ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ ਵੱਲੋਂ ਕਰਵਾਈ ਗਈ ਦੋ ਰੋਜ਼ਾ ਪਹਿਲੀ ਸਿੱਖ ਇਤਿਹਾਸ ਕੌਮਾਂਤਰੀ ਕਾਨਫਰੰਸ ਸਿੱਖ ਕੌਮ ਦੇ ਇਤਿਹਾਸਕਾਰਾਂ ਤੇ ਵਿਦਵਾਨਾਂ ਨੂੰ ਆਪਣੇ ਇਤਿਹਾਸ ਦੇ ਮੌਲਿਕ ਸਰੋਤਾਂ ਦੀਆਂ ਨਵੀਆਂ ਅੰਤਰ ਦ੍ਰਿਸ਼ਟੀਆਂ ਨਾਲ ਵਿਸ਼ਵ ਪ੍ਰਸੰਗ ਵਿਚ ਵਿਆਖਿਆ ਕਰਨ ਦਾ ਸੱਦਾ ਦਿੰਦਿਆਂ ਸਮਾਪਤ ਹੋ ਗਈ। ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਦੀ ਧਰਤੀ ’ਤੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ਕਰਵਾਈ ਪਹਿਲੀ ਸਿੱਖ ਇਤਿਹਾਸ ਕੌਮਾਂਤਰੀ ਕਾਨਫਰੰਸ ਦੇ ਦੂਜੇ ਤੇ ਅੰਤਿਮ ਦਿਨ ਸਿੱਖ ਵਿਦਵਾਨਾਂ ਦਾ ਸਨਮਾਨ ਕੀਤਾ ਗਿਆ।
ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਦੱਸਿਆਂ ਕਿ ਕਾਨਫਰੰਸ ਵਿੱਚ 50 ਵਿਦਵਾਨਾਂ ਨੇ ਪਰਚੇ ਪੜੇ ਗਏ ਹਨ ਉਹਨਾਂ ਦੱਸਿਆਂ ਕਿ ਸਾਡੇ ਨੋਜਵਾਨਾਂ ਨੂੰ ਸਿੱਖ ਇਤਿਹਾਸ ਦੀ ਖੋਜ ਨਾਲ ਜੋੜਣਾ ਕਾਨਫਰੰਸ ਦਾ ਮੁੱਖ ਮਕਸਦ ਸੀ,ਜਥੇਦਾਰ ਨੇ ਕਿਹਾ ਕਿ ਹਰ ਸਾਲ ਅਲੱਗ ਅਲੱਗ ਜਗਾ ਕਾਨਫਰੰਸ ਕਰਨ ਦਾ ਯਤਨ ਕੀਤਾ ਜਾਵੇਗਾ ਜਿਸ ਵਿੱਚ ਉਭਰਦੇ ਨੋਜਵਾਨਾਂ ਵਿਦਵਾਨਾਂ ਨੂੰ ਉਤਸਾਹਤ ਕਰਨ ਦਾ ਯਤਨ ਕੀਤਾ ਜਾਵੇਗਾ। ਮਹਾਨ ਵਿਦਵਾਨਾਂ ਨੇ ਅਜਿਹੇ ਸੰਵਾਦ ਕਰਵਾਉਣ ਦੀ ਲੋੜ ਤੇ ਜੋਰ ਦਿੰਦੇ ਕਿਹਾ ਕਿ ਸਾਰੇ ਧਰਮਾ ਨਾਲ ਹੋਣਾ ਚਾਹੀਦਾ ਹੈ ਜਿਸ ਨਾਲ ਟਕਰਾਉ ਨਹੀਂ ਹੁੰਦਾ।