shri guru gobind singh ji: ਮਾਲੂਮ ਹੁੰਦਾ ਹੈ ਕਿ ਗੁਰੂ ਸਾਹਿਬ ਦੀਆਂ ਇਹ ਮੁਲਾਕਾਤਾਂ-ਪਹਿਲ਼ੀ ਖ਼ਾਨਿ-ਖ਼ਾਨਾਨ ਨਾਲ ਤੇ ਦੂਜੀ ਬਾਦਸ਼ਾਹ ਬਹਾਦੁਰ ਸ਼ਾਹ ਨਾਲ, ਖਾਸ ਅਹਿਮੀਅਤ ਰੱਖਦੀਆਂ ਹਨ।ਜੋ ਗੱਲ-ਬਾਤ ਆਪ ਬਾਦਸ਼ਾਹ ਔਰੰਗਜ਼ੇਬ ਨਾਲ ਕਰਨ ਲਈ ਦੱਖਣ ਜਾ ਰਹੇ ਸਨ ਹੁਣ ਬਹਾਦੁਰ ਸ਼ਾਹ ਨਾਲ ਸ਼ੁਰੂ ਹੋ ਗਈ ਜਾਪਦੀ ਸੀ।ਇਸ ਨੂੰ ਸਫਲਤਾ ਪੂਰਵਕ ਖ਼ਤਮ ਕਰਕੇ ਆਪ ਛੇਤੀ ਪੰਜਾਬ ਜਾਣਾ ਚਾਹੁੰਦੇ ਸਨ ਜਿਥੇ ਕਿ ਆਪ ਦਾ ਖਿਆਲ ਕਿਸੇ ਜੰਗੀ ਕਾਰੇ ਵਿੱਚ ਹਿੱਸਾ ਲੈਣ ਦਾ ਸੀ।ਇਸੇ ਕਰਕੇ ਆਪ ਪੰਜਾਬ ਦੇ ਸਿੱਖਾਂ ਨੂੰ ਚਿੱਠੀਆਂ iਲ਼ਖ ਰਹੇ ਸਨ ਕਿ ਉਹ ਉਨ੍ਹਾਂ ਦੇ ਆਉਣ ‘ਪੁਰ ਕਹਿਲੂਰ ਦੇ ਮੁਕਾਮ ‘ਤੇ ਉਨ੍ਹਾਂ ਨੂੰ ਮਿਲਣ।ਇਸ ਵਾਸਤੇ ਸਾਡੇ ਪਾਸ ਇੱਕ ਬੜਾ ਭਰੋਸੇ ਯੋਗ ਲਿਖਤੀ ਸਬੂਤ ਗੁਰੂ ਸਾਹਿਬ ਦਾ ਆਪਣਾ ਖ਼ਤ ਹੈ ਜੋ ਉਨ੍ਹਾਂ ਨੇ 1 ਕੱਤਕ ਸੰਮਤ 1754 ਬਿਕਰਮੀ (2 ਅਕਤੂਬਰ, 1707 ਈ.) ਨੂੰ ਆਗਰੇ ਤੋਂ
ਲਿਖਿਆ ਸੀ। ਹੁਕਮਨਾਮੇ ਦੀ ਲਿਖਤ ਇਹ ਹੈ-
ਸਤਿਗੁਰੂ ਜੀ
ਸ੍ਰਬਤਿ ਸੰਗਤਿ ਧਉਲ ਕੀ ਤੁਸੀਂ ਮੇਰਾ ਖਾਲਸਾ ਹੋ ਗੁਰੂ ਰਖੈਗਾ
ਗੁਰੂ ਗੁਰੂ ਜਪਣਾ ਜਨਮੁ ਸਵਰੈਗਾ ਸ੍ਰਬ ਸੁਖ ਨਾਲ ਪਾਤਸ਼ਾਹ ਪਾਸਿ
ਆਏ ਸਿਰੋਪਾਉ ਅਰੁ ਸਠਿ ਹਜ਼ਾਰ ਕੀ ਧੁਖਧੁਖੀ ਜਜੜਾਊ
ਇਨਾਮੁ ਹੋਈ ਹੋਰ ਭੀ ਕੰਮ ਗੁਰੂ ਕਾ ਸਦਕਾ ਸਭ ਹੋਤੇ ਹੈ ਅਸੀ
ਭੀ ਥੋੜੇ ਹੀ ਦਿਨਾਂ ਨੋ ਆਵਤੇ ਹਾ ਸ੍ਰਬਤਿ ਸੰਗਤ ਖਾਲਸੇ ਕੋ ਮੇਰਾ
ਹੁਕਮ ਹੈ ਆਪਸ ਮੈ ਮੇਲੁ ਕਰਣਾ ਜਦਿ ਅਸੀ ਕਹਿਲੁੂਰ ਆਵਤੇ
ਤਦਿ ਸ੍ਰਬਤਿ ਖਾਲਸੇ ਹਥੀਯਾਰ ਬਨਿ ਕੇ ਹਜੂਰਿ ਆਵਣਾ ਜੋ
ਆਵੈਗਾ ਸੋ ਨਿਹਾਲੁ ਹੋਵੇਗਾ, ਦੋਇ ਤੋਲੇ ਸੋਲਨਾ ਤਿਸ ਕੇ ਰਪਯੇ
ਅਸਾ ਜਮਾਤਾ ਨੌ ਮਸੇਸਮਾਹੀ (?) ਬਖਸੇ ਹੈਨਿ ਤੁਸਾ
ਹੁਕਮ ਵੇਖਦਿਆ ਹੁਡੀ ਭੇਜਣੀ ਮੇਵੜੋ ਨੋ ਤੁਰਤ ਭੇਜਣਾ ਜੇ ਮੇਵੜਾ
ਢਿਲ ਕਰੇ ਤਾ ਸੰਗਤ ਵਿਚੋ ਕਢਿ ਦੇਣਾ ਪੈਸੇ ਹੁਡੀ ਕਰਾਇ ਭੇਜਣੇ ॥
ਗੁਰੂ ਸਾਹਿਬ ਦੇ ਇਸ ਖ਼ਤ ਦੀ ਤਵਾਰੀਖੀ ਅਹਿਮੀਅਤ ਬਹੁਤ ਜ਼ਿਆਦਾ ਹੈ।ਗੁਰੂ ਸਾਹਿਬ ਦੇ ਬਾਦਸ਼ਾਹ ਨੂੰ ਮਿਲਣ ਤੇ ਉਸ ਦੇ iਖ਼ੱਲਅਤ ਦੇਣ ਦੇ ਜ਼ਿਕਰ ਤੋਂ ਇਲਾਵਾ ਇਸ ਵਿੱਚ ਉਨਾਂ੍ਹ ਗੱਲਾਂ ਵੱਲ ਵੀ ਇਸ਼ਾਰਾ ਹੈ ਜੋ ‘ਗੁਰੂ ਦੇ ਸਦਕੇ” ਬਾਦਸ਼ਾਹ ਨਾਲ ਹੋ ਰਹੀਆਂ ਹਨ।