Takhat Sri Kesgarh Sahib: ਅਨੰਦਪੁਰ ਸਾਹਿਬ ਵਿਖੇ ਗੁਰਦੁਆਰਿਆਂ ਵਿਖੇ ਸਭ ਤੋਂ ਮਹੱਤਵਪੂਰਨ ਗੁਰਦੁਆਰਾ ਕੇਸਗੜ੍ਹ ਸਾਹਿਬ ਹੈ ਜਿਹੜਾ ਉਸ ਸਥਾਨ ਤੇ ਹੈ ਜਿਥੇ ਖਾਲਸੇ ਦਾ ਜਨਮ ਹੋਇਆ ਸੀ। ਇਹ ਸਿੱਖ ਧਰਮ ਦੇ ਪੰਜ ਤਖਤਾਂ ਵਿਚੋਂ ਇੱਕ ਹੈ। ਇਹ ਮੁੱਖ ਰੂਪਨਗਰ-ਨੰਗਲ ਸੜਕ ਤੇ ਸਥਿਤ ਹੈ ਅਤੇ ਗੁਰਦੁਆਰੇ ਤੱਕ ਪੁੱਜਣ ਲਈ ਜਿਹੜਾ ਕਿ ਪਹਾੜੀ ਤੇ ਗੋਲ ਪੱਥਰ ਦੇ ਰਸਤੇ ਤੋਂ ਹੋ ਕੇ ਜਾਣਾ ਪੈਂਦਾ ਹੈ। ਪੌੜੀਆਂ ਚੜ੍ਹ ਕੇ ਪਹਿਲਾਂ ਦਰਸ਼ਨੀ ਡਿਓਢੀ ਆਉਂਦੀ ਹੈ।ਇਸ ਤੋਂ ਬਾਅਦ ਪੱਥਰ ਦਾ ਖੁੱਲ੍ਹਾ ਚੋਰਸ ਰਸਤਾ ਹੈ ਜਿਸ ਦੇ ਅੰਤ ਵਿਚ ਪੌੜੀਆਂ ਮੁਖ ਗੁਰਦੁਆਰੇ ਵਲ ਨੂੰ ਜਾਂਦੀਆਂ ਹਨ। ਹਾਲ ਦੇ ਮੱਧ ਵਿਚ ਇਕ ਕਮਰਾ ਹੈ ਜਿਥੇ ਯੁੱਧ ਵਿਚ ਗੁਰੂ ਗੋਬਿੰਦ ਸਿੰਘ ਜੀ ਵਲੋਂ ਵਰਤੇ ਗਏ 12 ਸ਼ਸਤਰ ਰੱਖੇ ਗਏ ਹਨ। ਇਹ ਸਿੱਖ ਧਰਮ ਦੇ ਪੰਜ ਤਖਤਾਂ ਵਿਚੋਂ ਇੱਕ ਹੈ। ਇਹ ਮੁੱਖ ਰੂਪਨਗਰ-ਨੰਗਲ ਸੜਕ ਤੇ ਸਥਿਤ ਹੈ ਅਤੇ ਗੁਰਦੁਆਰੇ ਤੱਕ ਪੁੱਜਣ ਲਈ ਜਿਹੜਾ ਕਿ ਪਹਾੜੀ ਤੇ ਗੋਲ ਪੱਥਰ ਦੇ ਰਸਤੇ ਤੋਂ ਹੋ ਕੇ ਜਾਣਾ ਪੈਂਦਾ ਹੈ। ਪੌੜੀਆਂ ਚੜ੍ਹ ਕੇ ਪਹਿਲਾਂ ਦਰਸ਼ਨੀ ਡਿਓਢੀ ਆਉਂਦੀ ਹੈ। ਇਸ ਤੋਂ ਬਾਅਦ ਪੱਥਰ ਦਾ ਖੁੱਲ੍ਹਾ ਚੋਰਸ ਰਸਤਾ ਹੈ ਜਿਸ ਦੇ ਅੰਤ ਵਿਚ ਪੌੜੀਆਂ ਮੁਖ ਗੁਰਦੁਆਰੇ ਵਲ ਨੂੰ ਜਾਂਦੀਆਂ ਹਨ। ਹਾਲ ਦੇ ਮੱਧ ਵਿਚ ਇਕ ਕਮਰਾ ਹੈ ਜਿਥੇ ਯੁੱਧ ਵਿਚ ਗੁਰੂ ਗੋਬਿੰਦ ਸਿੰਘ ਜੀ ਵਲੋਂ ਵਰਤੇ ਗਏ 12 ਸ਼ਸਤਰ ਰੱਖੇ ਗਏ ਹਨ। ਹਾਲ ਵਿਚ ਗੁੰਬਦ ਉੱਪਰ ਸਿਖਰ ਤੇ ਸੋਨੇ ਦਾ ਕਲਸ਼ ਹੈ। ਨਾਲ ਹੀ 200 ਕਮਰਿਆਂ ਦੀ ਸਰਾਂ ਹੈ।
ਇਥੇ ਹੀ 1699 ਵਿਚ ਵੈਸਾਖੀ ਵਾਲੇ ਦਿਨ (13 ਅਪ੍ਰੈਲ ਨੂੰ) ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਸਿਰਜਿਆ ਸੀ। ਗੁਰੂ ਜੀ ਦੇ ਬੁਲਾਉਣ ਤੇ ਪਹਾੜੀ ਤੇ ਹਜ਼ਾਰਾਂ ਹੀ ਲੋਕ ਇਕੱਠੇ ਹੋਏ ਸਨ ਜਿਥੇ ਹੁਣ ਗੁਰਦੁਆਰਾ ਕੇਸਗੜ੍ਹ ਸਾਹਿਬ ਖੜ੍ਹਾ ਹੈ। ਗੁਰੂ ਜੀ ਭੀੜ ਦੇ ਸਾਹਮਣੇ ਨੰਗੀ ਤਲਵਾਰ ਲੈ ਕੇ ਖੜ੍ਹੇ ਹੋਏ ਅਤੇ ਕਿਹਾ ਕਿ ਉਨ੍ਹਾਂ ਦੀ ਪਿਆਸੀ ਤਲਵਾਰ ਲਹੂ ਮੰਗ ਕਰਦੀ ਹੈ। ਭੀੜ ਵਿਚ ਚੁੱਪੀ ਛਾ ਗਈ। ਅਖੀਰ ਦਯਾ ਰਾਮ ਲਾਹੌਰ ਦਾ ਖਤਰੀ ਸਾਹਮਣੇ ਆਇਆ। ਗੁਰੂ ਜੀ ਉਸ ਨੂੰ ਤੰਬੂ ਵਿਚ ਲੈ ਗਏ ਅਤੇ ਬਾਹਰ ਖੂਨ ਨਾਲ ਭਰੀ ਤਲਵਾਰ ਨਾਲ ਵਾਪਸ ਆਏ। ਉਨ੍ਹਾਂ ਨੇ ਇੱਕ ਹੋਰ ਸਿਰ ਦੀ ਮੰਗ ਕੀਤੀ ਅਤੇ ਧਰਮ ਦਾਸ ਦਿੱਲੀ ਦਾ ਜੱਟ ਅੱਗੇ ਆਇਆ। ਤਿੰਨ ਵਾਰ ਹੋਰ ਮੰਗ ਕਰਨ ਤੇ ਮੋਹਕਮ ਚੰਦ, ਦਵਾਰਕਾ ਦਾ ਧੋਬੀ, ਸਾਹਿਬ ਚੰਦ, ਬੀਦਰ ਤੋਂ ਨਾਈ ਅਤੇ ਹਿੰਮਤ ਰਾਇ ਜਗਨਨਾਥ ਪੁਰੀ ਤੋਂ ਪਾਣੀ ਢੋਣ ਵਾਲਾ ਸਾਹਮਣੇ ਆਏ ਤੰਬੂ ਵਿਚ ਜਿਥੇ ਗੁਰੂ ਜੀ ਇਨ੍ਹਾਂ ਪੰਜਾਂ ਨੂੰ ਲੈ ਕੇ ਗਏ ਸਨ ਗੁਰੂ ਗੋਬਿੰਦ ਸਿੰਘ ਜੀ ਪੰਜ ਸਿੱਖ ਨਵੇਂ ਕੱਪੜਿਆਂ, ਨੀਲੀ ਪੱਗ, ਲੰਬੇ ਪੀਲੇ ਕੁਰਤਿਆਂ, ਕਮਰਕੱਸਾ, ਲੰਬੇ ਕਛਹਿਰੇ ਪਾਏ ਹੋਏ ਅਤੇ ਤਲਵਾਰਾਂ ਲਟਕਾਏ ਬਾਹਰ ਲੈ ਕੇ ਆਏ। ਇਹ ਬਹੁਤ ਹੀ ਪ੍ਰੇਰਨਾ ਵਾਲਾ ਦ੍ਰਿਸ਼ ਸੀ। ਗੁਰੂ ਜੀ ਨੇ ਭੀੜ ਨੂੰ ਦੱਸਿਆ ਕਿ ਉਨ੍ਹਾਂ ਦੇ ‘ਪੰਜ ਪਿਆਰੇ’ ਹਨ ਅਤੇ ਉਨ੍ਹਾਂ ਨੇ ਪੰਜਾਂ ਨੂੰ ਅੰਮ੍ਰਿਤ ਛਕਾਇਆ ਜੋ ਕਿ ਉਨ੍ਹਾਂ ਨੇ ਬਾਟੇ ਵਿਚ ਖੰਡੇ ਨਾਲ ਪਤਾਸੇ ਘੋਲ ਕੇ ਅਤੇ ਪਾਠ ਕਰਦੇ ਹੋਏ ਤਿਆਰ ਕੀਤਾ ਸੀ। ਫਿਰ ਗੁਰੂ ਜੀ ਨੇ ਆਪ ਉਨ੍ਹਾਂ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕਿਆ ਅਤੇ ਇਸ ਤਰ੍ਹਾਂ ਗੁਰੂ ਅਤੇ ਚੇਲੇ ਵਿਚਲੇ ਭੇਦ ਨੂੰ ਖਤਮ ਕੀਤਾ। ਉਸ ਦਿਨ ਗੁਰੂ ਗੋਬਿੰਦ ਰਾਇ ਗੁਰੂ ਗੋਬਿੰਦ ਸਿੰਘ ਬਣੇ। ਪੰਜ ਪਿਆਰਿਆਂ ਨੇ ਵੀ ਪੰਜ ਕਕਾਰਾਂ ਨੂੰ – ਕੇਸ, ਕੰਘਾ, ਕੜਾ, ਕੱਛਾ ਅਤੇ ਕਿਰਪਾਨ ਨੂੰ ਅਪਣਾਇਆ। ਇਸ ਰਸਮ ਨੇ ਗੁਰੂ ਦੇ ਸਿੱਖਾਂ ਨੂੰ ਨਵੀਂ ਪਛਾਣ ਦਿੱਤੀ ਜੋ ਕਿ ਉਨ੍ਹਾਂ ਨੇ ਮੁਗਲ ਜ਼ੁਲਮ ਦੇ ਵਿਰੁੱਧ ਸਿੰਘਾਂ ਨੂੰ ਤਿਆਰ ਕਰਨ ਲਈ ਅਤੇ ਦੇਸ਼ ਦੇ ਭਵਿੱਖ ਨੂੰ ਪ੍ਰਭਾਵਿਤ ਕਰਨ ਲਈ ਕੀਤੀ ਸੀ।