shri guru hargobind ji: ਗੁਰੂ ਜੀ ਨੇ ਪਹਿਲੇ ਪੰਜ ਗੁਰੂ ਸਾਹਿਬਾਨਾਂ ਵਾਂਗ ਦੋ ਨਵੇਂ ਨਗਰ ਵਸਾਏ।ਉਨਾਂ੍ਹ ਨੇ ਇੱਕ ਨਗਰ ਹਰਿਗੋਬਿੰਦਪੁਰ ਦਰਿਆ ਦੇ ਕੰਢੇ ਆਬਾਦ ਕੀਤਾ।ਇਸ ਨਗਰ ਦੀ ਕਲਪਨਾ ਪੰਜਵੇਂ ਗੁਰੂ ਜੀ ਨੇ ਆਪਣੇ ਸਾਹਿਬਜ਼ਾਦਿਆਂ ਦੇ ਨਾਂ ‘ਤੇ ਕੀਤੀ ਸੀ।
ਦੂਜਾ ਨਗਰ ਕੀਰਤਪੁਰ ਸਾਹਿਬ ਵਸਾਇਆ।ਗੁਰੂ ਜੀ ਨੇ 37 ਸਾਲ, 10 ਮਹੀਨੇ, 7 ਦਿਨ ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲੀ।ਇਸ ਦੌਰਾਨ ਉਨਾਂ੍ਹ ਨੇ ਕਈ ਵਿਸ਼ੇਸ ਕਾਰਜ ਕੀਤੇ।ਉਨਾਂ੍ਹ ਨੇ ਪਹਿਲਾਂ ਹੋ ਚੁੱਕੇ ਗੁਰੂ ਸਾਹਿਬਾਨਾਂ ਨਾਲ ਜੁੜੀਆਂ ਬਹੁਤ ਸਾਰੀਆਂ ਥਾਵਾਂ ਦੀ ਯਾਤਰਾ ਕੀਤੀ।
ਕਈ ਥਾਈਂ ਗੁਰਦੁਆਰੇ ਬਣਵਾਏ।ਹਰਿਗੋਬਿੰਦ ਨਗਰ ਵਿਖੇ ਤਾਂ ਇੱਕ ਗੁਰਦੁਆਰਾ, ਸਰਾਂ ‘ਤੇ ਮਸੀਤ ਵੀ ਬਣਵਾਈ।ਇਸ ਸਮਝਿਆ ਜਾਂਦਾ ਹੈ ਕਿ ਗੁਰੂ ਜੀ ਦੇ ਵੇਲੇ ਧਰਮਸ਼ਾਲ ਦੀ ਥਾਂ ਗੁਰਦੁਆਰਾ ਸ਼ਬਦ ਪ੍ਰਚੱਲਤ ਹੋ ਗਿਆ।