The focal point of the whole world is “Ekonkar”.: ਜਦੋਂ ਤੋਂ ਮਨੁੱਖ ਨੇ ਸੋਝੀ ਪਾਈ ਹੈ, ਉਹ ਕੁਦਰਤ ਦੇ ਸਿਰਜਣਹਾਰੇ ਕਾਦਰ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਅਨੇਕ ਭਾਂਤੀ ਯਤਨ ਕਰਦਾ ਆ ਰਿਹਾ ਹੈ।ਇਹ ਯਤਨ ਅੱਜ ਵੀ ਜਾਰੀ ਹਰ ਕਿਉਂਕਿ, ”ਕਾਦਰ” ਕੀ ਹੈ, ਕਿਸ ਤਰ੍ਹਾਂ ਦਾ ਹੈ, ਕਦੋਂ ਦਾ ਹੈ, ਕਿੰਨਾ ਵੱਡਾ ਹੈ? ਉਸਦਾ ਰੂਪ ਰੰਗ-ਢੰਗ ਕਿਹੋ ਜਿਹਾ ਹੈ? ਉਸ ਨੂੰ ਕਿਸ ਨੇ ਪੈਦਾ ਕੀਤਾ ਹੈ? ਕੀ ਕੋਈ ਹੋਰ ਸ਼ਕਤੀ ਉਸ ਤੋਂ ਵੱਡੀ ਜਾਂ ਉਸ ਵਰਗੀ ਹੈ? ਇਤਿਆਦਿ।ਜਿਉਂ-ਜਿਉਂ ਮਨੁੱਖਤਾ ‘ਚ ਸੱਭਿਅਤਾ ਅਤੇ ਸੋਝੀ ਆਈ, ਗਿਆਨ ਪ੍ਰਚੰਡ ਹੋਇਆ।ਉਸ ਨੇ ਕੁਦਰਤ ਦੇ ਭੇਦਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੇ ਯਤਨ ਅਰੰਭ ਦਿੱਤੇ।ਹੌਲੀ-ਹੌਲੀ ਇਹ ਵਿਚਾਰ ਨਿਸ਼ਚਿਤ ਹੋਇਆ ਕਿ ਇਸ ਬ੍ਰਹਿਮੰਡ,ਪ੍ਰਕ੍ਰਿਤੀ, ਸੰਸਾਰ ਨੂੰ ਘੜਨ, ਬਣਾਉਣ, ਸਿਰਜਨ, ਸੰਵਾਰਨ ਅਤੇ ਸੰਚਾਲਨ ਕਰਨ ਅਤੇ ਇਸ ਅਨੰਤ ਤੋਂ ਬੇਅੰਤ ਵਰਤਾਰੇ ਨੂੰ ਇਕ ਪ੍ਰਬੰਧ ਨਿਯਮ ‘ਚ
ਕੰਟਰੋਲ ਕਰਨ ਵਾਲੀ ਕੋਈ ਨਾ ਕੋਈ ਸ਼ਕਤੀ ਜ਼ਰੂਰ ਹੈ।ਸਮਾਂ ਬੀਤਣ ਨਾਲ ਸੰਸਾਰ ਅੰਦਰ ਅਨੇਕਾਂ ਨਸਲਾਂ, ਕੌਮਾਂ ਅਤੇ ਧਰਮਾਂ ਨੇ ਜਨਮ ਲਿਆ।ਇਹ ਵੱਖ-ਵੱਖ ਨਸਲਾਂ, ਕੌਮਾਂ, ਧਾਰਮਿਕ ਫਿਰਕਿਆਂ ਦੇ ਲੋਕ ਭਾਵੇਂ ”ਏਕੁ ਪਿਤਾ ਏਕਸ ਕੇ ਹਮ ਬਾਰਿਕ” ਅਨੁਸਾਰ ਇੱਕੋ-ਇੱਕ ਸਿਰਜਨਹਾਰੇ ਦੀ ਹੀ ਘਾੜਤ ਹੈ ਪਰ ਸਾਰਿਆਂ ਅੰਦਰ ਸ਼ਕਲਾਂ-ਸੂਰਤਾਂ, ਵਿਚਾਰਾਂ, ਰੰਗਾਂ, ਸੁਭਾਵਾਂ ਅਤੇ ਸੋਚ ਅਨੁਸਾਰ ਅੰਤਰ ਸੀ।”ੴ” ਸਾਰੇ ਸੰਸਾਰ ਦਾ ਕੇਂਦਰ ਬਿੰਦੂ ਹੈ।ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਮੂਲ ਮੰਤਰ ਦੇ ਮੁੱਢ ਵਿੱਚ ਹੀ ”ੴ” ਦਾ ਸ਼ਬਦ ਦਰਜ ਕੀਤਾ ਗਿਆ ਹੈ।ਹੋਰ ਜਿੰਨੇ ਵੀ ਮੰਗਲ ਵੱਖ-ਵੱਖ ਬਾਣੀਆਂ ਦੇ ਮੁੱਢ ‘ਚ ਗੁਰੁੂ ਸਾਹਿਬਾਨ ਨੇ ਦਿੱਤੇ ਹਨ।ਉਹ ”ੴ” ਨਾਲ ਹੀ ਆਰੰਭ ਹੁੰਦੇ ਹਨ ਅਤੇ ਗੁਰ ਪ੍ਰਸਾਦਿ ਅਖੀਰ ਵਿੱਚ ਹੁੰਦਾ ਹੈ।ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਰੰਭ ਵਿੱਚ ਮੂਲ ਮੰਤਰ ਦਾ ਸੰਪੂਰਨ ਰੂਪ ”ੴ” ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰ ਅਕਾਲਿ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥ ਹੈ।ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮੰਗਲ ਭਿੰਨ-ਭਿੰਨ ਰੂਪਾਂ ‘ਚ ਵੀ ਲਿਖਿਆ ਮਿਲਦਾ ਹੈ।ਜਿਵੇਂ-
”ੴ” ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ॥