sikh history in bibi mumtaz: ਸਿੱਖ ਇਤਿਹਾਸ ਇਕ ਤੋਂ ਵਧਕੇ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਇਹਨਾਂ ਕੁਰਬਾਨੀਆਂ ਵਿਚ ਇਕ ਜਿਕਰ ਮੁਸਲਮਾਨ ਬੀਬੀ ‘ਮੁਮਤਾਜ’ਜੀ ਅਤੇ ਇਸਦੇ ਪਿਤਾ ਨਹਿੰਗ ਖਾਨ ਜੀ ਕੁਰਬਾਨੀ ਦਾ ਵੀ ਆਉਂਦਾ ਹੈ।ਗੁਰੂ ਗੋਬਿੰਦ ਸਿੰਘ ਜੀ, ਜਦੋਂ ਸਰਸਾ ਨਦੀ ਪਾਰ ਕਰਕੇ ਆਪਣੇ ਪਿਆਰੇ ਇਕ ਰਿਆਸਤ ਦੇ ਮੁੱਖੀ ‘ਕੋਟਲਾ ਨਿਹੰਗ ਖਾਨ’ ਦੇ ਘਰ ਸ਼ਾਮ ਦੇ ਵਕਤ ਕੁਝ ਸਮੇਂ ਲਈ ਰੁਕੇ, ਤਾਂ ਇਥੇ ਗੁਰੂ ਜੀ ਨੂੰ ਖਬਰ ਮਿਲੀ, ਕਿ ‘ਮਲਕਪੁਰ ਰੰਗੜਾ’ ਦੇ ਸਥਾਨ ਤੇ ਦੁਸ਼ਮਣਾਂ ਵਲੋਂ ਲੋਹਗੜ੍ਹ ਦਾ ਕਿਲਾ ਤੋੜਣ ਲਈ ਭੇਜੇ ਗਏ ਸ਼ਰਾਬੀ ਹਾਥੀ ਨੂੰ ਇਕ ਨਾਗਣੀ ਨਾਲ ਹਰਾਉਣ ਵਾਲਾ ਸੂਰਬੀਰ ਯੋਧਾ ਭਾਈ ਬਚਿੱਤਰ ਸਿੰਘ ਜੀ ਦੇ ਜਥੇ ਦੇ ਸਾਰੇ ਸਿੰਘ,ਦੁਸ਼ਮਣਾਂ ਦੀ ਬੇਹੱਦ ਵੱਡੀ ਫੌਜ ਨਾਲ ਮੁਕਾਬਲੇ ਵਿੱਚ ਸ਼ਹੀਦ ਹੋ ਗਏ ਅਤੇ ਭਾਈ ਬਚਿੱਤਰ ਸਿੰਘ ਜੀ ਬਹੁਤ ਬੁਰੀ ਤਰ੍ਹਾਂ ਜ਼ਖ਼ਮੀ ਹਾਲਤ ਵਿੱਚ ਪਏ ਹਨ।
ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਬੇਟੇ ਅਜੀਤ ਸਿੰਘ ਨੂੰ ਹੁਕਮ ਕੀਤਾ, ਕਿ “ਭਾਈ ਬਚਿੱਤਰ ਸਿੰਘ ਨੂੰ ਜਲਦੀ ਇਥੇ ਲੈਕੇ ਆਓ । ਜਿਸਨੂੰ ਸਹਿਬਜਾਦੇ ਅਜੀਤ ਸਿੰਘ ਨੇ ਆਪਣੇ ਸਾਥੀਆਂ ਦੇ ਨਾਲ ਜਾਕੇ ਭਾਈ ਬਚਿੱਤਰ ਸਿੰਘ ਨੂੰ ਚੁੱਕਕੇ ‘ਨਹਿੰਗ ਖਾਨ’ ਦੇ ਘਰ ਲਿਆਂਦਾ ਗਿਆ , ਲੋੜ ਤੋਂ ਵੱਧ ਜਖ਼ਮੀ ਮਰਨ ਦੇ ਕਿਨਾਰੇ ਪਿਆ ਭਾਈ ਬਚਿੱਤਰ ਸਿੰਘ ਨੂੰ ਸੇਵਾ ਸੰਭਾਲ ਲਈ ਆਪਣੇ ਮੁਰੀਦ ‘ਨਹਿੰਗ ਖਾਨ’ ਦੇ ਹਵਾਲੇ ਕਰਕੇ ,ਗੁਰੂ ਜੀ ਸਿੰਘਾਂ ਸਮੇਤ ਉਥੋਂ ਚਮਕੌਰ ਨੂੰ ਚਲੇ ਗਏ।
ਕਿਸੇ ਨੇ ਰੋਪੜ ਇਲਾਕੇ ਦੇ ਨਵਾਬ ਜਾਫਰ ਅਲੀ ਖਾਨ ਨੂੰ ਖ਼ਬਰ ਦੇ ਦਿੱਤੀ ਕਿ ਨਹਿੰਗ ਖਾਨ ਦੇ ਘਰ ਗੋਬਿੰਦ ਸਿੰਘ ‘ਤੇ ਉਹਦੇ ਸਿੰਘ ਆਏ ਹੋਏ ਨੇ। “ਨਹਿੰਗ ਖਾਨ ਨੂੰ ਜਦ ਇਸ ਗੱਲ ਦਾ ਪਤਾ ਲੱਗਾ ,ਤਾਂ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਯੋਧੇ ਨੂੰ ਬਚਾਉਣ ਲਈ ਇਕ ਸਕੀਮ ਬਣਾਈ ਅਤੇ ਆਪਣੀ ਬੇਟੀ ‘ਮੁਮਤਾਜ’ ਨੂੰ ਬਚਿੱਤਰ ਸਿੰਘ ਦੇ ਕਮਰੇ ਵਿੱਚ ਉਸ ਦੀ ਸੇਵਾ ਸੰਭਾਲ ਲਈ ਭੇਜਿਆ ਗਿਆ। ਨਵਾਬ ‘ਜਾਫਰ ਅਲੀਖਾਨ’ ਨੇ ਆਪਣੀ ਫੌਜ ਨੂੰ ਨਾਲ ਲੈਕੇ ਨਹਿੰਗ ਖਾਨ ਦੇ ਕਿਲੇ ਦੀ ਤਲਾਸ਼ੀ ਲਈ, ਕੋਈ ਸਿੰਘ ਨਾ ਮਿਲਿਆ, ਜਦ ਇਕ ਸਪੈਸ਼ਲ ਬੰਦ ਪਏ ਕਮਰੇ ਵਾਰੇ ਪੁੱਛਿਆ ਗਿਆ, ਤਾਂ ਨਹਿੰਗ ਖਾਨ ਨੇ ਬਣਾਈ ਗਈ ਸਕੀਮ ਅਨੁਸਾਰ ਨਵਾਬ ਨੂੰ ਦੱਸਿਆ ਗਿਆ ਕਿ “ਇਸ ਕਮਰੇ ਅੰਦਰ ਮੇਰੀ ਧੀ ਅਤੇ ਉਹਦਾ ਪਤੀ ਰਹਿ ਰਹੇ ਹਨ, ਜੇ ਜਰੂਰੀ ਹੈ, ਦਰਵਾਜਾ ਖੁਲਵਾਕੇ ਵੇਖ ਸਕਦੇ ਹੋ।
ਸੁਖਪਾਲ ਖਹਿਰਾ ਦੇ ਘਰੋਂ LIVE ਤਸਵੀਰਾਂ, ਪਈ ED ਦੀ ਰੇਡ ਬਾਰੇ ਸੁਣੋ ਵੱਡੇ ਤੱਥ, ਹਾਈ ਕੋਰਟ ਦੇ ਵਕੀਲ ਵੀ ਪਹੁੰਚੇ !