shri guru hargobind sahib ji: ਗਵਾਲੀਅਰ ਦੇ ਕਿਲ੍ਹੇ ਦੀ ਵਾਪਸੀ ਤੋਂ ਬਾਅਦ ਛੇਵੇਂ ਪਾਤਸ਼ਾਹ ਜੀ ਵੱਖ-ਵੱਖ ਥਾਵਾਂ ‘ਤੇ ਠਹਿਰਦੇ ਸਨ।ਜਹਾਂਗੀਰ ਅਤੇ ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਆਪਣੇ-ਆਪਣੇ ਤੰਬੂ ‘ਚ ਹਨ।ਇੱਕ ਗਰੀਬ ਜਿਹਾ ਦਿਸਣ ਵਾਲਾ ਬੰਦਾ ਘਾਹ ਦੀ ਪੰਡ ਸਿਰ ‘ਤੇ ਚੁੱਕ ਸਿਪਾਹੀਆਂ ਦੇ ਤਰਲੇ ਪਾ ਰਿਹਾ ਸੀ ਕਿ ਮੈਂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ।ਸਿਪਾਹੀਆਂ ਨੇ ਜਾਣਬੁੱਝ ਕੇ ਘਾਹ ਚੁੱਕੀ ਸਿੱਖ ਨੂੰ ਜਹਾਂਗੀਰ ਵਾਲੇ ਤੰਬੂ ‘ਚ ਭੇਜ ਦਿੱਤਾ ਕਿ ਸਿਰ ‘ਤੇ ਕਲਗੀ ‘ਤੇ ਛਤਰ ਦੇਖ ਕੇ ਉਸ ਨੂੰ ਭੁਲੇਖਾ ਪੈ ਜਾਉ।ਘਾਹੀ ਸਿੱਖ ਨੇ ਜਾਂਦਿਆ ਇੱਕ ਟਕਾ ‘ਤੇ ਘਾਹ ਦੀ ਪੰਡ ਜਹਾਂਗੀਰ ਦੇ ਕਦਮਾਂ ‘ਚ ਰੱਖੀ ਅਤੇ ਕਿਹਾ,
”ਸੱਚੇ ਪਾਤਸ਼ਾਹ, ਮੇਰਾ ਜਨਮ-ਮਰਨ ਕੱਟ ਦਿਓ, ਪਰਲੋਕ ਸਵਾਰ ਦਿਓ।ਜਹਾਂਗੀਰ ਸਮਝ ਚੁੱਕਾ ਸੀ ਕਿ ਇਸ ਨੂੰ ਭੁਲੇਖਾ ਪੈ ਗਿਆ।ਜਹਾਂਗੀਰ ਕਹਿੰਦਾ ਹੈ ਕਿ ਮੈਂ ਉਹ ਨਹੀਂ, ਜੋ ਤੂੰ ਸਮਝ ਰਿਹਾ ਹੈ।ਮੇਰੀ ਬਾਦਸ਼ਾਹਤ ਮਾਤ ਲੋਕ ਦਾ ਹਾਂ, ਪਰਲੋਕ ‘ਚ ਮੇਰਾ ਕੋਈ ਵੱਸ ਨੀਂ।ਘਾਹੀ ਸਿੱਖ ਬੋਲਿਆ, ਜਹਾਂਗੀਰ ਸਿੱਖ ਦਾ ਸਿਦਕ ਨਾ ਪਰਖ ਜੇ ਤੇਰਾ ਵੱਸ ਪਰਲੋਕ ‘ਚ ਨਹੀਂ ਤਾਂ ਤੇਰੀਆਂ ਮੋਹਰਾਂ ਵੀ ਗੁਰੂ ਘਰ ਪਰਵਾਨ ਨਹੀਂ।ਇੰਨਾ ਕਹਿੰਦਿਆਂ ਸਿੱਖ ਨੇ ਟਕਾ ਤੇ ਪੰਡ ਚੁੱਕੀ ‘ਤੇ ਸੱਚੇ ਪਾਤਸ਼ਾਹ ਕੋਲ ਆ ਕੇ ਭੁੱਲ ਬਖਸ਼ਾਈ।ਪਾਤਸ਼ਾਹ ਨੇ ਸਿੱਖ ਦਾ ਸਿਦਕ ‘ਤੇ ਪਿਆਰ ਦੇਖ ਕੇ ਉਸ ਨੂੰ ਗਲ ਨਾਲ ਲਾ ਲਿਆ।ਅੱਜ ਜਿਹੜੇ ਲੋਕ ਚੰਦ ਪੈਸਿਆਂ ਤੇ ਹੋਰ ਸਹੂਲਤਾਂ ਲਈ ਆਪਣਾ ਦੀਨ ਛੱਡ ਦਿੰਦੇ ਹਨ , ਉਹ ਇਖਲਾਕੀ ਨਹੀਂ ਵਿਕਾਊ ਹਨ।