shri guru gobind singh ji anadpur sahib first fight: ਅਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਜੋ ਸਿੱਖਾਂ ਅਤੇ ਮੁਗਲ ਫ਼ੌਜ਼, ਪਹਾੜੀ ਰਾਜਿਆਂ ਦੇ ਦਰਮਿਆਨ 1701 ਈ: ਨੂੰ ਅਨੰਦਪੁਰ ਸਾਹਿਬ ਦੀ ਧਰਤੀ ਤੇ ਲੜੀ ਗਈ।ਖ਼ਾਲਸਾ ਰਾਜ ਦੀ ਸਥਾਪਨਾ ਦੇ ਲਗਭਗ ਦੋ ਸਾਲ ਪਿੱਛੋਂ ਹੀ ਪਹਾੜੀ ਰਾਜੇ ਘਬਰਾ ਗਏ। ਖ਼ਾਲਸਾ ਦੇ ਸਿਧਾਂਤ ਵੀ ਪਹਾੜੀ ਰਾਜਿਆਂ ਦੇ ਧਰਮ ਦੇ ਖਿਲਾਫ਼ ਸਨ। ਇਸ ਲਈ ਬਿਲਾਸਪੁਰ ਦੇ ਰਾਜਾ ਭੀਮ ਚੰਦ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਅਨੰਦਪੁਰ ਛੱਡ ਦੇਣ ਜਾਂ ਉਹ ਜਿਨਾਂ ਸਮੇਂ ਇਥੇ ਰਹੇ ਉਸ ਦਾ ਬਣਦਾ ਕਿਰਾਇਆ ਦੇਣ। ਗੁਰੂ ਜੀ ਨੇ ਇਹ ਮੰਗ ਨੂੰ ਠੁਕਰਾ ਦਿੱਤਾ।
ਜਿਸ ਦੇ ਸਿੱਟੇ ਵਜੋਂ 1701 ਵਿੱਚ ਭੀਮ ਚੰਦ ਅਤੇ ਪਹਾੜੀ ਰਾਜਿਆਂ ਦੀਆਂ ਸੈਨਾਵਾਂ ਨੇ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ। ਇਸ ਲੜਾਈ ਵਿੱਚ ਗੁਰੂ ਸਾਹਿਬ, ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਿੱਖਾਂ ਨੇ ਪਹਾੜੀ ਰਾਜਿਆਂ ਦੀਆਂ ਸੈਨਾਵਾਂ ਦਾ ਬਹੁਤ ਨੁਕਸਾਨ ਕੀਤਾ। ਇਸ ਤੋਂ ਨਿਰਾਸ ਹੋ ਕਿ ਪਹਾੜੀ ਰਾਜਿਆਂ ਨੇ ਗੁਰੂ ਨਾਲ ਸਮਝੌਤਾ ਕਰਨਾ ਚਾਹਿਆ। ਗੁਰੂ ਜੀ ਪਹਾੜੀ ਰਾਜਿਆਂ ਨਾਲ ਲੜਨਾ ਨਹੀਂ ਸਨ ਚਾਹੁੰਦੇ ਜਿਸ ਦੇ ਸਿੱਟੇ ਵਜੋਂ ਗੁਰੂ ਜੀ ਨੇ ਸਮਝੌਤਾ ਕਰ ਲਿਆ। ਜਿਸ ਦੀ ਸ਼ਰਤ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਛੱਡ ਕੇ ਕੀਰਤਪੁਰ ਸਾਹਿਬ ਦੇ ਨੇੜੇ ਨਿਰਮੋਹ ਵਿਖੇ ਚਲੇ ਗਏ।ਇਸ ‘ਚ ਸਿੱਖਾਂ ਨੇ ਉਹਨਾਂ ਨੂੰ ਪਿੱਛੇ ਹਟਨ ਲਈ ਮਜ਼ਬੂਰ ਕਰ ਦਿਤਾ ਜਿਸ ਤੇ ਪਹਾੜੀ ਰਾਜੇ ਅਤੇ ਭੀਮ ਚੰਦ ਨੇ ਮੁਗਲ ਸਲਤਨਤ ਤੋਂ ਸਹਾਇਤਾ ਮੰਗੀ।
ਸਰਹਿੰਦ ਦੇ ਫੌਜਦਾਰ ਵਜ਼ੀਰ ਖਾਂ ਆਪਣੀ ਫੌਜ ਲੈ ਕੇ ਉਥੇ ਆ ਗਿਆ। ਵਜ਼ੀਰ ਖਾਂ, ਪਹਾੜੀ ਰਾਜਿਆਂ ਅਤੇ ਰੰਘੜਾਂ ਨੇ ਗੁਰੂ ਜੀ ਤੇ ਹਮਲਾ ਬੋਲ ਦਿਤਾ। ਸਿੱਖਾਂ ਨੇ ਕਿਲ੍ਹੇ ਦੇ ਅੰਦਰੋਂ ਹੀ ਹਮਲੇ ਨੂੰ ਅਸਫ਼ਲ ਬਣਾ ਦਿਤਾ। ਇਸ ਤੇ ਮੁਗਲ ਫੌਜ ਅਤੇ ਪਹਾੜੀ ਰਾਜਿਆਂ ਨੇ ਅਨੰਦਪੁਰ ਸਾਹਿਬ ਨੂੰ ਘੇਰ ਲਿਆ। ਜਿਸ ਨਾਲ ਸਿੱਖਾਂ ਨੂੰ ਸਮਾਂ ਮਿਲ ਗਿਆ ਉਹਨਾਂ ਗੁਰੂ ਜੀ ਨੂੰ ਅਨੰਦਪੁਰ ਛੱਡ ਜਾਣ ਲਈ ਕਿਹਾ ਪਰ ਗੁਰੂ ਗੋਬਿੰਦ ਸਿੰਘ ਨਾ ਮੰਨੇ। ਜਿਸ ਤੇ ਚਾਲੀ ਸਿੱਖਾਂ ਨੇ ਗੁਰੂ ਜੀ ਨੂੰ ਬੇਦਾਵਾ ਦਿੱਤਾ ਤੇ ਗੁਰੂ ਜੀ ਦੂਜੇ ਸਿੱਖਾਂ ਅਤੇ ਮਾਤਾ ਗੁਜਰੀ ਦੇ ਕਹਿਣ ਤੇ 21 ਦਸੰਬਰ, 1704 ਨੂੰ ਅਨੰਦਪੁਰ ਸਹਿਬ ਨੂੰ ਛੱਡ ਦਿਤਾ।
ਸਕੂਲ ਖੋਲ੍ਹਣ ‘ਤੇ ਸਿੱਖਿਆ ਮੰਤਰੀ ਦਾ ਵੱਡਾ ਬਿਆਨ, ਪ੍ਰਾਈਵੇਟ ਸਕੂਲ ਵਾਲਿਆਂ ਨੂੰ ਦਿੱਤੀ ਵਾਰਨਿੰਗ