shri sachkhand sahib kukar: ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਲੰਗਰ ਸਾਹਿਬ ਦੀ ਡਿਊਟੀ ਦੇ ਗੇਟ ‘ਤੇ ਇੱਕ ਕੂਕਰ ਰਹਿੰਦਾ ਹੈ।ਜੋ ਕਿ ਅੱਖਾਂ ਤੋਂ ਹੀਣਾ ਹੈ ਪਰ ਉਹ ਕੂਕਰ ਗੁਰਸੇਵਾ ਨੂੰ ਸਮਰਪਿਤ ਰੂਹ ਲੱਗਦਾ ਹੈ।ਕਮੇਟੀ ਵਲੋਂ ਉਸਦੇ ਸਨਮਾਨ ‘ਚ ਉਸ ਨੂੰ ਕੂਲਰ ਲਗਾ ਕੇ ਦਿੱਤਾ ਗਿਆ ਸੀ।
ਇਸ ਕੂਕਰ ਦੀ ਸਿਫਤ ਇਹ ਸੀ ਕਿ ਉਹ ਕਿਸੇ ਨੂੰ ਵੀ ਕੁਝ ਨਹੀਂ ਕਹਿੰਦਾ ਸੀ।ਹਮੇਸ਼ਾ ਉੱਥੇ ਹੀ ਬੈਠਾ ਰਹਿੰਦਾ ਸੀ ਅਤੇ ਸਵੇਰੇ ਜਦੋਂ ਗਾਗਰੀ ਸਿੰਘ ਗੋਦਾਵਰੀ ਤੋਂ ਜਲ ਲੈਣ ਲਈ ਆਉਂਦਾ ਹੈ ਤਾਂ ਉਹ ਅੱਖਾਂ ਤੋਂ ਹੀਣਾ ਕੂਕਰ ਸੰਗਤਾਂ ਦੇ ਨਾਲ ਜਲ ਲੈਣ ਤੱਕ ਜਾਂਦਾ ਸੀ ਅਤੇ ਇਹ ਉਸਦਾ ਰੋਜ਼ਾਨਾ ਦਾ ਨਿਯਮ ਸੀ।ਲੰਗਰ ਸਾਹਿਬ ਤੋਂ ਗੋਦਾਵਰੀ ਤੱਕ ਜਾਣਾ ਸਤਿਨਾਮ ਅਤੇ ਵਾਹਿਗੁਰੂ ਦੇ ਨਾਮ ‘ਚ ਰਹਿਣਾ ਇਹ ਵੀ ਇਸ ਕੂਕਰ ਦੀ ਜੂਨ ‘ਚ ਪਿਆ ਹੈ।
ਗੁਰ ਚਰਨਾਂ ਦੇ ਵਿੱਚ ਆਪਣੇ ਕਰਮ ਕੱਟ ਰਿਹਾ ਸੀ ਅਤੇ ਬਣਾ ਵੀ ਰਿਹਾ ਸੀ।ਕਿਹਾ ਜਾਂਦਾ ਹੈ ਕਿ ਨਾਮ ਸਿਮਰਨ ਸੁਣਦਿਆਂ ਅੰਦਰ ਬਾਣੀ ਦਾ ਵਾਸਾ ਹੋ ਜਾਂਦਾ ਹੈ ਚਾਹੇ ਉਹ ਕੋਈ ਵੀ ਹੋਵੇ ਮਨੁੱਖ ਹੋਵੇ ਪਸ਼ੂ ਹੋਵੇ ਪੰਛੀ ਹੋਵੇ ਜਾਂ ਜਾਨਵਰ ਇਸੇ ਗੱਲ ਦਾ ਪ੍ਰਮਾਣ ਇਹ ਕੂਕਰ ਵੀ ਦਿੰਦਾ ਸੀ।ਤੁਹਾਨੂੰ ਦੱਸ ਦੇਈਏ ਕਿ ਇਸ ਕੂਕਰ ਦੇ ਸੱਚਖੰਡ ਵਿਖੇ ਸਵਾਸ ਪੂਰੇ ਹੋ ਗਏ ਅਤੇ ਉਸ ਦਾ ਪੂਰੇ ਧਾਰਮਿਕ ਰਿਵਾਜ਼ਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ।