ਚਰਚਿਤ ਮਹਾਦੇਵ ਸੱਟੇਬਾਜ਼ੀ ਐਪ ਧੋਖਾਦੇਹੀ ਮਾਮਲੇ ਵਿਚ ਮੁੰਬਈ ਕ੍ਰਾਈਮ ਬ੍ਰਾਂਚ ਦੀ ਸਿਟ ਨੂੰ ਵੱਡੀ ਕਾਮਯਾਬੀ ਮਿਲੀ ਹੈ। ਸਿਟ ਨੇ 15,000 ਕਰੋੜ ਰੁਪਏਦੀ ਧੋਖਾਦੇਹੀ ਮਾਮਲੇ ਵਿਚ ਪਹਿਲੀ ਗ੍ਰਿਫਤਾਰੀ ਕੀਤੀ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦਾ ਨਾਂ ਦੀਕਸ਼ਤ ਕੋਠਾਰੀ ਹੈ।
ਪੁਲਿਸ ਮੁਤਾਬਕ ਬੀਤੇ ਸਾਲ ਕੋਰਟ ਦੇ ਹੁਕਮ ਦੇ ਬਾਅਦ ਮਾਟੁੰਗਾ ਪੁਲਿਸ ਨੇ ਮਹਾਦੇਵ ਸੱਟੇਬਾਜ਼ੀ ਐਪ ਨੂੰ ਲੈ ਕੇ ਮਾਮਲਾ ਦਰਜ ਕੀਤਾ ਸੀ ਤੇ ਫਿਰ ਮਾਮਲੇ ਦੀ ਜਾਂਚ ਲਈ ਸਿਟ ਬਣਾਈ ਗਈ ਸੀ।
ਇਹ ਵੀ ਪੜ੍ਹੋ : ਰਾਸ਼ਨ ਘਪਲੇ ‘ਚ TMC ਨੇਤਾ ਗ੍ਰਿਫਤਾਰ, ਰੇਡ ਮਾਰਨ ਗਈ ED ਟੀਮ ‘ਤੇ ਕੱਲ੍ਹ ਪਾਰਟੀ ਸਮਰਥਕਾਂ ਨੇ ਕੀਤਾ ਸੀ ਹਮ.ਲਾ
ਮਹਾਦੇਵ ਬੈਟਿੰਗ ਐਪ ਤੇ ਉਸ ਦੇ ਪ੍ਰਮੋਟਰਸ ਖਿਲਾਫ ਧੋਖਾਦੇਹੀ ਨੂੰ ਲੈ ਕੇ ਮੁੰਬਈ ਪੁਲਿਸ ਨੇ 8 ਨਵੰਬਰ ਨੂੰ ਕੇਸ ਦਰਜ ਕੀਤਾ ਸੀ।ਇਨ੍ਹਾਂ ਲੋਕਾਂ ‘ਤੇ ਚੀਟਿੰਗ ਕਰਨ ਤੇ ਜੁਆ ਖੇਡਣ ਦੇ ਦੋਸ਼ ਲੱਗੇ ਸਨ।ਇਸ ਮਾਮਲੇ ਵਿਚ ਮਾਟੁੰਗਾ ਪੁਲਿਸ ਥਾਣੇ ਵਿਚ ਸੌਰਭ ਚੰਦਰਾਕਰ, ਰਵੀ ਉਪਲ ਸਣੇ 30 ਤੋਂ ਵੱਧ ਲੋਕਾਂ ‘ਤੇ ਕੇਸ ਦਰਰਜ ਹੋਇਆ ਜਿਸ ਦੇ ਬਾਅਦ ਮੁੰਬਈ ਕ੍ਰਾਈਮ ਬ੍ਰਾਂਚ ਨੂੰ ਸੌਂਪਿਆ ਗਿਆ ਤੇ ਬਾਅਦ ਵਿਚ ਇਸ ਦੀ ਜਾਂਚ ਲਈ ਸਿਟ ਬਣਾਈ ਗਈ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”