shri guru har rai ji: ਰਾਮ ਰਾਇ ਨੇ ਬਾਦਸ਼ਾਹ ਦੀ ਹਰ ਪੱਖੋਂ ਤਸੱਲੀ ਕਰਵਾ ਦਿੱਤੀ।ਪਰ ਉਸ ਨੇ ਰਾਮ ਰਾਇ ਜੀ ਤੋਂ ਗੁਰੂ ਗੰ੍ਰਥ ਸਾਹਿਬ ‘ਚ ‘ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ’ ਵਾਲੇ ਸ਼ਬਦ ਬਾਰੇ ਪੁੱਛਿਆ।ਰਾਮ ਰਾਇ ਜੀ ਨੇ ਪੈਂਤੜਾ ਬਦਲ ਕੇ ਕਿਹਾ ਕਿ ‘ਮੁਸਲਮਾਨ’ ਸ਼ਬਦ ਦੀ ਥਾਂ ‘ਬੇਈਮਾਨ’ ਸ਼ਬਦ ਹੈ।ਇਸ ਤਰ੍ਹਾਂ ਰਾਮ ਰਾਇ ਨੇ ਬਾਦਸ਼ਾਹ ਦੀ ਪ੍ਰਸੰਨਤਾ ਤਾਂ ਪ੍ਰਾਪਤ ਕੀਤੀ ਪਰ ਗੁਰੂ ਜੀ ਨੂੰ ਨਾਰਾਜ਼ ਕਰ ਲਿਆ।ਗੁਰੂ ਜੀ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਨਾਂ੍ਹ ਦਾ ਮਨ ਦੁਖਿਆ।ਉਨਾਂ੍ਹ ਨੇ ਆਗਿਆ ਕੀਤੀ ਕਿ ਹੁਣ ਰਾਮ ਰਾਇ ਕਦੇ ਉਨਾਂ੍ਹ ਦੇ ਮੱਥੇ ਨਾ ਲੱਗਣ।ਉਹ ਸਮਝਦੇ ਸਨ ਕਿ ਭਾਵੇਂ ਕਿੰਨਾ ਹੀ ਦਬਾਉ ਜਾਂ ਵਿਰੋਧ ਹੋਵੇ ਗੁਰਬਾਣੀ ‘ਚ ਇੱਕ ਸ਼ਬਦ ਦੀ ਤਬਦੀਲੀ ਕਰਨੀ ਉਚਿਤ ਨਹੀਂ ਹੈ।
ਇਹੋ ਕਾਰਨ ਸੀ ਕਿ ਸਤਵੇਂ ਗੁਰੂ ਜੀ ਨੇ ਜੋਤੀ-ਜੋਤ ਸਮਾਉਣ ਵੇਲੇ ਆਪਣੇ ਛੋਟੇ ਸਾਹਿਨਜ਼ਾਦੇ ਸ੍ਰੀ ਹਰਿਕ੍ਰਿਸ਼ਨ ਜੀ ਨੂੰ ਅਠਵੇਂ ਗੁਰੂ ਵਜੋਂ ਗੁਰ-ਗੱਦੀ ਸੰਭਾਲੀ।ਸ੍ਰੀ ਗੁਰੂ ਹਰਿ ਰਾਇ ਜੀ ਦੇ ਕਾਲ ‘ਚ ਸਿੱਖੀ ਦਾ ਬੂਟਾ ਹੋਰ ਮਜ਼ਬੂਤ ਹੋਇਆ।ਪੂਰਬਲੇ ਗੁਰੂਆਂ ਦੀਆਂ ਸ਼ੁਰੂ ਕੀਤੀਆਂ ਰਵਾਇਤਾਂ ਨੂੰ ਪੱਕਾ ਕੀਤਾ ਗਿਆ।ਇਹ ਉਹ ਸਮਾਂ ਸੀ ਜਦੋਂ ਕੀਰਤਪੁਰ ਸਾਹਿਬ ਸਿੱਖੀ ਦਾ ਉੱਘਾ ਕੇਂਦਰ ਬਣਿਆ।
Punjab Police ਭਰਤੀ ਦੇ ਨਾਮ ‘ਤੇ ਕਿਵੇਂ ਚੱਲਦਾ ਘਪਲਾ, ਸਬਜ਼ੀ ਵੇਚ ਕੇ ASI ਲੱਗੇ ਸ਼ਖਸ ਤੋਂ ਸੁਣੋ ਪੂਰਾ ਸੱਚ,