shri guru ramdas ji: ਗੁਰੂ ਜੀ ਨਿਮਰਤਾ ਦੇ ਪੁਤਲੇ ਸਨ।ਇਸਦੀ ਮਿਸਾਲ ਇਸ ਘਟਨਾ ਤੋਂ ਵੀ ਮਿਲਦੀ ਹੈ।ਦੱਸਿਆ ਜਾਂਦਾ ਹੈ ਕਿ ਇੱਕ ਵਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਪੁੱਤਰ ਬਾਬਾ ਸਿਰੀ ਚੰਦ ਜੋ 83 ਸਾਲ ਦੇ ਸਨ, ਆਪ ਨੂੰ ਮਿਲੇ।ਉਹ ਆਪ ਜੀ ਦੇ ਪ੍ਰਕਾਸ਼ ਹੋਏ ਲੰਮੇ ਦਾਹੜੇ ਨੂੰ ਵੇਖ ਪੁੱਛਣ ਲੱਗੇ ਕਿ ਐਨਾ ਲੰਮਾ ਦਾਹੜਾ ਕਿਉਂ ਵਧਾਇਆ ਹੈ? ਗੁਰੂ ਜੀ ਨੇ ਇਸ ਚੋਭ ਨੂੰ ਚੋਭ ਵਜੋਂ ਨਾ ਲਿਆ।ਉਹ ਬੋਲੇ ਕਿ ਇਹ ਤਾਂ ਆਪ ਜੀ ਜਿਹੇ ਮਹਾਂਪੁਰਖਾਂ ਦੇ ਚਰਨ ਸਾਫ ਕਰਨ ਲਈ ਹੈ।
ਗੁਰੂ ਰਾਮਦਾਸ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਨੂੰ ਚੰਗੇਰਾ ਬਣਾਉਣ ਲਈ ਮਸੰਦ ਨਿਯੁਕਤ ਕੀਤੇ।ਵੱਖ-ਵੱਖ ਖੇਤਰ ਬਣਾ ਕੇ ਹਰ ਖੇਤਰ ਦੀ ਜ਼ਿੰਮੇਵਾਰੀ ਇੱਕ ਸੱਚੇ ਸ਼ਰਧਾਲੂ ਸਿੱਖ ਨੂੰ ਸੰਭਾਲੀ ਗਈ।ਇਹ ਮਸੰਦ ਗੁਰੂ ਜੀ ਦੇ ਦੂਰ-ਦੁਰਾਡੇ ਰਹਿੰਦੇ ਸਿੱਖਾਂ ਤੋਂ ਭੇਟਾ ਇਕੱਠੀ ਕਰਕੇ ਗੁਰੂ ਜੀ ਕੋਲ ਪਹੁੰਚਾਉਂਦੇ।ਇਹ ਦਸਵੰਧ ਲੰਗਰਾਂ, ਧਰਮਸ਼ਾਲਾਵਾਂ ਦੀ ਉਸਾਰੀ ਅਤੇ ਗਰੀਬਾਂ, ਬਿਮਾਰਾਂ ਆਦਿ ਦੀ ਸਹਾਇਤਾ ਲਈ ਵਰਤਿਆ ਜਾਂਦਾ ਸੀ।
Doctor ਲੈਂਦੇ ਲੱਖਾਂ ਰੁਪਏ, Amritsar ਦਾ ਇਹ ਬਜੁਰਗ ਮਿੰਟਾਂ ‘ਚ ਫਰੀ ਠੀਕ ਕਰਦਾ ਹੈ ਅਧਰੰਗ / ਲਕਵਾ !