shri guru teg bhadhur ji and kashmiri pandit: ਗੁਰੂ ਜੀ ਔਰੰਗਜ਼ੇਬ ਦੀ ਨੀਤੀ ਤੋਂ ਭੁੱਲੇ ਹੋਏ ਨਹੀਂ ਸਨ।ਬੜਾ ਔਖਾ ਸਮਾਂ ਸੀ।ਆਪ ਫਿਕਰਮੰਦ ਹੋ ਗਏ।ਇਸੇ ਸਮੇਂ ਬਾਹਰੋਂ ਸ੍ਰੀ ਗੋਬਿੰਦ ਰਾਇ ਜੀ ਆ ਗਏ।ਆਪ ਪੰਡਤਾਂ ਨੂੰ ਕਹਿ ਰਹੇ ਸਨ ਕਿ ਇਸ ਸੰਕਟ ਤੋਂ ਕਿਸੇ ਮਹਾਂਪੁਰਖ ਦੀ ਕੁਰਬਾਨੀ ਹੀ ਬਚਾ ਸਕਦੀ ਹੈ।ਸ੍ਰੀ ਗੋਬਿੰਦ ਰਾਇ ਜੀ ਨੇ ਸੁਭਾਵਿਕ ਹੀ ਕਿਹਾ ਕਿ ਆਪ ਤੋਂ ਵੱਡਾ ਮਹਾਂਪੁਰਖ ਕਿਹੜਾ ਹੋ ਸਕਦਾ ਹੈ?ਗੁਰੂ ਜੀ ਨੇ ਆਪਣੇ ਸਹਿਬਜ਼ਾਦੇ ਦੇ ਇਸ ਦਲੇਰ ਉੱਤਰ ਦੀ ਪ੍ਰਸ਼ੰਸਾ ਕੀਤੀ।
ਉਦੋਂ ਗੁਰੂ ਜੀ ਨੇ ਪੰਡਤਾਂ ਨੂੰ ਹਦਾਇਤ ਕੀਤੀ ਕਿ ਉਹ ਹੁਣ ਵਾਪਸ ਚਲੇ ਜਾਣ।ਹੁਣ ਜਦੋਂ ਕੋਈ ਧੱਕੇ ਨਾਲ ਧਰਮ ਬਦਲਣ ਬਾਰੇ ਆਖੇ ਤਾਂ ਕਹਿ ਦੇਣਾ ਕਿ ਪਹਿਲਾਂ ਗੁਰੂ ਤੇਗ ਬਹਾਦਰ ਨੂੰ ਇਸਲਾਮ ਕਬੂਲਣ ਲਈ ਮਨਾ ਲਿਆ ਜਾਵੇ।ਸਰਕਾਰੇ-ਦਰਬਾਰੇ ਗੁਰੂ ਜੀ ਦੀ ਗੱਲ ਪਹੁੰਚ ਗਈ।ਅਗਲੇ ਮਹੀਨੇ ਡੇਧ ਮਹੀਨੇ ਵਿੱਚ ਗੁਰੂ ਜੀ ਵਲੋਂ ਦਿੱਤੀ ਜਾਣ ਵਾਲੀ ਵੱਡੀ ਕੁਰਬਾਨੀ ਲਈ ਤਿਆਰ ਹੋ ਗਏ।ਉਨ੍ਹਾਂ ਨੇ ਆਪਣੇ ਪਿੱਛੋਂ ਆਪਣੇ ਸਪੁੱਤਰ ਸ੍ਰੀ ਗੋਬਿੰਦ ਰਾਇ ਜੀ ਨੂੰ ਉੱਤਰਾਧਿਕਾਰੀ ਥਾਪ ਦਿੱਤਾ।
ਵੱਡਾ ਕਾਫ਼ਿਲਾ ਲੈ ਰਾਜੇਵਾਲ ਪਹੁੰਚੇ KMP ਰੋਡ, ਗੱਲਾਂ ਚ ਢਾਹ ਲਿਆ ਮੋਦੀ, ਕਹਿ ਦਿੱਤੀ ਵੱਡੀ ਗੱਲ rajewal