sultanpur gurdwara ber sahib: ਸੁਲਤਾਨਪੁਰ ਲੋਧੀ ਵਿਖੇ ਸਭ ਤੋਂ ਵੱਡਾ ਅਤੇ ਮੁੱਖ ਅਸਥਾਨ ਬੇਰ ਸਾਹਿਬ ਹੈ।ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸਿਓਂ ਵੇਈਂ ਨਦੀ ਵਹਿੰਦੀ ਹੈ।ਇਸ ਸਥਾਨ ‘ਤੇ ਗੁਰੂ ਸਾਹਿਬ ਅੰਤਰ ਧਿਆਨ ਹੁੰਦੇ ਸਨ।ਇੱਥੋਂ ਹੀ ਵੇਈਂ ਨਦੀ ਵਿੱਚ ਅਲੋਪ ਹੋਏ ਸੀ।ਗੁਰਦੁਆਰਾ ਬੇਰ ਸਾਹਿਬ ਵਿਖੇ ਇੱਕ ਬੇਰੀ ਵੀ ਹੈ।’ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੇ ਸਮੇਂ ਕਾਲ ਦੌਰਾਨ, ਸੁਲਤਾਨਪੁਰ ਲੋਧੀ ਇੱਕ ਪਰਗਨਾ ਹੈੱਡਕੁਆਰਟਰ ਸੀ ਅਤੇ ਪੜ੍ਹਾਈ ਤੇ ਵਪਾਰ ਦਾ ਮੁੱਖ ਕੇਂਦਰ ਸੀ।
ਉਸ ਸਮੇਂ ਮੁੱਖ ਜਰਨੈਲੀ ਸੜਕ ਸੁਲਤਾਨਪੁਰ ਲੋਧੀ ਦੇ ਵਿਚੋਂ ਲੰਘ ਕੇ ਜਾਂਦੀ ਸੀ।ਇਹ ਸੜਕ ਫਿਲੌਰ, ਨੂਰਮਹਿਲ, ਨਕੋਦਰ, ਸੁਲਤਾਨਪੁਰ ਲੋਧੀ ਤੋਂ ਹੁੰਦੀ ਹੋਈ ਝਬਾਲ, ਸਰਾਏ ਅਮਾਨਤ ਖਾਨ ਆਦਿ ਦੇ ਰਾਹੀਂ ਲਾਹੌਰ ਪਹੁੰਚਦੀ ਸੀ।ਸੁਲਤਾਨਪੁਰ ਲੋਧੀ ‘ਚ ਪੁਰਾਤਨ ਕਿਲਾ ਸਰਾਏ ਜਿਸ ਵਿੱਚ ਹੁਣ ਪੁਲਸ ਸਟੇਸ਼ਨ ਹੈ, ਇਸੇ ਜਰਨੈਲੀ ਸੜਕ ‘ਤੇ ਸਥਿਤ ਸੀ।ਕਿਹਾ ਜਾਂਦਾ ਹੈ ਕਿ ਸ਼ਾਹ ਜਹਾਨ ਦੇ ਦੌਰ ‘ਚ ਦਾਰਾ ਸ਼ਿਕੋਹ ਅਤੇ ਔਰੰਗਜ਼ੇਬ ਸ਼ਾਹ ਅਬਦੁਲ ਲਤੀਫ ਤੋਂ ਪੜ੍ਹਨ ਆਏ।ਉਹ ਇਸੇ ਕਿਲਾ ਸਰਾਏ ‘ਚ ਰਹਿੰਦੇ ਰਹੇ ਹਨ।ਇਸ ਤੋਂ ਇਲਾਵਾ ਵੇਂਈ ਦੇ ਕੰਡੇ ‘ਤੇ ਹਦੀਰਾ ਮੁਗਲ ਕਾਲ ਦੀ ਇੱਕ ਹੋਰ ਪ੍ਰਸਿੱਧ ਇਮਾਰਤ ਹੈ।
ਸੁਖਪਾਲ ਖਹਿਰਾ ਦੇ ਘਰੋਂ LIVE ਤਸਵੀਰਾਂ, ਪਈ ED ਦੀ ਰੇਡ ਬਾਰੇ ਸੁਣੋ ਵੱਡੇ ਤੱਥ, ਹਾਈ ਕੋਰਟ ਦੇ ਵਕੀਲ ਵੀ ਪਹੁੰਚੇ !