shri guru hargobind singh ji: ਆਪ ਸਿੱਖਾਂ ਦੇ ਛੇਵੇਂ ਗੁਰੂ ਹੋਏ ਹਨ।ਪੰਜਵੇਂ ਗੁਰੂ, ਸ੍ਰੀ ਗੁਰੂ ਅਰਜਨ ਦੇਵ ਜੀ ਆਪ ਇਕਲੌਤੇ ਪੁੱਤਰ ਸਨ।ਮਾਤਾ ਗੰਗਾ ਜੀ ਆਪ ਦੇ ਮਾਤਾ ਜੀ ਸਨ।ਆਪ ਜੀ ਦਾ ਜਨਮ-ਸਥਾਨ ਅੰਮ੍ਰਿਤਸਰ ਜ਼ਿਲੇ ਦਾ ਪਿੰਡ ਵਡਾਲੀ ਹੈ।ਗੁਰੂ ਜੀ ਦਾ ਤਾਇਆ ਪ੍ਰਿਥੀ ਚੰਦ ਅਜੇ ਵੀ ਪੂਰੀ ਦੁਸ਼ਮਣੀ ਰੱਖ ਰਿਹਾ ਸੀ।ਗੁਰੂ ਜੀ ਦੇ ਅਵਤਾਰ ਧਾਰਨ ਤੋਂ ਹੀ ਉਹ ਵਿਸ ਘੋਲ ਰਿਹਾ ਸੀ।ਉਸ ਨੂੰ ਲੱਗਿਆ ਸੀ ਕਿ ਗੁਰੂ ਜੀ ਉਸਦੇ ਉੱਤਰਾਧਿਕਾਰੀ ਬਣਨ ਦੇ ਰਾਹ ‘ਚ ਰੋੜਾ ਹਨ।ਉਸ ਨੇ ਗੁਰੂ ਜੀ ਨੂੰ, ਜਦੋਂ ਉਹ ਬਾਲ ਹੀ ਸਨ, ਮਾਰ ਮੁਕਾਉਣ ਲਈ ਸਾਜਿਸ਼ਾਾਂ ਰਚੀਆਂ ਸਨ।ਇੱਕ ਵਾਰੀ ਕਿਸੇ ਦਾਈ ਨੂੰ ਲਾਲਚ ਦੇ ਕੇ ਭੇਜਿਆ ਕਿ ਉਹ ਕੋਈ ਜ਼ਹਿਰੀਲਾ ਲੇਪ ਲਾ ਕੇ ਬਾਲ-ਗੁਰੂ ਨੂੰ ਦੁੱਧ ਚੁੰਘਾਵੇ।
ਇਹ ਜਤਨ ਅਸਫਲ ਹੋਣ ‘ਤੇ ਇੱਕ ਸਪੇਰਾ ਭੇਜਿਆ ਤਾਂ ਜੁ ਉਹ-ਬਾਲ ਗੁਰੂ ਕੋਲ ਇੱਕ ਖਤਰਨਾਕ ਸੱਪ ਛੱਡ ਆਵੇ।ਪਰ ਉਹ ਸਪੇਰਾ ਆਪ ਹੀ ਉਸ ਸੱਪ ਦੇ ਲੜਨ ਨਾਲ ਮਰ ਗਿਆ।ਫਿਰ ਇੱਕ ਬ੍ਰਾਹਮਣ ਖਿਡਾਵੇ ਨੂੰ ਕਿਹਾ ਕਿ ਗੁਰੂ ਜੀ ਦੇ ਦੁੱਧ ‘ਚ ਕੋਈ ਜ਼ਹਿਰੀਲੀ ਚੀਜ਼ ਮਿਲਾ ਦੇਵੇ।ਬਾਲ-ਗੁਰੂ ਨੇ ਦੁੱਧ ਹੀ ਨਾ ਪੀਤਾ।ਉਧਰ ਉਹ ਬ੍ਰਾਹਮਣ ਸਖਤ ਪੇਟ ਦਰਦ ਨਾਲ ਤੜਫ-ਤੜਫ ਕੇ ਮਰ ਗਿਆ।
ਪੰਜਾਬ ਦੀ ਬੇਬੇ ਨੇ ਮੋਦੀ ਨੂੰ ਪਾਈਆਂ ਰੱਜ ਕੇ ਲਾਹਨਤਾਂ, ਹੱਸ- ਹੱਸ ਦੂਹਰੇ ਹੋ ਗਏ ਲੋਕ