Sri Guru Harkrishan Sahib Ji: ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨਾਲ ਜੁੜੀ ਇੱਕ ਹੋਰ ਸਾਖੀ ਬਹੁਤ ਪ੍ਰਚਲਿਤ ਹੈ।ਇਸ ਅਨੁਸਾਰ ਗੁਰੂ ਜੀ ਦੀ ਆਤਮਿਕ ਸ਼ਕਤੀ ਪਰਖਣ ਲਈ ਰਾਜਾ ਜੈ ਸਿੰਘ ਦੀ ਰਾਣੀ ਨੂੰ ਗੋਲੀਆਂ ਵਾਲੇ ਕੱਪੜੇ ਪੁਆ ਕੇ ਗੋਲੀਆਂ ‘ਚ ਬਿਠਾ ਦਿੱਤਾ ਗਿਆ।ਗੁਰੂ ਜੀ ਨੇ ਪਹਿਲੀ ਨਜ਼ਰੇ ਹੀ ਰਾਣੀ ਨੂੰ ਪਛਾਣ ਲਿਆ।ਦਿੱਲੀ ਦੇ ਰਾਹ ‘ਚ ਵੀ ਇੱਕ ਘਮੰਡੀ ਪੰਡਤ ਨੇ ਆਪ ਜੀ ਦੀ ਵਡਿਆਈ ਨੂੰ ਪਰਖਣ ਦੀ ਕੋਸ਼ਿਸ਼ ਕੀਤੀ ਸੀ।ਸਾਖੀ ਇਸ ਤਰ੍ਹਾਂ ਹੈ ਕਿ ਦਿੱਲੀ ਨੂੰ ਜਾਂਦੇ ਹੋਏ ਗੁਰੂ ਜੀ ਅੰਬਾਲੇ ਦੇ ਨੇੜੇ ਪੰਜੋਖਰਾ ਨਾਂ ਦੇ ਇੱਕ ਨਗਰ ਵਿਚ ਵਿਸ਼ਰਾਮ ਲਈ ਰੁਕੇ ਸਨ।ਗੁਰੂ ਜੀ ਦੇ ਕਈ ਸਿੱਖ ਵੀ ਉਨ੍ਹਾਂ ਦੇ ਨਾਲ ਸਨ।ਹੋਰ ਸੰਗਤ ਵੀ ਇਕੱਠੀ ਹੋ ਗਈ ਸੀ।
ਉਥੋਂ ਦੇ ਇਕ ਪੰਡਤ ਨੂੰ ਆਪਣੀ ਵਿਦਵਤਾ ‘ਤੇ ਬੜਾ ਗੁਮਾਨ ਸੀ।ਗੁਰੂ ਜੀ ਦੇ ਦਰਸ਼ਨ ਕਰਨ ਲਈ ਜੁੜੇ ਇਕੱਠ ਨੂੰ ਵੇਖ ਕੇ ਉਸ ਦੇ ਹੰਕਾਰ ਨੂੰ ਸੱਟ ਵੱਜੀ।ਉਹ ਸੋਚਦਾ ਸੀ ਕਿ ਇੰਨੀ ਛੋਟੀ ਉਮਰ ਦੇ ਗੁਰੂ ਕੋਲ ਇੰਨੇ ਸ਼ਰਧਾਲੂ ਕਿਉਂ ਜੁੜੇ ਹਨ।ਅਜਿਹਾ ਮਾਣ-ਸਨਮਾਨ ਉਸ ਦਾ ਤਾਂ ਕਦੇ ਨਹੀਂ ਹੋਇਆ।ਇਸ ਤਰ੍ਹਾਂ ਉਹ ਪੰਡਤ ਵੀ ਗੁਰੂ ਜੀ ਦੇ ਦਰਬਾਰ ਵਿਚ ਪੁੱਜਾ।ਉਸ ਦੀ ਨੀਅਤ ਭਾਵੇਂ ਇਹ ਸੀ ਕਿ ਸਭ ਦੇ ਸਾਹਮਣੇ ਆਪਣੀ ਵਿਦਵਤਾ ਸਾਬਤ ਕੀਤੀ ਜਾਵੇ ਅਤੇ ਗੁਰੂ ਜੀ ਨੂੰ ਨੀਵਾਂ ਵਿਖਾਇਆ ਜਾਵੇ।ਗੁਰੂ ਜੀ ਦੇ ਦਰਬਾਰ ਵਿਚ ਕੋਈ ਵੀ ਹਾਜ਼ਰ ਹੋ ਸਕਦਾ ਸੀ।ਉਹ ਪੰਡਤ ਵੀ ਆਇਆ।ਉਸ ਨੇ ਅਭਿਮਾਨ ਨਾਲ ਪੁੱਛਿਆ ਕਿ ਜੇ ਤੁਸੀਂ ਗੁਰੂ ਹੋ ਤਾਂ ਗੀਤਾ ਦੇ ਇੱਕ ਸਲੋਕ ਦੇ ਅਰਥ ਦੱਸੋ।ਪੰਡਤ ਨੇ ਉਹ ਸਲੋਕ ਵੀ ਨਾਲ ਹੀ ਬੋਲ ਦਿੱਤਾ।
ਲੇਡੀਜ਼ ਨਹੀਂ 4 ਮਰਦ ਪੁਲਿਸ ਵਾਲਿਆਂ ਨੇ ਮੇਰੇ ਤੇ ਬੈਠ ਕੇ ਮੈਨੂੰ ਕੁੱਟਿਆ, ਸੁਣੋ ਨੌਦੀਪ ਦੇ ਕੰਨ ਖੋਲਵੇਂ ਖੁਲਾਸੇ