shri guru ravidas maharaj ji: ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 644ਵਾਂ ਪ੍ਰਕਾਸ਼ ਪੁਰਬ ਸ਼ਨੀਵਾਰ ਯਾਨੀ ਕਿ 27 ਫਰਵਰੀ ਨੂੰ ਬੜੀ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਪ੍ਰਕਾਸ਼ ਪੁਰਬ ਸਬੰਧੀ ਅੱਜ ਮਹਾਨਗਰ ਜਲੰਧਰ ’ਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਬੂਟਾ ਮੰਡੀ ਸਥਿਤ ਸ੍ਰੀ ਗੁਰੂ ਰਵਿਦਾਸ ਧਾਮ ਜੀ ਸਮੇਤ ਬਸਤੀਆਂ ਤੋਂ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ। ਇਹ ਨਗਰ ਕੀਰਤਨ ਜੋਤੀ ਚੌਂਕ, ਕੰਪਨੀ ਬਾਗ ਚੌਂਕ, ਬਸਤੀ ਅੱਡਾ, ਫੁੱਟਬਾਲ ਚੌਂਕ, ਨਕੋਦਰ ਚੌਂਕ ਸਮੇਤ ਵੱਖ-ਵੱਖ ਚੌਂਕਾਂ ਤੋਂ ਹੁੰਦੇ ਹੋਏ ਮੁੜ ਸ੍ਰੀ ਗੁਰੂ ਰਵਿਦਾਸ ਧਾਮ ਵਿਖੇ ਖ਼ਤਮ ਹੋਵੇਗਾ।
ਸ੍ਰੀ ਗੁਰੂ ਰਵਿਦਾਸ ਧਾਮ ਬੂਟਾ ਮੰਡੀ ਨੂੰ ਬੜੇ ਹੀ ਵਧੀਆ ਢੰਗ ਨਾਲ ਸਜਾਇਆ ਗਿਆ ਹੈ। ਸ਼ਾਨਦਾਰ ਪਾਲਕੀ ਦਾ ਆਯੋਜਨ ਕੀਤਾ ਗਿਆ ਹੈ। ਪਾਲਕੀ ਨੂੰ ਗੁਲਾਬੀ ਰੰਗ ਦੇ ਫੁੱਲਾਂ ਨਾਲ ਸਜਾਇਆ ਗਿਆ ਹੈ। ਇਸ ਦੌਰਾਨ ਸੰਗਤ ਲਈ ਵੱਖ-ਵੱਖ ਸੋਸਾਇਟੀਆਂ ਵੱਲੋਂ ਥਾਂ-ਥਾਂ ’ਤੇ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਸ਼ੋਭਾ ਯਾਤਰਾ ਦੇ ਰਸਤੇ ਨੂੰ ਝੰਡੀਆਂ ਨਾਲ ਸ਼ਿੰਗਾਰਿਆ ਗਿਆ ਹੈ ਅਤੇ ਸ਼ੋਭਾ ਯਾਤਰਾ ਦਾ ਸਵਾਗਤ ਕਰਨ ਲਈ ਥਾਂ-ਥਾਂ ਉਪਰ ਸਵਾਗਤੀ ਮੰਚ ਲਾਏ ਗਏ। ਸ਼ੋਭਾ ਯਾਤਰਾ ‘ਚ ਸ਼ਰਧਾਲੂਆਂ ਦਾ ਹੜ੍ਹ ਆਇਆ ਹੋਇਆ ਹੈ ਅਤੇ ਸੰਗਤ ਰਵਿਦਾਸ ਜੀ ਦੀ ਮਹਿਮਾ ਵਿਚ ਰੰਗੀ ਨਜ਼ਰ ਆਈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਸਮੇਤ ਹੋਰ ਵੀ ਕਈ ਸਿਆਸੀ ਆਗੂਆਂ ਨੇ ਨਗਰ ਕੀਰਤਨ ਵਿਚ ਸ਼ਿਰਕਤ ਕੀਤੀ। ਦੱਸ ਦੇਈਏ ਕਿ ਬੂਟਾ ਮੰਡੀ ਸਥਿਤ ਸਤਗੁਰੂ ਰਵਿਦਾਸ ਧਾਮ ਦੇ ਪ੍ਰਧਾਨ ਅਤੇ ਸਾਬਕਾ ਮੇਅਰ ਸੁਰਿੰਦਰ ਮਹੇ ਵੱਲੋਂ ਸੰਗਤ ਨੂੰ ਅਪੀਲ ਕੀਤੀ ਗਈ ਹੈ ਕਿ ਨਗਰ ਕੀਰਤਨ ਦੌਰਾਨ ਸੰਗਤ ਮਾਸਕ ਪਹਿਨੇ ਅਤੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਵੀ ਕਰੇ। ਕਮੇਟੀ ਵੱਲੋਂ ਇਸ ਕੰਮ ਲਈ ਸੇਵਾਦਾਰਾਂ ਨੂੰ ਤਾਇਨਾਤ ਕੀਤਾ ਗਿਆ ਹੈ।
ਕੇਂਦਰ ਵੱਲੋਂ ਲਾਏ GST ਦਾ ਵਪਾਰੀ ਵਰਗ ਨੇ ਕੀਤਾ ਭਾਰੀ ਵਿਰੋਧ, ਇੱਕ-ਇੱਕ ਕਰਕੇ ਗਿਣਾਈਆਂ ਕਮੀਆਂ