਹੁੰਦੇ।ਤਰ੍ਹਾਂ-ਤਰ੍ਹਾਂ ਦੇ ਕਰੱਤਬ ਦਿਖਾਏ ਜਾਂਦੇ।ਗੁਰੂ ਜੀ ਆਪਣੇ ਸਿੱਖਾਂ ਨੂੰ ਵਿੱਦਿਆ ਦੇ ਖੇਤਰ ‘ਚ ਅੱਗੇ ਤੋਂ ਅੱਗੇ ਵੇਖਣਾ ਚਾਹੁੰਦੇ ਸਨ।ਇਸੇ ਯੋਜਨਾ ਤਹਿਤ ਉਨ੍ਹਾਂ ਨੇ ਪੰਜ ਵਿਦਵਾਨ ਸਿੱਖਾਂ ਨੂੰ ਵਿੱਦਿਆ ਲਈ ਬਨਾਰਸ ਭੇਜਿਆ।ਇਸ ਦੌਰਾਨ ਕਈ ਯੁੱਧ ਲੜੇ ਗਏ ਨਦੌਣ ਦਾ ਯੁੱਧ, ਹੁਸੈਨੀ ਦੀ ਜੰਗ।ਇਨ੍ਹਾਂ ਜੰਗਾਂ-ਯੁੱਧਾਂ ਵਿੱਚ ਔਰੰਗਜ਼ੇਬ ਅਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਨਾਲ ਗੁਰੂ ਜੀ ਦੀਆਂ ਫੌਜਾਂ ਦਾ ਮੁਕਾਬਲਾ ਹੁੰਦਾ।ਜਿੱਤ ਗੁਰੂ ਜੀ ਦੀਆਂ ਫੌਜਾਂ ਦੀ ਹੁੰਦੀ।
Deep Sidhu ਦਾ ਕਿਸਾਨ ਜਥੇਬੰਦੀਆਂ ਨੂੰ ਨਵਾਂ ਸੁਝਾਅ | Daily Post Punjabi