shri guru nanak dev ji: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 966 ’ਤੇ ਰਾਇ ਬਲਵੰਡਿ ਨੇ ਗੁਰੂ ਨਾਨਕ ਦੇਵ ਜੀ ਬਾਰੇ ਜ਼ਿਕਰ ਕਰਦਿਆਂ ਲਿਖਿਆ ਹੈ ਕਿ ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਗੁਰੂ ਨਾਨਕ ਦੇਵ ਜੀ ਨੇ ਸੱਚ ਦੀ ਨੀਹ ਰੱਖੀ। ਝੂਠ ਦੇ ਬੋਲ ਬਾਲੇ ਨੂੰ ਖ਼ਤਮ ਕਰਨ ਲਈ ਗੁਰੂ ਸਾਹਿਬ ਨੇ ਆਪਣਾ ਸਾਰਾ ਜੀਵਨ ਹੀ ਲੋਕਾਈ ਨੂੰ ਸਮਰਪਿਤ ਕਰ ਦਿੱਤਾ। ਮੋਦੀਖਾਨੇ ’ਚ ਗੁਰੂ ਸਾਹਿਬ ਨੌਕਰੀ ਕਰਦਿਆ ਦੇਖਿਆ ਕੇ ਜਗਤ ਵਿਚਾਰਾ ਅਤੇ ਵਿਕਾਰਾ ਦੀ ਅੱਗ ਵਿਚ ਸੜ ਰਿਹਾ ਹੈ। ਆਪਣੇ ਸਾਥੀ ਭਾਈ ਮਰਦਾਨੇ ਨੂੰ ਨਾਲ ਲੈ ਕੇ ਦੀਨ ਦੁਖੀਆ ਦੇ ਸੇਵਾ ਦੇ ਨਾਲ-ਨਾਲ ਪਾਪੀਆ ਦੁਸਟਾ ਦੇ ਉਧਾਰ ਲਈ ਉਦਾਸੀਆਂ ’ਤੇ ਨਿਕਲ ਪਏ। ਇਸ ਬਾਰੇ ਜ਼ਿਕਰ ਕਰਦਿਆਂ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾ ਵਿਚ ਜ਼ਿਕਰ ਕਰਦਿਆਂ ਲਿਖਿਆ ਹੈ-
ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ॥
ਚੜ੍ਹਿਆ ਸੋਧਨ ਧਰਤ ਲੁਕਾਈ ॥
ਬਾਬੇ ਡਿਠੀ ਪਿਰਥਮੀ ਨਵੈ ਖੰਡ ਜਿਥੈ ਤਕ ਆਹੀ॥
ਇਸ ਤੋਂ ਪਤਾ ਲੱਗਦਾ ਹੈ ਕਿ ਗੁਰੂ ਨਾਨਕ ਦੇਵ ਪੂਰੀਦੁਨੀਆ ਵਿੱਚ ਲੁਕਾਈ ਨੂੰ ਵੱਖਰੀ ਪਹਿਚਾਣ ਅਤੇ ਦ੍ਰਿਸ਼ਟੀ ਪ੍ਰਦਾਨ ਕਰਨ ਲਈ ਹੀ ਦੂਰ ਦੁਰੇਡੇ ਦੀਆਂ ਯਾਤਰਾਵਾਂ ’ਤੇ ਨਿਕਲੇ।ਜੇਕਰ ਵਿਸ਼ਵ ਦੇ ਪ੍ਰਸਿੱਧ ਖ਼ੋਜੀ ਅਤੇ ਯਾਤਰਵਾਕਰਨ ਵਾਲੇ ਮਹਾਨ ਲੋਕਾ ਦੀ ਗੱਲ ਕਰੀਏ ਤਾਂ ਮਾਰਕੋ ਪੋਲੋ, ਇਬਨਬਤੁਤਾ, ਵਾਸਕੋ ਦਾ ਗਾਮਾ, ਕੋਲੰਬਸ, ਜੇਮਸ ਕੁਕ ਦੇ ਨਾਮ ਆਉਂਦੇ ਹਨ ਜਿਨ੍ਹਾਂ ਕੁਝ ਸੀਮਤ ਖੇਤਰਫਲ ਦਾ ਦੇਸ਼ਾਂ ਦੀ ਯਾਤਰਾ ਕਰਕੇ ਆਪਣੀ ਖ਼ੋਜੀ ਦ੍ਰਿਸ਼ਟੀ ਨਾਲ ਆਪਣੇ ਵਿਚਾਰਾਂ ਨੂੰ ਲੋਕਾਨਾਲ ਸਾਂਝਾ ਕੀਤਾ ਹੈ । ਗੁਰੂ ਨਾਨਕ ਸਾਹਿਬ ਨੇ ਇਨ੍ਹਾਂ ਖ਼ੋਜੀਆਂ ਤੋਂ ਬਿਲਕੁਲ ਵੱਖਰੇ ਅਤੇ ਨਵੇਕਲੇ ਢੰਗ ਤਰੀਕੇ ਨਾਲ, ਇਰਾਦੇ, ਸੰਕਲਪ ਅਧੀਨ ਚੜਿਆ ਸੋਧਨ ਧਰਤ ਲੋਕਾਈ ਦੇ ਆਦਰਸ਼ ਨੂੰ ਮਿੱਥ ਕੇ ਸੰਸਾਰ ਯਾਤਰਾ ’ਤੇ ਤੁਰ ਪਏ। ਗੁਰੂ ਨਾਨਕ ਦੁਨੀਆ ਦੇ ਅਜਿਹੇ ਮਹਾਨ ਖੋਜ ਕਰਤਾ ਅਤੇ ਘੁੰਮ ਫਿਰ ਕੇ ਭੁੱਲੇ ਭੱਟਕੇ ਸੰਸਾਰ ਨੂੰ ਸਿੱਧੇ ਰਸਤੇ ਪਾਉਣ ਲਈ ਕ੍ਰਾਂਤੀਕਾਰੀ ਤੱਤ ਸਾਰ ਲੱਭਣ ਵਾਲੇ ਮਹਾਨ ਪੁਰਸ਼ ਹੋਏ ਹਨ, ਜਿਨ੍ਹਾਂ ਦਾ ਮੁਕਾਬਲਾ ਹੋਰ ਕਿਸੇ ਨਾਲ ਨਹੀਂ ਹੋ ਸਕਦਾ।
ਸ੍ਰੀ ਗੁਰੂ ਨਾਨਕ ਸਮੇਂ ਸਮਾਜ ਦੀ ਹਰ ਪਖ ਤੋਂ ਹਾਲਤ ਤਰਸਯੋਗ ਸੀ। ਉਸ ਸਮੇਂ ਧਰਮ ਐਨਾ ਨਿਘਰ ਚੁੱਕਾ ਸੀ ਕਿ ਧਰਮ ਨਿਰੋਲ ਕਰਮਕਾਂਡਾਂ, ਭੇਖਾਂ, ਅੰਧ ਵਿਸ਼ਵਾਸਾਂ ਦਾ ਕੇਂਦਰ ਬਣ ਕੇ ਰਹਿ ਗਿਆ ਸੀ। ਅਜਿਹੀ ਹਾਲਤ ਵਿਚ ਗੁਰੂ ਨਾਨਕ ਸਾਹਿਬ ਨੇ ਲੋਕਾਂ ਨੂੰ ਅਸਲ ਧਰਮ ਬਾਰੇ ਜਾਣੂੰ ਕਰਵਾਇਆ। ਲੋਕਾਈ ਜਾਤ-ਪਾਤ ਦੇ ਬੰਧਨਾਂ ਕਾਰਨ ਅਸਤ-ਵਿਅਸਤ ਸੀ। ਪਰਜਾ ਨੇ ਆਪਣਾ ਫਰਜਤਾਂ ਭੁੱਲਣਾ ਹੀ ਸੀ ਪਰ ਰਾਜੇ ਵੀ ਆਪਣਾ ਫਰਜ਼ ਭੁਲ ਚੁੱਕੇ ਸਨ। ਅਜਿਹੀ ਗਿਰਾਵਟ ਦੇ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪ੍ਰਕਾਸ਼ਮਾਨ ਹੋ ਕੇ ਲੋਕਾਈ ਨੂੰ ਸਿਧੇ ਰਸਤੇ ਪਾ ਕੇ ਉਨ੍ਹਾਂ ਦਾ ਉਧਾਰ ਕੀਤਾ।ਸ੍ਰੀ ਗੁਰੂ ਨਾਨਕ ਜੀ ਨੇ ਆਪਣੇ ਸਮੇਂ ਦੇ ਧਾਰਮਿਕ ਹਾਲਾਤ ਦਾ ਬਾਖੂਬੀ ਚਿਤ੍ਰਣ ਪੇਸ਼ ਕੀਤਾ ਹੈ:
ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਥ ਕਰਿ ਉਡਰਿਆ॥
ਕੂੜੁ ਅਮਾਵਸ ਸਚੁ ਚੰਦ੍ਰਰਮਾ ਦੀਸੈ ਨਾਹੀ ਕਹ ਚੜਿਆ॥
ਹਉ ਭਾਲਿ ਵਿਕੁੰਨੀ ਹੋਈ।। ਆਧੇਰੈ ਰਾਹੁ ਨ ਕੋਈ॥
ਵਿਚਿ ਹਉਮੈ ਕਰਿ ਦੁਖੁ ਰੋਈ॥
ਕਹੁ ਨਾਨਕ ਕਿਨਿ ਬਿਧਿ ਗਤਿ ਹੋਈ॥
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤਿੰਨ ਧਰਮੀ ਅਤੇ ਪਾਖੰਡੀ ਲੋਕ ਮੌਜੂਦ ਸਨ ਕਾਜ਼ੀ, ਬ੍ਰਾਹਮਣ ਅਤੇ ਜੋਗੀ। ਇਹ ਤਿੰਨੇ ਲੋਕ ਅਸਲ ਵਿਚ ਧਰਮ ਤੋਂ ਦੂਰ ਹੁੰਦੇ ਹੋਏ ਜਗਤ ਨੂੰ ਲੁੱਟ ਰਹੇ ਸਨ। ਗੁਰੂ ਸਾਹਿਬ ਨੇ ਬੜੇ ਭਾਵ-ਪੂਰਤ ਸ਼ਬਦਾਂ ਵਿਚ ਇਨ੍ਹਾਂ ਤਿੰਨਾਂ ਦਾ ਖੰਡਨ ਕੀਤਾ ਹੈ:ਕਾਦੀ ਕੂੜੁ ਬੋਲਿ ਮਲੁ ਖਾਇ॥
ਬ੍ਰਾਹਮਣੁ ਨਾਵੈ ਜੀਆ ਘਾਇ॥
ਜੋਗੀ ਜੁਗਤਿ ਨ ਜਾਵੈ ਅੰਧੁ॥
ਤੀਨੇ ਉਜਾੜੇ ਕਾ ਬੰਧੁ॥
ਗੁਰੂ ਸਾਹਿਬ ਜੀ ਸਭ ਤੀਰਥ ਅਸਥਾਨਾਂ ਉਤੇ ਫਿਰ ਕੇ, ਬੇਦ, ਸਿਮ੍ਰਤੀਆਂ ਦਾ ਅਧਿਐਨ ਕਰਕੇ ਸਗਲੀ ਧਰਤੀ ਫਿਰ ਕੇ ਜਤੀ, ਸਤੀ, ਸਿਧ, ਸਾਧਿਕ, ਦੇਵੀ, ਦੇਵ, ਰਿਖੀਸੁਰ, ਖੇਤ੍ਰਪਾਲਿ, ਗਣ, ਗੰਧਰਬ, ਰਾਕਸ, ਦੈਤ, ਹਿੰਦੂ, ਤੁਰਕ, ਪੀਰ, ਪੈਕੰਬਰਿ, ਗੱਲ ਕੀ ਸਭ ਨੂੰ ਧਿਆਨ ਨਾਲ ਸੁਣਿਆ ਅਤੇ ਇਨ੍ਹਾਂ ਨੂੰ ਅਕਾਲ ਪੁਰਖ ਦਾ ਸੁਨੇਹਾ ਦੇ ਕੇ ਸ਼ਬਦ ਨਾਲ ਜੋੜਿਆ। ਭਾਈ ਗੁਰਦਾਸ ਜੀ ਵਰਨਣ ਕਰਦੇ ਹਨ ਕੇ ਘਰ-ਘਰ ਵਿਚ ਵਾਹਿਗੁਰੂ ਦਾ ਸਚਾ ਕੀਰਤਨ ਸ਼ੁਰੂ ਹੋਇਆ ਤੇ ਧਰਮਸ਼ਾਲਾਵਾਂ ਵਿਚ ਅਮੀਰਾਂ-ਗਰੀਬਾਂ ਨੂੰ ਥਾਂ ਮਿਲੀ। ਸਾਧ ਸੰਗਤਿ ਸੱਚ ਦਾ ਘਰ ਬਣਿਆ, ਜਿਥੇ ਪ੍ਰੇਮਾ ਭਗਤੀ ਦੇ ਨਿਰਮਲ ਫੁਵਾਰੇ ਫੁੱਟਦੇ ਹਨ ਅਤੇ ‘ਉਦਾਸੀ’ ਦਾ ਅਮਲ ਸਾਹਮਣੇ ਆਉਂਦਾ ਹੈ।
ਆਦਿ ਪੁਰਖ ਆਦੇਸੁ ਹੈ ਸਤਿਗੁਰੁ ਸਚੁ ਨਾਉ ਸਦਵਾਇਆ।
ਚਾਰਿ ਵਰਨ ਗੁਰ ਸਿਖ ਕਰਿ ਗੁਰਮੁਖਿ ਸਚਾ ਪੰਥੁ ਚਲਾਇਆ
ਤਿਹਾੜ ਜੇਲ੍ਹ ‘ਚੋਂ ਬਾਹਰ ਆਏ 80 ਸਾਲਾਂ ਬਾਪੂ ਨੇ ਕਿਹਾ ਮੈਂ ਸਰਹੱਦ ਵੀ ਰਿਹਾ ‘ਤੇ ਖੇਤਾਂ ‘ਚ ਵੀ