shri guru gobind singh ji: ਸਿੱਖ ਧਰਮ ਵਿੱਚ ਸ੍ਰੀ ਤੇਗ ਬਹਾਦਰ ਜੀ ਦੀ ਸ਼ਹੀਦੀ ਇੱਕ ਲਾਸਾਨੀ ਸ਼ਹੀਦੀ ਹੈ।ਜਦੋਂ ਮੁਗਲ ਸਾਮਰਾਜ ਵਲੋਂ ਕਸ਼ਮੀਰੀ ਪੰਡਿਤਾਂ ‘ਤੇ ਕਈ ਅੱਤਿਆਚਾਰ ਕੀਤੇ ਜਾ ਰਹੇ ਸਨ।ਉਨਾਂ ਨੂੰ ਜ਼ਬਰਨ ਧਰਮ ਪਰਿਵਰਤਨ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਸੀ।ਉਸ ਸਮੇਂ ਫਿਰ ਕਸ਼ਮੀਰੀ ਪੰਡਿਤ ਆਪਣੀ ਫਰਿਆਦ ਲੈ ਕੇ ਗੁਰੂ ਜੀ ਪਾਸ ਪਹੁੰਚੇ।ਜਲਦ ਉਹ ਸਮਾਂ ਆ ਗਿਆ ਕਿ ਕਸ਼ਮੀਰੀ ਪੰਡਿਤਾਂ ਦੀ ਵੇਦਨਾ ਸੁਣ ਕੇ ਨੌਵੇਂ ਗੁਰੂ ਜੀ ਨੇ ਇੱਕ ਵੱਡਾ ਫੈਸਲਾ ਲਿਆ ਸੀ।’ਕਿਸੇ ਸਤਿ ਪੁਰਖ ਦੀ ਕੁਰਬਾਨੀ ਲੋੜੀਂਦੀ ਹੈ’, ਪਿਤਾ ਗੁਰੂ ਜੀ ਦੇ ਸ਼ਬਦ ਸਨ।ਅੱਗੋਂ ਆਪ ਜੀ ਦੇ ਸਾਹਿਬਜ਼ਾਦੇ ਗੋਬਿੰਦ ਰਾਏ ਜੀ ਸਪੱਸ਼ਟ ਹੀ ਕਹਿ ਰਹੇ ਸਨ ਕਿ ਪਿਤਾ ਗੁਰੂ ਤੋਂ ਵੱਧ ਸਤਿ ਪੁਰਖ ਹੋਰ ਕੌਣ ਹੋ ਸਕਦਾ ਹੈ।ਇਨ੍ਹਾਂ ਸ਼ਬਦਾਂ ਨਾਲ ਪਿਤਾ ਗੁਰੂ ਜੀ ਦੇ ਮਨੋਬਲ ਵਿੱਚ ਹੋਰ ਵੀ ਵਾਧਾ ਹੋਇਆ ਸੀ।ਨੌਂਵੇ ਗੁਰੂ ਜੀ ਦਿੱਲੀ ਲਈ ਚਾਲੇ ਪਾ ਰਹੇ ਸਨ।ਫਿਰ ਨੌਵੇਂ ਗੁਰੂ ਜੀ ਦੀ ਸ਼ਹੀਦੀ ਹੋਈ।ਦਿੱਲੀ ਲਈ ਚੱਲਣ ਤੋਂ ਪਹਿਲਾਂ ਗੁਰੂ ਜੀ ਨੇ ਦਸਵੇਂ ਗੁਰੂ ਬਣਨ ਦੀ ਜ਼ਿੰਮੇਵਾਰੀ (ਗੁਰੂ) ਗੋਬਿੰਦ ਰਾਇ ਜੀ ਨੂੰ ਦੇ ਦਿੱਤੀ ਸੀ।ਆਪਣੇ ਗੁਰੂ ਪਿਤਾ ਜੀ ਦੀ ਸ਼ਹੀਦੀ ਨੂੰ ਆਪ ਜੀ ਨੇ ਇਸ ਤਰ੍ਹਾਂ ਬਿਆਨ ਕੀਤਾ:
‘ਸੀਸ ਦੀਆ ਪਰ ਸੀ ਨ ਉਚਰੀ।’
‘ਧਰਮ ਹੇਤ ਸਾਕਾ ਜਿਨਿ ਕੀਆ।’
‘ਸੀਸ ਦੀਆ ਪਰ ਸਿਰਰੁ ਨ ਦੀਆ।’
ਦਸਵੇਂ ਗੁਰੂ ਜੀ ਨੇ ਸਿੱਖ ਜਗਤ ਨੂੰ ਵੀ ਦ੍ਰਿੜ ਇਰਾਦਾ ਧਾਰਨ ਬਾਰੇ ਆਖਿਆ ਗਿਆ।ਨੌਵੇਂ ਗੁਰੂ ਜੀ ਦੀ ਸ਼ਹੀਦੀ ਨੇ ਸਿੱਖੀ ਭਾਵਨਾ ਨੂੰ ਹੋਰ ਪ੍ਰਚੰਡ ਕਰ ਦਿੱਤਾ।ਹੁਣ ਇਸ ਲਹਿਰ ਵਿੱਚ ਹੋਰ ਨਵਾਂ ਰੰਗ ਭਰਿਆ ਜਾਣਾ ਸੀ।ਬੜੇ ਅਚੰਭੇ ਦੀ ਗੱਲ ਹੈ ਕਿ ਗੁਰੂ ਨਾਨਕ ਦੇਵ ਜੀ ਨਾਲ ਜੋ ਸਿੱਖੀ ਦੀ ਲਹਿਰ ਚੱਲੀ ਸੀ, ਉਸਦੇ ਨੇੜੇ-ਤੇੜੇ ਹੀ ਬਾਬਰ ਨਾਲ ਮੁਗਲ ਰਾਜ ਚੱਲਿਆ ਸੀ।ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਇਆ।ਸੀ।ਜਹਾਂਗੀਰ ਦੇ ਪੋਤਰੇ ਔਰੰਗਜ਼ੇਬ ਦੇ ਹੁਕਮ ਨਾਲ ਹੀ ਪੰਜਵੇਂ ਗੁਰੂ ਜੀ ਦੇ ਪੋਤਰੇ ਨੌਵੇਂ ਗੁਰੂ ਤੇਗ ਬਹਾਦਰ ਜੀ ਸ਼ਹੀਦ ਕੀਤੇ ਗਏ ਸਨ।