ਬਿਹਾਰ ਦੇ ਆਰਾ ‘ਚ ਦਿਨ-ਦਿਹਾੜੇ ਬੈਂਕ ਡਕੈਤੀ ਦਾ ਮਾਮਲਾ ਸਾਹਮਣੇ ਆਇਆ ਹੈ। ਨਵਾਦਾ ਥਾਣਾ ਖੇਤਰ ਦੇ ਕਤੀਰਾ ਮੋੜ ਸਥਿਤ ਐਕਸਿਸ ਬੈਂਕ ‘ਚ ਪੰਜ ਅਪਰਾਧੀ ਦਾਖਲ ਹੋਏ। ਸਿਰਫ਼ ਚਾਰ ਮਿੰਟਾਂ ਵਿੱਚ ਹੀ ਉਨ੍ਹਾਂ ਨੇ ਬੈਂਕ ਸਟਾਫ਼ ਅਤੇ ਗਾਹਕਾਂ ਨੂੰ ਬੰਧਕ ਬਣਾ ਲਿਆ ਅਤੇ 16 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਅਪਰਾਧੀ ਬੈਂਕ ਨੂੰ ਅੰਦਰੋਂ ਤਾਲਾ ਲਗਾ ਕੇ ਫਰਾਰ ਹੋ ਗਏ। ਸ਼ਟਰ ਵੀ ਡਾਊਨ ਕਰ ਦਿੱਤਾ। ਉਸ ਤੋਂ ਵੀ ਵੱਧ ਹੈਰਾਨੀ ਵਾਲੀ ਗੱਲ ਇਹ ਹੈ ਕਿ ਪੁਲਿਸ ਬੈਂਕ ਦੇ ਬਾਹਰ ਹੀ ਖੜ੍ਹੀ ਸੀ।
ਦਰਅਸਲ ਪੁਲਸਿ ਨੂੰ ਅਚਾਨਕ ਇਸ ਲੁੱਟ ਦੀ ਭਿਣਕ ਲੱਗ ਗਈ, ਜਿਸ ‘ਤੇ ਪੁਲਿਸ ਬੈਂਕ ਦੇ ਬਾਹਰ ਪਹੁੰਚੀ। ਬੈਂਕ ‘ਚ ਅਪਰਾਧੀਆਂ ਦੇ ਦਾਖਲ ਹੋਣ ਦੀ ਖਬਰ ਨੇ ਇਲਾਕੇ ‘ਚ ਹੜਕੰਪ ਮਚਾ ਦਿੱਤਾ ਹੈ। ਆਸ-ਪਾਸ ਲੋਕਾਂ ਦੀ ਭੀੜ ਸੀ। ਕੁੱਝ ਹੀ ਦੇਰ ਵਿੱਚ ਏ.ਐਸ.ਪੀ, ਪੁਲਿਸ ਮੁਲਾਜ਼ਮਾਂ ਸਣੇ ਡੀਆਈਯੂ ਦੀ ਟੀਮ ਬੈਂਕ ਦੇ ਬਾਹਰ ਪਹੁੰਚ ਗਈ। ਪੁਲੀਸ ਟਿਮ ਨੇ ਬੈਂਕ ਨੂੰ ਬਾਹਰੋਂ ਘੇਰ ਲਿਆ ਹੈ। ਪੁਲਿਸ ਨੇ ਅਪਰਾਧੀਆਂ ਨੂੰ ਸਰੈਂਡਰ ਕਰਨ ਲਈ ਕਹਿਣਾ ਸ਼ੁਰੂ ਕਰ ਦਿੱਤਾ। ਪੁਲਿਸ ਨੂੰ ਲੱਗਾ ਕਿ ਅਪਰਾਧੀ ਬੈਂਕ ‘ਚ ਹੀ ਹਨ। ਕੁੱਝ ਹੀ ਦੇਰ ਵਿੱਚ ਐਸਪੀ ਸਮੇਤ ਦਰਜਨਾਂ ਪੁਲਿਸ ਮੁਲਾਜ਼ਮ ਪਿਸਤੌਲਾਂ ਅਤੇ ਰਾਈਫਲਾਂ ਲੈ ਕੇ ਬੈਂਕ ਦੇ ਬਾਹਰ ਪਹੁੰਚ ਗਏ। ਪੁਲਿਸ ਵਾਲਿਆਂ ਨੇ ਅੰਦਰ ਜਾਣ ਦੀ ਤਿਆਰੀ ਕਰ ਲਈ ਸੀ। ਅਚਾਨਕ ਪਤਾ ਲੱਗਾ ਕਿ ਸਾਰੇ ਅਪਰਾਧੀ ਫਰਾਰ ਹੋ ਚੁੱਕੇ ਹਨ।
ਦੱਸਿਆ ਜਾ ਰਿਹਾ ਹੈ ਕਿ ਕਤੀਰਾ ਮੋੜ ਸਥਿਤ ਐਕਸਿਸ ਬੈਂਕ ‘ਚ ਸਵੇਰੇ 10.17 ਵਜੇ ਪੰਜ ਹਥਿਆਰਬੰਦ ਅਪਰਾਧੀ ਦਾਖਲ ਹੋਏ ਸਨ। ਇੱਕ ਮਿੰਟ ਵਿੱਚ ਬੈਂਕ ਦੇ ਸਾਰੇ ਸਟਾਫ ਨੂੰ ਪੈਂਟਰੀ ਰੂਮ ਬੰਦ ਕਰ ਦਿੱਤਾ। ਇਕ ਵਪਾਰੀ ਕੈਸ਼ ਕਾਊਂਟਰ ‘ਤੇ ਆਪਣੀ ਨਕਦੀ ਜਮ੍ਹਾ ਕਰਵਾਉਣ ਆਇਆ ਸੀ। ਅਪਰਾਧੀ ਉਸ ਨੂੰ ਲੁੱਟ ਕੇ ਪਿਛਲੇ ਰਸਤੇ ਤੋਂ ਫਰਾਰ ਹੋ ਗਏ।
ਇਹ ਵੀ ਪੜ੍ਹੋ : ਗੁਰਦਾਸਪੁਰ : ਮੂੰਗਫਲੀ ਲੈਣ ਦੇ ਬਹਾਨੇ ਦੁਕਾਨ ‘ਚ ਵੜ ਕੇ ਝਪੱਟੀਆਂ ਵਾਲੀਆਂ, CCTV ‘ਚ ਕੈਦ ਹੋਏ ਲੁਟੇਰੇ
ਭੋਜਪੁਰ ਦੇ ਐਸਪੀ ਪ੍ਰਮੋਦ ਕੁਮਾਰ ਨੇ ਪੁਸ਼ਟੀ ਕੀਤੀ ਕਿ ਅਪਰਾਧੀ 16 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ ਸਨ। ਐਸਪੀ ਵੱਲੋਂ ਦੱਸਿਆ ਗਿਆ ਕਿ ਪੁਲਿਸ ਨੂੰ ਸੂਚਨਾ ਮਿਲਦਿਆਂ ਹੀ ਪੁਲਿਸ ਦੋ ਮਿੰਟਾਂ ਵਿੱਚ ਹੀ ਬੈਂਕ ਵਿੱਚ ਪੁੱਜ ਗਈ, ਫਿਰ ਵੀ ਬੈਂਕ ਦੇ ਮੇਨ ਗੇਟ ਨੂੰ ਤਾਲਾ ਲਾ ਕੇ ਅਪਰਾਧੀ ਫਰਾਰ ਹੋ ਗਏ। ਇਸ ਕਾਰਨ ਪੁਲਿਸ ਨੂੰ ਥੋੜਾ ਭੁਲੇਖਾ ਪਿਆ ਕਿ ਅਪਰਾਧੀ ਅਜੇ ਅੰਦਰ ਹੀ ਹਨ ਪਰ ਜਦੋਂ ਤਾਲਾ ਤੋੜਿਆ ਗਿਆ ਤਾਂ ਪਤਾ ਲੱਗਾ ਕਿ ਅਪਰਾਧੀ ਪਹਿਲਾਂ ਹੀ ਨਕਦੀ ਲੁੱਟ ਕੇ ਫਰਾਰ ਹੋ ਗਏ ਸਨ। ਪੁਲਿਸ ਵੱਲੋਂ ਸ਼ਹਿਰ ਦੇ ਚਾਰੇ ਪਾਸੇ ਨਾਕਾਬੰਦੀ ਕਰ ਦਿੱਤੀ ਗਈ ਹੈ। ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਪੈਸੇ ਬਰਾਮਦ ਕਰ ਲਏ ਜਾਣਗੇ।
ਵੀਡੀਓ ਲਈ ਕਲਿੱਕ ਕਰੋ : –