Tenth Guru fighting the eagle: ਗੁਰਦੁਆਰਾ ਸ੍ਰੀ ਬਾਦਸ਼ਾਹੀ ਬਾਗ ਸਾਹਿਬ,ਇਸ ਪਵਿੱਤਰ ਅਸਥਾਨ ‘ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫੱਗਣ ਦੀ ਪੂਰਨਮਾਸ਼ੀ ਨੂੰ ਆਏ ਸਨ।ਗੁਰੂ ਸਾਹਿਬ ਦੇ ਨਾਲ ਮਾਮਾ ਕ੍ਰਿਪਾਲ ਚੰਦ ਜੀ, ਕਈ ਸਿੱਖ, ਨੀਲਾ ਘੋੜਾ ਤੇ ਚਿੱਟਾ ਬਾਜ ਸਨ।ਗੁਰੂ ਸਾਹਿਬ ਸ਼ਿਕਾਰ ਖੇਡਦੇ ਹੋਏ ਇਥੇ ਆਏ।ਸ਼ਹਿਰ ਦਾ ਪੀਰ ਅਮੀਰ ਦੀਨ ਆਪਣੇ ਬਾਗ ‘ਚ ਬਾਜ ਲੜਾ ਰਿਹਾ ਸੀ।ਜਦੋਂ ਉਸਨੇ ਗੁਰੂ ਸਾਹਿਬ ਦਾ ਚਿੱਟਾ ਬਾਜ਼ ਵੇਖਿਆ ਪੀਰ ਦਾ ਮਨ ਬੇਈਮਾਨ ਹੋ ਗਿਆ।ਉਸਨੇ ਗੁਰੂ ਸਾਹਿਬ ਨੂੰ ਕਿਹਾ ਕਿ ਮੇਰੇ ਬਾਜ਼ ਨਾਲ ਆਪਣਾ ਬਾਜ਼ ਲੜਾਉ, ਗੁਰੂ ਸਾਹਿਬ ਅੰਤਰਜਾਮੀ ਸਨ।ਸਮਝ ਗਏ ਕਿ ਪੀਰ ਨੀਤੀ ਨਾਲ ਬਾਜ਼ ਲੈਣਾ ਚਾਹੁੰਦਾ ਹੈ।
ਗੁਰੂ ਸਾਹਿਬ ਨੇ ਕਿਹਾ ਕਿ ਅਸੀਂ ਤੁਹਾਡੇ ਬਾਜ ਨੂੰ ਚਿੜੀਆਂ ਨਾਲ ਲੜਾਵਾਂਗੇ।ਪੀਰ ਨੇ ਕਿਹਾ ਚਿੜੀਆਂ ਬਾਜ਼ ਦੀਆਂ ਸ਼ਿਕਾਰ ਹਨ।ਇਸ ਕਰਕੇ ਬਾਜ਼ ਨਾਲ ਨਹੀਂ ਲੜ ਸਕਦੀ।ਗੁਰੂ ਸਾਹਿਬ ਨੇ ਦੂਜੀ ਵਾਰੀ ਇਸੇ ਤਰ੍ਹਾਂ ਕਿਹਾ।ਪੀਰ ਨੇ ਗੁੱਸੇ ‘ਚ ਆ ਕੇ ਕਿਹਾ, ਕੱਢੋ ਚਿੜੀਆਂ ਕਿਥੇ ਹਨ।ਗੁਰੂ ਸਾਹਿਬ ਦੇ ਸਾਹਮਣੇ ਇਸ ਇਤਿਹਾਸਕ ਸਥਾਨ ‘ਤੇ ਕੇਵਲ ਦੋ ਚਿੜੀਆਂ ਬੈਠੀਆਂ ਸਨ।ਇਸ ਪਵਿੱਤਰ ਅਸਥਾਨ ‘ਤੇ ਗੁਰੂ ਸਾਹਿਬ ਨੇ ਖੜੇ ਹੋ ਕੇ ਰੂਹਾਨੀ ਤੇ ਜਿਸਮਾਨੀ ਸ਼ਕਤੀ ਦਾ ਵਰਦਾਨ ਦੇ ਕੇ ਚਿੜੀਆਂ ਨੂੰ ਹੁਕਮ ਦਿੱਤਾ ਕਿ ਬਾਜ ਨਾਲ ਲੜੋ, ਬਸ ਹੁਕਮ ਹੋਇਆ ਬਾਜ਼ ਅਤੇ ਚਿੜੀਆਂ ਲੜਨੇ ਸ਼ੁਰੂ ਹੋ ਗਏ।ਲੜਦੇ ਲੜਦੇ ਚਿੜੀਆਂ ਨੇ ਬਾਜ਼ ਨੂੰ ਵੱਡਾ ਜਖਮੀ ਕਰ ਦਿੱਤਾ।ਗੁਰਦੁਆਰਾ ਸ੍ਰੀ ਗੋਬਿੰਦਪੁਰਾ ਸਾਹਿਬ ਵਿਖੇ ਚਿੜੀਆਂ ਨੇ ਪੀਰ ਦੇ ਬਾਜ਼ ਨੂੰ ਮਾਰ ਗਿਰਾਇਆ ਤੇ ਗੁਰੂ ਜੀ ਨੇ ਬਚਨ ਉਚਾਰੇ।
”ਚਿੜੀਆਂ ਸੇ ਮੈਂ ਬਾਜ ਲੜਾਉਂ,ਤਬੈ ਗੋਬਿੰਦ ਨਾਮ ਕਹਾਉਂ”
ਸਵਾ ਲਾਖ ਦੇ ਏਕ ਲੜਾਉਂ, ਤਬੈ ਗੋਬਿੰਦ ਨਾਮ ਕਹਾਉਂ”
ਗੁਰੂ ਗੋਬਿੰਦ ਸਿੰਘ ਮਾਹਰਾਜ ਦੇ ਵਿਆਹ ਤੇ ਦੇਖੋ ਕਿੰਨੇ ਪ੍ਰਕਾਰ ਦੀ ਹੋਈ ਮਠਿਆਈ ਤਿਆਰ ਵਰਤਾਇਆ ਗਿਆ ਅਤੁੱਟ ਲੰਗਰ