shri hargobind ji: ਆਪ ਜੀ ਸਿੱਖਾਂ ਦੇ ਛੇਵੇਂ ਗੁਰੂ ਹੋਏ ਹਨ।ਪੰਜਵੇਂ ਗੁਰੂ, ਸ੍ਰੀ ਗੁਰੂ ਅਰਜਨ ਦੇਵ ਜੀ ਦੇ ਆਪ ਇਕਲੌਤੇ ਸਪੁੱਤਰ ਸੀ।ਮਾਤਾ ਗੰਗਾ ਜੀ ਆਪ ਦੇ ਪਿਤਾ ਜੀ ਸਨ।ਆਪ ਜੀ ਦਾ ਜਨਮ-ਸਥਾਨ ਅੰਮ੍ਰਿਤਸਰ ਜ਼ਿਲ੍ਹੇ ਦਾ ਪਿੰਡ ਵਡਾਲੀ ਹੈ।ਪੰਜਵੇਂ ਗੁਰੂ ਜੀ ਦੀ ਸ਼ਹੀਦੀ ਦਿਲ-ਵਲੂੰਧਰ ਦੇਣ ਵਾਲੀ ਘਟਨਾ ਸੀ।ਉਸ ਵੇਲੇ ਸਾਹਿਬਜ਼ਾਦਾ ਹਰਿਗੋਬਿੰਦ ਜੀ ਦੀ ਉਮਰ ਕੇਵਲ ਗਿਆਰਾਂ ਸਾਲ ਸੀ।ਜਦੋਂ ਬਾਬਾ ਬੁੱਢਾ ਜੀ ਆਪ ਨੂੰ ਗੁਰ-ਗੱਦੀ ਉੱਤੇ ਬਿਠਾਉਣ ਦੀ ਰਸਮ ਕਰਨ ਲੱਗੇ ਤਾਂ ਆਪ ਨੇ ਸੇਲੀ-ਟੋਪੀ ਦੀ ਥਾਂ ਦੋ ਤਲਵਾਰਾਂ ਮੰਗਵਾਈਆਂ।ਆਪ ਨੇ ਕਿਹਾ ਕਿ ਇਹ ਇੱਕ ਕਿਰਪਾਨ ਮੀਰੀ ਦੀ ਹੈ ਅਤੇ ਇੱਕ ਪੀਰੀ ਦੀ ਹੈ।ਗੁਰੂ ਹਰਿਗੋਬਿੰਦ ਜੀ ਨੇ ਸਮੇਂ ਦੀ ਲੋੜ ਅਨੁਸਾਰ ਇਹ ਵੱਡਾ ਫੈਸਲਾ ਲਿਆ ਸੀ।ਉਨ੍ਹਾਂ ਦਾ ਕਹਿਣਾ ਸੀ ਕਿ ਇਹ ਸਮੇਂ ਦੀ ਲੋੜ ਹੈ।ਉਂਜ ਤਾਂ ਗੁਰੂ ਅੰਗਦ ਦੇਵ ਜੀ ਨੇ ਸਿੱਖਾਂ ਨੂੰ ਸਰੀਰਕ ਤੌਰ ‘ਤੇ ਵੀ ਤਕੜੇ ਹੋਣ ‘ਤੇ ਜ਼ੋਰ ਦਿੱਤਾ ਸੀ।ਮੀਰੀ ਪੀਰੀ ਦਾ ਸਿਧਾਂਤ ਧਰਮ ਦੀ ਸ਼ਕਤੀ ਨੂੰ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਦੇ ਰਾਹ ਤੇ ਤੋਰਨਾ ਸੀ। ਸਤਿਗੁਰੂ ਸਾਹਿਬ ਨੇ ਆਪ ਵੀ ਦੋ ਤਲਵਾਰਾਂ ‘ਮੀਰੀ ਅਤੇ ਪੀਰੀ’ ਦੀਆਂ ਧਾਰਨ ਕਰ ਲਈਆਂ।
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖ ਸੰਗਤਾਂ ਵਿੱਚ ਨਗਦ ਭੇਟਾ ਦੇਣ ਦੀ ਥਾਂ ਆਪਣੀ ਜੁਆਨੀ ਅਰਪਨ ਅਤੇ ਸ਼ਸਤ੍ਰ ‘ਤੇ ਘੋੜੇ ਭੇਟਾ ਕਰਨ ਲਈ ਸੰਦੇਸ਼ ਭੇਜ ਦਿੱਤੇ। ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਸ਼ਿਕਾਰ ਅਤੇ ਸ਼ਸਤ੍ਰ ਵਿਦਿਆ ਸਿਖਾਉਣ ਲਈ ਚੋਣਵੇਂ ਸੂਰਮੇ ਤਿਆਰ ਕੀਤੇ ਅਤੇ ਗੁਰੂ ਸਾਹਿਬ ਜੀ ਦੀ ਇਹ ਰੁਚੀ ਦੇਖ ਕੇ ਮਾਝੇ, ਮਾਲਵੇ ਅਤੇ ਦੁਆਬੇ ਵਿਚੋਂ ਕੋਈ ਪੰਜ ਸੌ ਜੁਆਨ ਆਪ ਦੀ ਸ਼ਰਨ ਵਿੱਚ ਇਕੱਠੇ ਹੀ ਗਏ। ਕਾਲ ਦੇ ਸਮੇਂ ਮੁਸਲਮਾਨ ਹਕੂਮਤ ਦੀ ਗਰੀਬਾਂ ਦੀ ਬਿਲਕੁਲ ਕੋਈ ਸਾਰ ਨਹੀਂ ਲਈ ਸੀ ਇਸ ਕਰ ਕੇ ਕਈ ਮੁਸਲਮਾਨ ਵੀ ਸਤਿਗੁਰੂ ਜੀ ਦੀ ਨਵੀਂ ਬਣ ਰਹੀ ਫੌਜ ਵਿੱਚ ਭਰਤੀ ਹੋ ਗਏ। ਕੁਸ਼ਤੀਆਂ ਕਰਵਾਈਆਂ ਜਾਂਦੀਆਂ ਸਨ।ਪੰਜਵੇਂ ਗੁਰੂ ਜੀ ਨੇ ਵੀ ਸਿੱਖਾਂ ਨੂੰ ਘੋੜਸਵਾਰ ਬਣਾਉਣਾ ਸ਼ੁਰੂ ਕਰ ਦਿੱਤਾ ਸੀ।ਛੇਵੇਂ ਗੁਰੂ ਜੀ ਦੇ ਮੌਕੇ ਸਵੈ-ਰੱਖਿਆ ਲਈ ਅਤੇ ਅਨਿਆਂ ਦਾ ਮੁਕਾਬਲਾ ਕਰਨ ਲਈ ਤਲਵਾਰ ਫੜਨਾ ਜ਼ਰੂਰੀ ਹੋ ਗਿਆ ਸੀ।ਜਦੋਂ ਤੋਂ ਗੁਰੂ ਜੀ ਨੇ ਮੀਰੀ ਅਤੇ ਪੀਰੀ ਦੀਆਂ ਦੋ ਕਿਰਪਾਨਾਂ ਪਹਿਨੀਆਂ ਤਾਂ ਉਨ੍ਹਾਂ ਨੂੰ ਮੀਰੀ-ਪੀਰੀ ਦੇ ਮਾਲਕ ਕਿਹਾ ਜਾਣ ਲੱਗਾ। ਪੀਰੀ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋਈ ਸਿੱਖੀ ਦੀ ਜੋਤ ਸੀ।ਇਸ ਦੀ ਰਾਖੀ ਲਈ ਮੀਰੀ ਅਰਥਾਤ ਦੁਨਿਆਵੀ ਤੌਰ ‘ਤੇ ਵੀ ਤਾਕਤਵਰ ਹੋਣਾ ਸੀ।
🔴 LIVE ਰਾਜੇਵਾਲ ਦੀ ਮੰਤਰੀਆਂ ਨਾਲ ਹੋਈ ਬਹਿਸ, ਸੁਣੋ ਕੀ ਕਿਹੜੀ ਗੱਲ ‘ਤੇ ਫਸੇ ਸਿੰਘ