shri guru nanak dev ji and bhai mardana ji: ਜਿਸ ਸਮੇਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਅੰਦਾਜ਼ਨ 07-08 ਵਰ੍ਹਿਆਂ ਦੇ ਅਤੇ ਭਾਈ ਦਾਨਾ,ਮਰਜਾਣਾ,ਮਰਦਾਨਾ ਜੀ ਲਗਭਗ 17-18 ਸਾਲਾਂ ਦੇ ਸਨ ਤਾਂ ਠੀਕ ਉਸ ਸਮੇਂ ਸ਼ਾਇਰੀ ਅਤੇ ਸੰਗੀਤ ਦੇ ਸਹਿਜ ਸੁਮੇਲ ’ਤੇ ਉਸਰੀ, ਇਨ੍ਹਾਂ ਦੋਹਾਂ ਦੀ ਬਾਲ ਸਖਾਈ ਮਿੱਤਰਤਾ, ਦਰਅਸਲ ਮੁਹੱਬਤ ਦੇ ਇੱਕ ਉੱਚੇ-ਸੁੱਚੇ ਅਤੇ ਲੰਮੇ ਰੂਹਾਨੀ ਸਫ਼ਰ ਦਾ ਆਗਾਜ਼ ਸੀ; ਠੋਸ ਧਰਾਤਲ ਸੀ; ਤੁਰਨ-ਬਿੰਦੂ ਸੀ। ਬਾਬੇ ਨਾਨਕ ਨਾਲ ਪਿਆਰ ਅਤੇ ਦੋਸਤੀ ਦੇ ਸਮੁੱਚੇ ਅੰਤਰੀਵ ਅਤੇ ਬਾਹਰੀ ਸਫ਼ਰ ਦੌਰਾਨ, ਦਾਨਾ ਉਰਫ਼ ਮਰਜਾਣਾ ਮਿਰਾਸੀ ਪਹਿਲਾਂ ‘ਮਰਦਾਨਾ’ ਅਤੇ ਫਿਰ ਮਰਦਾਨੇ ਤੋਂ, ਜਗਤ ਗੁਰੂ, ਸ੍ਰੀ ਗੁਰੂ ਨਾਨਕ ਸਾਹਿਬ ਜੀ ਅਤੇ ਸਮੁੱਚੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਦਾ ‘ਭਾਈ’ ਹੋ ਨਿਬੜਿਆ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਸੰਗੀਤਕ ਸਾਥੀ, ਪਿਆਰਾ ਦੋਸਤ ਅਤੇ ਮੁਰੀਦ ਹੋਣ ਦਾ ਮਰਦਾਨਾ ਜੀ ਦਾ ਇਹ ਨਿਆਰਾ ਸਫ਼ਰ, ਨਿਰਸੰਦੇਹ ਫ਼ਰਸ਼ ਤੋਂ ਅਰਸ਼ ਤੱਕ ਦਾ ਸਫ਼ਰ ਸੀ।
ਬਾਬੇ ਨਾਨਕ ਦਾ ਭਾਈ ਬਾਲਾ ਜਿਹੇ ਜੱਟ-ਬੂਟਾਂ ਅਤੇ ਭਾਈ ਦਾਨਾ/ਮਰਜਾਣਾ/ਮਰਦਾਨਾ ਜਿਹੇ ਤਥਾਕਥਿਤ ਢੰਗ ਨਾਲ ਨੀਵੇਂ ਮੰਨੇ ਜਾਂਦੇ ਡੂੰਮਾਂ/ਮਿਰਾਸੀਆਂ ਨੂੰ ਆਪਣਾ ਯਾਰ ਬਣਾਉਣਾ, ਸੰਗੀ-ਸਾਥੀ ਬਣਾਉਣਾ, ਨਿਰਸੰਦੇਹ ਉਸ ਸਮੇਂ ਵਾਪਰਿਆ ਇੱਕ ਵੱਡਾ ਇਨਕਲਾਬੀ (ਯੁੱਗ ਪਲਟਾਊ) ਵਰਤਾਰਾ ਜਾਂ ਘਟਨਾਕ੍ਰਮ ਸੀ। ਇਵੇਂ ਕਰਨ ਪਿੱਛੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਚਿੰਤਨ ਅਤੇ ਅਮਲ ਦਾ ਸਪਸ਼ਟ ਉਦੇਸ਼ ਅਤੇ ਵਡੱਪਣ ਇਹ ਸੀ ਕਿ ਆਪਣੇ ਆਪ ਨੂੰ ਆਪਹੁਦਰੇ ਢੰਗ ਨਾਲ ਉੱਚੀਆਂ (ਸੁਨਹਿਰੀ) ਜਾਤਾਂ ਦੇ ਸਮਝਣ ਵਾਲਿਆਂ ਦੇ ਜਾਤੀ ਅਭਿਮਾਨ ਨੂੰ ਤੋੜਨ ਲਈ, ਉਹ ਇਸ ਉੱਪਰ ਕਬੀਰ ਸਾਹਿਬ ਵਾਂਗ ਕਰਾਰੀ ਚੋਟ ਮਾਰਨਾ ਚਾਹੁੰਦੇ ਸਨ।
ਹਉੁਮੈ ਅਤੇ ਭੁਲੇਖਿਆਂ ਵਿੱਚ ਗ੍ਰਸਤ ਤਥਾਕਥਿਤ ਉੱਚ ਵਰਗ (ਪੰਡਤ, ਪ੍ਰੋਹਤ ਅਤੇ ਰਾਜਨੇਤਾ) ਆਪਣੇ ਸਵਾਰਥੀ/ਲੁਟੇਰਾ ਹਿਤਾਂ ਦੀ ਪੂਰਤੀ ਹਿਤ, ਜਿਨ੍ਹਾਂ ਲੋਕਾਂ ਨੂੰ ਨੀਚ, ਕਮਜ਼ੋਰ, ਦਲਿਤ, ਮਜ਼ਲੂਮ, ਨਿਤਾਣੇ ਅਤੇ ਸ਼ੂਦਰ ਆਖ ਦੁਰਕਾਰਦਾ, ਤ੍ਰਿਸਕਾਰਦਾ, ਫਿਟਕਾਰਦਾ ਅਤੇ ਨਕਾਰਦਾ ਸੀ; ਉਨ੍ਹਾਂ ਨੂੰ ਸਤਿਕਾਰਨਾ, ਪਿਆਰਨਾ, ਸਵੀਕਾਰਨਾ, ਸੀਨੇ ਨਾਲ ਲਾਉਣਾ ਅਤੇ ਤਾਕਤਵਰ ਬਣਾਉਣਾ, ਗੁਰੂ ਬਾਬੇ ਦੀ ਕਥਨੀ ਅਤੇ ਕਰਣੀ ਦਾ ਬੁਨਿਆਦੀ ਖ਼ਾਸਾ ਸੀ; ਮੂਲ ਸਰੋਕਾਰ ਸੀ।ਆਪਣੇ ਆਪ ਨੂੰ ਉੱਚੇ ਅਤੇ ਵੱਡੇ ਸਮਝਣ ਵਾਲਿਆਂ ਨੂੰ ਦਲੇਰੀ ਨਾਲ ਲਲਕਾਰਨਾ, ਦਾਨਿਆਂ (ਸਿਆਣਿਆਂ ਅਤੇ ਗੁਣੀ-ਜਨਾਂ) ਨੂੰ ਨਿਵਾਜ਼ਣਾ, ਨੀਵਿਆਂ ਨੂੰ ਉੱਚੇ, ਨਿਤਾਣਿਆਂ ਨੂੰ ਮਰਦਾਨੇ (ਸੂਰਮੇ) ਬਣਾਉਣਾ ਅਤੇ ਚਿੜੀਆਂ ਨੂੰ ਬਾਜ਼ਾਂ ਨਾਲ ਲੜਾਉਣਾ, ਨਿਰਸੰਦੇਹ ਉਨ੍ਹਾਂ ਦੇ ਚਿੰਤਨ, ਚਰਿੱਤਰ ਅਤੇ ਅਭਿਆਸ ਦਾ ਮੁੱਖ ਮੰਤਵ ਸੀ। ਗੁਰੂ-ਘਰ ਅੰਦਰ ਜਿੱਥੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ, ਅਕਾਲ ਪੁਰਖ ਪਰਮਾਤਮਾ ਵਜੋਂ ਜਾਣਿਆ ਅਤੇ ਪਛਾਣਿਆ ਜਾਂਦਾ ਹੈ ਉੱਥੇ ਮਰਦਾਨਾ ਜੀ ਦੀ ਮੁੱਖ ਪਹਿਚਾਣ ਇੱਕ ਰਬਾਬੀ ਦੀ ਹੈ।
ਲਾਲ ਕਿਲ੍ਹੇ ‘ਤੇ ਚੜ੍ਹਾਈ ਨੂੰ ਲੈਕੇ ਬਲਬੀਰ ਰਾਜੇਵਾਲ ਦਾ ਸਟੇਜ਼ ਤੋਂ ਵੱਡਾ ਬਿਆਨ LIVE, ਪੰਧੇਰ ਤੇ ਦੀਪ ਸਿੱਧੂ ਝਾੜਿਆ !