shri sukhmani sahib ji: ਸੁਖਮਨੀ ਗੁਰੂ ਅਰਜਨ ਦੇਵ ਜੀ ਦੀ ਸ਼ਾਹਕਾਰ ਰਚਨਾ ਹੈ। ਇਸ ਦੀਆਂ ਕੁੱਲ 24 ਅਸ਼ਟਪਦੀਆਂ ਹਨ। ਹਰ ਅਸ਼ਟਪਦੀ ਦੇ ਆਰੰਭ ਵਿੱਚ ਇੱਕ ਸ਼ਲੋਕ ਅੰਕਿਤ ਹੈ, ਜਿਸ ਵਿੱਚ ਉਸ ਅਸ਼ਟਪਦੀ ਦਾ ਸਾਰ ਦਿੱਤਾ ਗਿਆ ਹੈ। ਹਰ ਆਸ਼ਟਪਦੀ ਵਿੱਚ 8 ਪਦੀਆਂ ਅਤੇ ਹਰ ਪਦੀ ਵਿੱਚ 10 ਤੁਕਾਂ ਹਨ। ਆਦਿ ਗ੍ਰੰਥ ਦੇ 35 ਵੱਡੇ ਪੰਨਿਆ ਤੇ ਦਰਜ ‘ਸੁਖਮਨੀਆਦਿ ਗ੍ਰੰਥ ਵਿਚਲੀਆਂ ਬਾਣੀਆਂ
ਚੋਂ ਸਭ ਤੋਂ ਲੰਮੀ ਬਾਣੀ ਹੈ। ਜਿਸ ਦੀਆਂ 1977 ਤੁਕਾਂ ਹਨ। ਇਸ ਬਾਣੀ ਦੀ ਰਚਨਾ ਸ਼ਲੋਕ-ਚੋਪਈ-ਬੰਧ ਵਿੱਚ ਹੋਈ ਹੈ। ਅਧਿਕਾਸ਼ ਸ਼ਲੋਕ ਦੋਹਿਰਾ-ਸੋਰਠਾ ਤੋਲ ਦੇ ਦੋ ਤੁਕੇ ਹਨ, ਪਰ ਅਠਵੀਂ ਅਸ਼ਟਪਦੀ ਨਾਲ ਦਰਜ ਸ਼ਲੋਕ ਤਿੰਨ ਤੁਕਾਂ ਵਾਲਾ ਹੈ।
ਇਸੇ ਤਰ੍ਹਾਂ ਸੱਤਵੀਂ ਅਤੇ ਨੌਵੀ ਅਸ਼ਟਪਦੀ ਵਾਲੇ ਸ਼ਲੋਕ ਚੁੳ-ਤੁਕੇ ਹਨ ਅਤੇ ਤੋਲ ਚੋਪਈ ਵਰਗਾ ਹੈ। ਇਸ ਰਚਨਾ ਵਿੱਚ ਅਧਿਆਤਮਿਕ ਸਾਧਨਾ ਨਾਮ ਸਿਮਰਨ ਦੇ ਪ੍ਰਭਾਵ ਕਰਕੇ ਨਿਖਰੀਆ ਸ਼ਖ਼ਸੀਅਤਾਂ, ਨਾਮ ਸਿਮਰਨ ਤੋਂ ਵਾਂਝੇ ਵਿਅਕਤੀਆਂ ਦੇ ਦੁੱਖਾਂ ਦਾ ਲੜੀਵਾਰ ਵੇਰਵਾ ਦੇ ਕੇ ਗੁਰੂ ਜੀ ਨੇ ਜਿਗਿਆਸੂ ਦਾ ਮਨ ਸੰਸਾਰਿਕਤਾ ਤੋਂ ਹਟਾ ਕੇ ਅਧਿਆਤਮਿਕਤਾ ਵਲ ਮੋੜਿਆ ਹੈ।
ਗੁਰੂ ਅਰਜਨ ਦੇਵ ਜੀ ਨੇ ਜਗਤ ਜਲੰਦੇ ਨੂੰ ਤਾਰਨ ਲਈ ਸੁੱਖ ਪ੍ਰਦਾਨ ਕਰਨ ਵਾਲੀ ਮਹਾਨ ਬਾਣੀ ਸੁਖਮਨੀ ਰਚ ਕੇ ਇੱਕ ਆਦਰਸ਼ ਮੁੱਖ ਦਾ ਸੰਕਲਪ ਪੇਸ਼ ਕੀਤਾ। ਸੁਖਮਨੀ ਸਾਹਿਬ ਦਾ ਕੇਂਦਰੀ ਵਿਚਾਰ ਹੇਠ ਲਿਖੀਆਂ ਰਹਾਓ ਵਾਲੀਆਂ ਪੰਕਤੀਆਂ ਵਿੱਚ ਗੁਰੂ ਸਾਹਿਬ ਨੇ ਪੇਸ਼ ਕੀਤਾ ਹੈ:- ਸੁਖਮਨੀ ਸੁਖ ਅੰਮ੍ਰਿਤ ਪ੍ਰਭੁ ਨਾਮ॥ ਭਗਤ ਜਨਾ ਕੈ ਮਨਿ ਬਿਸ੍ਰਾ॥ ਰਹਾੳ॥ ਸੁਖਮਨੀ ਦਾ ਅਰਥ ਹੈ ਮਨ ਨੂੰ ਸੁਖ ਦੇਣ ਵਾਲੀ ਬਾਣੀ ਜਿਸ ਵਿੱਚ ਦੱਸਿਆ ਹੈ ਕਿ ਮਨ ਨੂੰ ਸੁੱਖ ਸਿਰਫ ਨਾਮ ਜਪ ਕੇ ਹੋ ਸਕਦਾ ਹੈ।