uch de peer shri guru gobind singh ji: ਗੁਰੂ ਸਾਹਿਬ ਰਾਤ ਦੇ ਵੇਲੇ ਮਾਛੀਵਾੜੇ ਦੇ ਜੰਗਲਾਂ ‘ਚ ਪਿਛਲੇ ਸਮੇਂ ਨੂੰ ਯਾਦ ਕਰ ਰਹੇ ਸੀ ਤੇ ਉਸ ਵਕਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਪ੍ਰਮਾਤਮਾ ਵਾਹਿਗੁਰੂ ਨੂੰ ਆਪਣੇ ਮਨ ਦੇ ਹਲਤਾਂ ਨੂੰ ਬਿਆਨ ਕਰਦੇ ਹੋਏ ਸ਼ਬਦ ਉਚਾਰਿਆ ”ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ”
”ਤੁਧੁ ਬਿਨੁ ਰੋਗੁ ਰਜਾਈਆ ਦਾ ਓਢਣ ਨਾਗ ਨਿਵਾਸਾ ਦੇ ਰਹਿਣਾ’
”ਸੂਲ ਸੂਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ’
”ਯਾਰੜੇ ਦਾ ਸਾਨੂੰ ਸੱਥਰੁ ਚੰਗਾ ਭਠ ਖੇੜਿਆ ਦਾ ਰਹਿਣਾ”
ਜਿਸ ਦਾ ਮਤਲਬ ਸੀ ਹੇ ਵਾਹਿਗੁਰੂ ਮੈਂਨੂੰ ਹਰ ਇੱਕ ਦੁੱਖ ਮੰਜੂਰ ਹੈ ਜੇ ਤੇਰੀ ਯਾਦ ਮੇਰੇ ਮਨ ਦੇ ਅੰਦਰ ਹੈ। ਜਿਸ ਵਕਤ ਗੁਰੂ ਸਾਹਿਬ ਮਾਛੀਵਾੜੇ ਦੇ ਜੰਗਲਾਂ ‘ਚ ਸੀ ਉਸ ਵਕਤ ਗੁਰੂ ਜੀ ਦੇ ਸਿੰਘ ਗੁਰੂ ਜੀ ਨੂੰ ਲੱਭ ਰਹੇ ਸੀ। ਜਿਸ ਵਕਤ ਗੁਰੂ ਸਾਹਿਬ ਦਾ ਸਿੰਘਾਂ ਨਾਲ ਦੁਬਾਰਾ ਮੇਲ ਹੋਇਆ ਉਸ ਵਕਤ ਗੁਰੂ ਸਾਹਿਬ ਜਮੀਨ ਤੇ ਹੀ ਅਰਾਮ ਕਰ ਰਹੇ ਸੀ ਅਤੇ ਅੱਜ ਇਸ ਅਸਥਾਨ ਤੇ ਗੁਰਦੁਆਰਾ ਚਰਨ ਕਵਲ ਸਾਹਿਬ ਬਣਿਆ ਹੋਇਆ ਹੈ। ਫਿਰ ਗੁਰੂ ਜੀ ਤੇ ਗੁਰੂ ਜੀ ਦੇ ਸਿੰਘ ਸਾਥੀ ਗੁਲਾਬਾ ਮਸੰਦ ਦੇ ਘਰ ਗਏ। ਗੁਲਾਬਾ ਮਸੰਦ ਨੇ ਗੁਰੂ ਸਾਹਿਬ ਦਾ ਮਾਣ ਕਰਦੇ ਹੋਏ ਉਹਨਾਂ ਦੀ ਸੇਵਾ ਕੀਤੀ। ਇਹ ਘਰ ਚੁਬਾਰੇ ਦੀ ਤਰ੍ਹਾਂ ਬਣਿਆ ਹੋਇਆ ਸੀ ,ਜਿਸ ਜਗ੍ਹਾ ‘ਤੇ ਗੁਰੂ ਸਾਹਿਬ ਨੇ ਚਰਨ ਪਾਏ ਤੇ ਹੁਣ ਇਸ ਜਗ੍ਹਾ ‘ਤੇ ਅੱਜ -ਕੱਲ ਗੁਰਦੁਆਰਾ ਚੁਬਾਰਾ ਸਾਹਿਬ ਸਥਿਤ ਹੈ।
ਇਸ ਜਗ੍ਹਾ ‘ਤੇ ਗੁਰੂ ਸਾਹਿਬ ਦਾ ਮੇਲ ਦੋ ਪਠਾਨ ਗਨੀ ਖਾਂ ਤੇ ਨਬੀ ਖਾਂ ਦੇ ਨਾਲ ਹੋਇਆ। ਗਨੀ ਖਾਂ ਤੇ ਨਬੀ ਖਾਂ ਘੋੜਿਆ ਦਾ ਵਪਾਰ ਕਰਦੇ ਸੀ ਤੇ ਉਹ ਗੁਰੂ ਸਾਹਿਬ ਨੂੰ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ‘ਚ ਮਿਲ ਚੁੱਕੇ ਸਨ। ਗਨੀ ਖਾ ਤੇ ਨਬੀ ਖਾਂ ਨੂੰ ਗੁਰੂ ਸਾਹਿਬ ਦੀਆਂ ਰਹਿਮਤਾ ਬਾਰੇ ਪਤਾ ਸੀ। ਉਹ ਗੁਰੂ ਸਾਹਿਬ ਦਾ ਦਿਲੋਂ ਸਤਿਕਾਰ ਕਰਦੇ ਸੀ। ਗਨੀ ਖਾਂ ਤੇ ਨਬੀ ਖਾਂ ਗੁਰੂ ਜੀ ਨੂੰ ਗੁਲਾਬਾ ਮਸੰਦ ਦੇ ਘਰ ਤੋਂ ਇੱਕ ਖੂਫੀਆ ਜਗ੍ਹਾ ‘ਤੇ ਲੈ ਗਏ ਕਿਉਂਕਿ ਮੁਗਲਾਂ ਨੂੰ ਪਤਾ ਲੱਗ ਗਿਆ ਸੀ ਗੁਰੂ ਸਾਹਿਬ ਇਸ ਵਕਤ ਮਾਛੀਵਾੜੇ ਦੇ ਜੰਗਲਾਂ ਵਿੱਚ ਹਨ। ਉਸ ਜਗ੍ਹਾ ਤੋਂ ਗਨੀ ਖਾਂ ਤੇ ਨਬੀ ਖਾਂ ਨੇ ਗੁਰੂ ਸਾਹਿਬ ਨੂੰ ਉਚ ਦਾ ਪੀਰ ਨਾਮ ਦੇ ਕੇ ਮੁਸਲਿਮ ਪੀਰ ਦੇ ਤੌਰ ‘ਤੇ ਨਵਾਜਿਆ ਤੇ ਇਸ ਜਗ੍ਹਾ ‘ਤੇ ਅੱਜ-ਕੱਲ੍ਹ ਗੁਰਦੁਆਰਾ ਉੱਚ ਦਾ ਪੀਰ ਸਥਿਤ ਹੈ।
ਓਹੀ ਦਿਨ ਓਹੀ ਤਾਰੀਖ, ਇਹ ਚਮਤਕਾਰ ਨਹੀ ਤਾਂ ਹੋਰ ਕੀ ਹੈ! ਕੀ ਸੱਚੀਂ ਫਤਿਹਵੀਰ ਦਾ ਹੋਇਆ ਦੁਬਾਰਾ ਜਨਮ?