shri guru teg bhadur ji: ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹੀਦੀ ਨੇ ਹਿੰਦੂਆਂ ਤੇ ਸਿੱਖਾਂ ਨੂੰ ਔਖੇ ਤੇ ਔਕੜਾਂ ਭਰੇ ਹਾਲਾਤ ‘ਚ ਰਸਤਾ ਵਿਖਾਇਆ ਤੇ ਸਮਾਜ ਨੂੰ ਧੀਰਜ ਤੇ ਹਿੰਮਤ ਦੀ ਰੌਸ਼ਨੀ ਵਿਖਾਈ। ਉਨ੍ਹਾਂ ਦੀ ਕੁਰਬਾਨੀ ਨੇ ਨਿਆਸਰੇ ਤੇ ਨਿਤਾਣੇ ਹੋ ਚੁੱਕੇ ਹਿੰਦੁਸਤਾਨ ਨੂੰ ਨਵਾਂ ਜੋਸ਼ ਤੇ ਜੀਵਨ ਬਖ਼ਸ਼ਿਆ। ਉਨ੍ਹਾਂ ਦੀ ਕੁਰਬਾਨੀ ਦੇ ਨੂੰ ਸ਼ਬਦਾਂ ‘ਚ ਬਿਆਨ ਕਰਨਾ ਸੌਖਾ ਨਹੀਂ। ਗੁਰੂ ਅਰਜਨ ਦੇਵ ਜੀ ਤੋਂ ਬਾਅਦ ਉਹ ਦੂਸਰੇ ਗੁਰੂ ਹਨ, ਜਿਨ੍ਹਾਂ ਨੇ ਧਰਮ, ਨਿਆਂ, ਹੱਕ, ਸੱਚ, ਮਨੁੱਖਤਾ ਦੇ ਭਲੇ ਤੇ ਅਧਰਮ, ਨਾਇਨਸਾਫ਼ੀ, ਝੂਠ, ਕੱਟੜਤਾ, ਜਬਰ ਤੇ ਜ਼ੁਲਮ ਖ਼ਿਲਾਫ਼ ਮਹਾਨ ਕੁਰਬਾਨੀ ਦਿੱਤੀ।ਭਾਈ ਨੰਦ ਲਾਲ ਜੀ ਲਿਖਦੇ ਹਨ ਕਿ ਸੱਚ ਦੀਆਂ ਕਿਰਨਾਂ ਉਸ ਦੇ ਪਵਿੱਤਰ ਵਜੂਦ ਸਦਕਾ ਰੌਸ਼ਨ ਹਨ, ‘ਅਨਵਾਰਿ ਹੱਕ ਅਜ ਵਜੂਦ ਪਾਕਿਸ਼ ਰੌਸ਼ਨ’।
ਉਹ ਫਿਰ ਲਿਖਦੇ ਹਨ, ‘ਉਨ੍ਹਾਂ ਦੇ ‘ਬਹਾਦਰ’ ਨਾਂ ਵਿਚ ਜੋ ‘ਅਲਫ਼’ ਹੈ, ਉਹ ਸੱਚ ਦਾ ਸੰਪਾਦਤ, ਸਿਦਕ ਤੇ ਸੱਚ ਦੀ ਸਜਾਵਟ ਹੈ ਅਤੇ ‘ਦਾਲ’ ਉਸ ਦੇ ਅਨੰਦ ਰੂਪ ਨੂੰ ਦਰਸਾਉਣ ਵਾਲੀ ਤੇ ਦੋਹਾਂ ਜਹਾਨਾਂ ਦੀ ਨਿਆਂਕਾਰ ਹਾਕਮ ਹੈ। ਅੰਤ ਵਿਚ ਜੋ ‘ਰੇ’ ਹੈ, ਉਹ ਰੱਬੀ ਮਾਰਗ ਦੇ ਭੇਤਾਂ ਨੂੰ ਸਮਝਣ ਵਾਲੀ ਤੇ ਉਚੇਰੀ ਸੱਚਾਈ ਦੀ ਨੀਂਹ ਹੈ। ਇਸ ਤੋਂ ਉਚੇਰੀ ਸੱਚਾਈ ਕੀ ਹੋ ਸਕਦੀ ਹੈ ਕਿ ਉਸ ਧਰਮ ਦੀ ਰਾਖੀ ਲਈ ਕੁਰਬਾਨ ਹੋ ਜਾਣਾ, ਜਿਸ ਵਿਚ ਆਪ ਯਕੀਨ ਨਾ ਰੱਖਦੇ ਹੋਣ। ਇਹੀ ਹੈ ਉਚੇਰੀ ਸੱਚਾਈ ਦੀ ਸਹੀ ਨੀਂਹ।’ ਸੈਨਾਪਤੀ ‘ਸਗਰ ਸ੍ਰਿਸ਼ਟ ਪੈ ਢਾਪੀ ਚਾਦਰ’ ਕਹਿੰਦਾ ਹੈ।ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੇ ਜਿੱਥੇ ਜਾਬਰਾਂ, ਜ਼ਾਲਮਾਂ, ਜਨੂੰਨੀਆਂ, ਕੱਟੜਵਾਦੀਆਂ ਤੇ ਫ਼ਿਰਕਾਪ੍ਰਸਤਾਂ ਦੇ ਵਧਦੇ ਭੈਅ ਤੇ ਪ੍ਰਭਾਵ ਨੂੰ ਮਾਤ ਪਾਈ, ਉੱਥੇ ਸਿੱਖਾਂ ਨੂੰ ਨਵੇਂ ਸਿਰੇ ਤੋਂ ਜਥੇਬੰਦ ਤੇ ਇਕਜੁੱਟ ਹੋਣ ਲਈ ਪ੍ਰੇਰਿਤ ਤੇ ਉਤਸ਼ਾਹਿਤ ਕੀਤਾ। ਇਸ ਸ਼ਹਾਦਤ ਨੇ ਕੱਟੜਤਾ ਤੇ ਜ਼ੁਲਮ ਦੇ ਟਾਕਰੇ ਲਈ ਸਿੱਖਾਂ ਨੂੰ ਆਤਮਿਕ ਤੇ ਮਾਨਸਿਕ ਬਲ ਬਖ਼ਸ਼ਿਆ।
ਸੁਣੋ Canada ਵੱਸਦੇ ਪੁੱਤ ਨੂੰ ਮਿਲਣ ਲਈ ਕਿਉਂ ਤਰਸ ਰਿਹਾ ਇਹ NRI , ਕਿਹੜੇ ਠੱਗਾਂ ਤੋਂ ਸਾਵਧਾਨ ਕਰ ਰਿਹਾ ਲੋਕਾਂ ਨੂੰ