ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੀ ਫੌਜ ਆਨੰਦਪੁਰ ਜਾ ਰਹੇ ਸਨ। ਗੁਰੂ ਜੀ ਆਪਣੇ ਘੋੜੇ ‘ਤੇ ਸਵਾਰ ਸਨ। ਉਨ੍ਹਾਂ ਦਾ ਘੋੜਾ ਰਾਹ ਵਿੱਚ ਇਕ ਖੇਤ ਦੇ ਸਾਹਮਣੇ ਅਚਾਨਕ ਰੁਕ ਗਿਆ ਜਿਸ ਵਿਚੋਂ ਉਹ ਲੰਘ ਰਹੇ ਸਨ।
ਗੁਰੂ ਜੀ ਨੇ ਆਪਣਾ ਫੌਜ ਨੂੰ ਕਿਹਾ ਕਿ ਉਹ ਆਪਣਾ ਰਾਹ ਬਦਲਣਗੇ ਅਤੇ ਦੂਸਰੇ ਰਾਹ ਤੋਂ ਜਾਣਗੇ। ਉਹ ਰਾਹ ਕਾਫੀ ਲੰਮਾ ਸੀ। ਬਾਅਦ ਵਿਚ ਗੁਰੂ ਜੀ ਦੇ ਇਕ ਸਿਪਾਹੀ ਨੇ ਗੁਰੂ ਜੀ ਨੂੰ ਪੁੱਛਿਆ, “ਗੁਰੂ ਜੀ ਅਸੀਂ ਕਿਉਂ ਲੰਬੇ ਰਾਹ ਤੁਰ ਰਹੇ ਹਾਂ ਜਦੋਂ ਅਸੀਂ ਖੇਤ ਵਿਚੋਂ ਲੰਘ ਸਕਦੇ ਸੀ ਜਿਸ ਜਗ੍ਹਾ ਘੋੜਾ ਰੁਕਿਆ ਸੀ, ਯਕੀਨਨ ਹੁਣ ਤੱਕ ਅਸੀਂ ਘਰ ਪਹੁੰਚ ਜਾਣਾ ਸੀ”।
ਗੁਰੂ ਜੀ ਨੇ ਜਵਾਬ ਦਿੱਤਾ, “ਉਸ ਖੇਤ ਵਿੱਚ ਤੰਬਾਕੂ ਲਾਇਆ ਗਿਆ ਸੀ ਅਤੇ ਇਹ ਮੈਂ ਨਹੀਂ ਰੁਕਿਆ, ਬਲਕਿ ਇਹ ਮੇਰਾ ਨੀਲਾ ਘੋੜਾ ਸੀ ਜਿਸ ਨੇ ਤੰਬਾਕੂ ਦੀ ਮਹਿਕ ਕਰਕੇ ਅੱਗੇ ਜਾਣ ਤੋਂ ਇਨਕਾਰ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਬਾਲ ਗੋਬਿੰਦ ਰਾਏ ਜੀ ਤੇ ਪੀਰ ਭੀਖਣ ਸ਼ਾਹ ਦੇ ਦੋ ਕੁੱਜਿਆਂ ਦਾ ਰਹੱਸ
ਇਸ ਲਈ ਜੇ ਮੇਰਾ ਘੋੜਾ ਤੰਬਾਕੂ ਦੇ ਇਲਾਕੇ ਵਿੱਚ ਦਾਖਲ ਹੋਣ ਲਈ ਤਿਆਰ ਨਹੀਂ ਸੀ ਤਾਂ ਮੇਰੇ ਸਿੱਖਾਂ ਨੂੰ ਵੀ ਇਸ ਤਰ੍ਹਾਂ ਦੇ ਨਸ਼ੇ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਸਾਖੀ ਤੋਂ ਸਾਰੇ ਗੁਰੂ ਜੀ ਨੇ ਸਾਰ ਸਿੱਖਾਂ ਨੂੰ ਅਜਿਹੇ ਨਸ਼ਿਆਂ ਤੋਂ ਬੱਚਣ ਦੀ ਸਿੱਖਿਆ ਦਿੱਤੀ ਹੈ। ਸਾਡੇ ਗੁਰੂ ਜੀ ਦੀ ਹਰ ਕਰਮ ਕਿਸੇ ਕਾਰਨ ਕਰਕੇ ਕੀਤਾ ਗਿਆ ਸੀ।