shri guru ramdas ji: ਸਿੱਖ ਧਰਮ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਹੋਏ ਹਨ।ਉਨ੍ਹਾਂ ਦਾ ਜਨਮ 1534 ਈ. ਵਿੱਚ ਸ੍ਰੀ ਹਰਿਦਾਸ ਜੀ ਦੇ ਘਰ ਮਾਮਾ ਦਯਾ ਕੌਰ ਜੀ ਦੀ ਕੁੱਖੋਂ ਹੋਇਆ।ਜਨਮ ਸਥਾਨ ਚੂਨਾ ਮੰਡੀ ਲਾਹੌਰ ਸੀ।ਇਨ੍ਹਾਂ ਦਾ ਨਾਂ ਮੁੱਢਲਾ ਨਾਮ ‘ਰਾਮਦਾਸ’ ਹੀ ਸੀ।ਘਰ ਵਿੱਚ ਸਭ ਤੋਂ ਵੱਡਾ ਹੋਣ ਕਰਨ ‘ਜੇਠਾ’ ਕਹਿ ਕੇ ਹੀ ਬੁਲਾਇਆ ਜਾਂਦਾ ਸੀ।ਆਪ ਮਸਾਂ ਸੱਤ ਕੁ ਸਾਲ ਦੇ ਸਨ ਜਦੋਂ ਆਪ ਜੀ ਦੇ ਮਾਤਾ ਜੀ ਚੱਲ ਵਸੇ ਸਨ।ਉਨਾਂ੍ਹ ਤੋਂ ਕੁਝ ਸਮਾਂ ਬਾਅਦ ਪਿਤਾ ਜੀ ਦਾ ਸਾਇਆ ਵੀ ਆਪ ਜੀ ਦੇ ਸਿਰੋਂ ਜਾਂਦਾ ਰਿਹਾ।ਇਸ ਪਿੱਛੋਂ ਆਪ ਜੀ ਦੇ ਨਾਨੀ ਜੀ ਆਪ ਨੂੰ ਲਾਹੌਰ ਤੋਂ ਬਾਸਰਕੇ ਲੈ ਆਏ।ਨਾਨੀ ਜੀ ਦੇ ਘਰ ਦੀ ਹਾਲਤ ਬਹੁਤੀ ਚੰਗੀ ਨਹੀਂ ਸੀ।ਇਸ ਲਈ ਬਾਲਕ ਰਾਮਦਾਸ ਨੇ ਘੁੰਙਣੀਆਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ।ਉਹ ਦਿਨ ਭਰ ਘੁੰਙਣੀਆਂ ਵੇਚ ਕੇ ਘਰ ਦਾ ਗੁਜ਼ਾਰਾ ਕਰਦੇ ਸਨ।ਇੱਕ ਵਾਰ ਆਪ ਜੀ ਬਾਸਰਕੇ ਦੀ ਸੰਗਤ ਦੇ ਨਾਲ ਗੋਇੰਦਵਾਲ ਆ ਗਏ।ਤੀਜੇ ਗੁਰੂ ਜੀ ਦੀਆਂ ਪਾਰਖੂ ਅੱਖਾਂ ਨੇ ਆਪ ਜੀ ਨੂੰ ਪਛਾਣ ਲਿਆ ਸੀ।ਆਪ ਜੀ ਵੀ ਵਿਹਲੇ ਸਮੇਂ ਗੁਰੂ ਘਰ ਦੀ ਸੇਵਾ ਕਰਦੇ।ਜਦੋਂ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਵਿਖੇ ਬਾਉਲੀ ਖੁਦਵਾਉਣ ਦਾ ੰਕੰਮ ਆਰੰਭ ਕੀਤਾ।ਉਦੋਂ ਸੰਗਤਾਂ ਹੁੰਮ-ਹੁਮਾ ਕੇ ਸੇਵਾ ਕਰਨ ਲੱਗੀਆਂ।ਰਾਮਦਾਸ ਜੀ ਵੀ ਉੱਥੇ ਘੁੰਙਣੀਆਂ ਵੇਚਦੇ।ਸਮਾਂ ਮਿਲਦਿਆਂ ਸੇਵਾ ਕਰਦੇ।ਉਧਰ ਬੀਬੀ ਭਾਨੀ ਦੇ ਮਾਤਾ ਜੀ ਨੂੰ ਆਪਣੀ ਇਸ ਛੋਟੀ ਸਪੁੱਤਰੀ ਦੇ ਵਿਆਹ ਦਾ ਫਿਕਰ ਹੋਣ ਲੱਗਾ।ਉਨ੍ਹਾਂ ਆਪਣੇ ਪਤੀ ਸ੍ਰੀ ਗੁਰੂ ਅਮਰਦਾਸ ਜੀ ਨੂੰ ਇਸ ਬਾਰੇ ਬੇਨਤੀ ਕੀਤੀ।ਗੁਰੂ ਜੀ ਨੇ ਪੁੱਛਿਆ ਕਿ ਬੀਬੀ ਭਾਨੀ ਲਈ ਕਿਹੋ ਜਿਹਾ ਵਰ ਚਾਹੀਦਾ ਹੈ? ਕਹਿੰਦੇ ਹਨ ਕਿ ਉਸੇ ਮੌਕੇ ਰਾਮਦਾਸ ਜੀ ਉਸ ਪਾਸਿਉਂ ਲੰਘਦੇ ਹਨ।ਉਦੋਂ ਮਾਤਾ ਜੀ ਨੇ ਸੁਭਾਵਿਕ ਹੀ ਕਿਹਾ ਕਿ ਵਰ ਇਸ ਗੱਭਰੂ ਜਿਹਾ ਹੋਵੇ।ਗੁਰੂ ਜੀ ਨੇ ਮੂੰਹੋਂ ਉਚਾਰਿਆ ਕਿ ਇਸ ਜਿਹਾ ਤਾਂ ਇਹ ਆਪ ਹੀ ਹੈ।ਗੁਰੂ ਜੀ ਨੂੰ ਰਾਮਦਾਸ ਜੀ ਹਰ ਪੱਖੋਂ ਬੀਬੀ ਭਾਨੀ ਲਈ ਯੋਗ ਵਰ ਲੱਗੇ।
ਉਹ ਮਿਹਨਤੀ ਸਨ।ਰਿਸ਼ਟ-ਪੁਸ਼ਟ ਸਨ।ਆਗਿਆਕਾਰ ਸਨ।ਮਿੱਠ-ਬੋਲੜੇ ਸਨ।ਫਿਰ ਸੇਵਾ-ਭਾਵ ਵੀ ਬਹੁਤ ਸੀ।ਇਸ ਤਰ੍ਹਾਂ ਗੁਰੂ ਜੀ ਨੇ ਬੀਬੀ ਭਾਨੀ ਦਾ ਵਿਆਹ ਆਪ ਜੀ ਨਾਲ ਕਰ ਦਿੱਤਾ।ਇਹ 1553 ਈਸਵੀ ਦੀ ਗੱਲ ਹੈ।ਦੱਸਿਆ ਜਾਂਦਾ ਹੈ ਕਿ ਗੁਰੂ ਜੀ ਨੇ ਰਾਮਦਾਸ ਜੀ ਨੂੰ ਪੁੱਛਿਆ ਕਿ ਵਿਆਹ ਸਮੇਂ ਉਨਾਂ੍ਹ ਨੂੰ ਕੀ ਭੇਂਟ ਕੀਤਾ ਜਾਵੇ?ਆਪ ਜੀ ਨੇ ਨਿਮਰਤਾ ਨਾਲ ਕਿਹਾ, ”ਗੁਰੂ ਪਿਤਾ ਜੀ ਮੈਨੂੰ ਨਾਮ ਦੀ ਬਖਸ਼ਿਸ਼ ਕਰੋ।ਗੁਰੂ ਘਰ ਦੀ ਸੇਵਾ ਦਾ ਦਾਨ ਬਖਸ਼ੋ।” ਤੀਜੇ ਗੁਰੂ ਜੀ ਦੇ ਦਾਮਾਦ ਬਣਨ ਪਿੱਛੋਂ ਰਾਮਦਾਸ ਜੀ ਪਹਿਲਾਂ ਦੀ ਤਰ੍ਹਾਂ ਗੁਰੂ ਘਰ ਦੀ ਸੇਵਾ ਕਰਦੇ।ਬਾਉਲੀ ਦੀ ਉਸਾਰੀ ਵੇਲੇ ਮਿੱਟੀ, ਗਾਰਾ ਢੋਂਦੇ।
ਗੁਰੂ ਜੀ ਦੇ ਸਿੱਖੀ ਪ੍ਰਚਾਰ ਨਾਲ ਲੋਕਾਂ ਵਿੱਚ ਅਨੋਖੀ ਤਬਦੀਲੀ ਆ ਰਹੀ ਹੈ।ਆਮ ਲੋਕ ਪੁਜਾਰੀਆਂ ਦੀ ਲੁੱਟ-ਖਸੁੱਟ ਕਰਨ ਵਾਲਿਆਂ ਦੇ ਚੁੰਗਲ ‘ਚੋਂ ਨਿਕਲ ਕ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰਨ ਲੱਗੇ ਸਨ।ਇਸ ਨਾਲ ਸਧਾਰਨ ਲੋਕਾਂ ਦੀ ਕਮਾਈ ਉਤੇ ਪਲਣ ਵਾਲਿਆਂ ਨੇ ਗੁਰੂ ਜੀ ਦੇ ਵਿਰੁੱਧ ਅਕਬਰ ਕੋਲ ਸ਼ਿਕਾਇਤ ਕੀਤੀ।ਜੋ ਵਡਿਆਈ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਵਿੱਚ ਅਤੇ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਵਿੱਚ ਦੇਖੀ ਸੀ, ਉਹੋ ਵਡਿਆਈ ਤੀਜੇ ਗੁਰੂ ਜੀ ਨੂੰ ਰਾਮਦਾਸ ਜੀ ਵਿੱਚ ਦਿਸੀ।ਸੋ ਗੁਰੂ ਅਮਰਦਾਸ ਜੀ ਨੇ ਬਾਬਾ ਬੁੱਢਾ ਜੀ ਤੇ ਹੋਰ ਸੰਗਤਾਂ ਦੀ ਹਾਜ਼ਰੀ ‘ਚ ਸ੍ਰੀ ਰਾਮਦਾਸ ਜੀ ਨੂੰ ਗੁਰ-ਗੱਦੀ ‘ਤੇ ਬਿਰਾਜਮਾਨ ਕੀਤਾ।ਫਿਰ ਆਪ ਜੀ ਸਿੱਖ ਧਰਮ ਦੇ ਚੌਥੇ ਗੁਰੂ ਰਾਮਦਾਸ ਜੀ ਹੋਏ।
ਕੇਂਦਰ ਦੇ ਮੀਟਿੰਗ ਦੇ ਸੱਦੇ ਨੂੰ ਲੈ ਕੇ ਕਿਸਾਨ ਆਗੂਆਂ ਨੇ ਬਣਾਈ ਵਿਉਂਤਬੰਦੀ, ਸੁਣੋ ਹੁਣ ਤੱਕ ਦਾ ਸਭ ਤੋਂ ਵੱਡਾ ਐਲਾਨ