ਦੇਸ਼ ਵਿੱਚ ਹਰ ਦਿਨ ਸਕੈਮ ਹੋ ਰਹੇ ਹਨ। ਹਰ ਰੋਜ਼ ਕਿਸੇ ਨਾ ਕਿਸੇ ਨੂੰ ਚੂਨਾ ਲਾਇਆ ਜਾ ਰਿਹਾ ਹੈ। ਸਰਕਾਰ ਆਨਲਾਈਨ ਸਕੈਮ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਪਰ ਸਾਰੀਆਂ ਕੋਸ਼ਿਸ਼ਾਂ ਨਾਕਾਮ ਹੋ ਰਹੀਆਂ ਹਨ। ਹੁਣ ਬੈਂਗਲੁਰੂ ਦਾ ਇੱਕ ਇੰਜੀਨੀਅਰ OTP ਸਕੈਮ ਦਾ ਸ਼ਿਕਾਰ ਹੋ ਗਿਆ ਹੈ। ਪੁਰਾਣੇ ਬੈੱਡ ਆਨਲਾਈਨ ਵੇਚਣ ਦੇ ਚੱਕਰ ਵਿੱਚ ਉਸ ਦੇ ਬੈਂਕ ਖਾਤੇ ਵਿੱਚੋਂ 68 ਲੱਖ ਰੁਪਏ ਕਢਵਾ ਲਏ ਗਏ ਹਨ।
ਰਿਪੋਰਟ ਮੁਤਾਬਕ ਬੈਂਗਲੁਰੂ ਦੇ ਇਕ 39 ਸਾਲਾ ਇੰਜੀਨੀਅਰ ਨੇ ਆਪਣਾ ਪੁਰਾਣਾ ਬੈੱਡ ਵੇਚਣ ਲਈ OLX ‘ਤੇ ਇਸ਼ਤਿਹਾਰ ਦਿੱਤਾ ਸੀ। ਇਸ਼ਤਿਹਾਰ ਪਾਉਣ ਤੋਂ ਬਾਅਦ ਇਕ ਵਿਅਕਤੀ ਨੇ ਇੰਜੀਨੀਅਰ ਨੂੰ ਫੋਨ ਕਰਕੇ ਕਿਹਾ ਕਿ ਉਹ ਫਰਨੀਚਰ ਦੀ ਦੁਕਾਨ ਤੋਂ ਫੋਨ ਕਰ ਰਿਹਾ ਹੈ ਅਤੇ ਉਹ 15 ਹਜ਼ਾਰ ਰੁਪਏ ਵਿਚ ਬੈੱਡ ਖਰੀਦਣ ਲਈ ਤਿਆਰ ਹੈ।
ਫਰਨੀਚਰ ਸਟੋਰ ਦੇ ਮਾਲਕ (ਠੱਗ) ਨੇ ਇੰਜੀਨੀਅਰ ਨੂੰ ਬੁਲਾਇਆ ਅਤੇ ਕਿਹਾ ਕਿ ਉਸ ਨੂੰ ਯੂਪੀਆਈ ਭੁਗਤਾਨ ਕਰਨ ਵਿੱਚ ਸਮੱਸਿਆ ਆ ਰਹੀ ਹੈ, ਇਸ ਲਈ ਪਹਿਲਾਂ ਉਸ ਨੂੰ 5 ਰੁਪਏ ਭੇਜੋ ਤਾਂ ਜੋ ਖਾਤਾ ਚੈੱਕ ਕੀਤਾ ਜਾ ਸਕੇ। ਇੰਜੀਨੀਅਰ ਨੇ ਫੋਨ ਕਰਨ ਵਾਲੇ ਨੂੰ 5 ਰੁਪਏ ਭੇਜੇ ਜਿਸ ਤੋਂ ਬਾਅਦ ਉਸ ਨੇ 10 ਰੁਪਏ ਵਾਪਸ ਕਰ ਦਿੱਤੇ। ਇਸ ਤੋਂ ਬਾਅਦ ਠੱਗ ਨੇ ਇੰਜੀਨੀਅਰ ਨੂੰ 7500 ਰੁਪਏ ਭੇਜੇ ਪਰ ਦਾਅਵਾ ਕੀਤਾ ਕਿ ਉਸ ਨੇ ਗਲਤੀ ਨਾਲ 30,000 ਰੁਪਏ ਭੇਜ ਦਿੱਤੇ ਸਨ।
ਠੱਗ ਨੇ ਪੈਸੇ ਵਾਪਸ ਕਰਨ ਲਈ ਇੰਜੀਨੀਅਰ ਨੂੰ ਲਿੰਕ ਭੇਜਿਆ ਅਤੇ ਓਟੀਪੀ ਮੰਗਿਆ। ਲਿੰਕ ‘ਤੇ ਕਲਿੱਕ ਕਰਨ ਤੋਂ ਬਾਅਦ, ਇੰਜੀਨੀਅਰ ਨੇ ਕਾਲ ਕਰਨ ਵਾਲੇ ਵਿਅਕਤੀ ਯਾਨੀ ਠੱਗ ਨੂੰ OTP ਦਿੱਤਾ। ਇਸ ਤੋਂ ਬਾਅਦ ਇੰਜੀਨੀਅਰ ਦੇ ਖਾਤੇ ‘ਚੋਂ 68 ਲੱਖ ਰੁਪਏ ਕਢਵਾ ਲਏ ਗਏ।
ਇਹ ਵੀ ਪੜ੍ਹੋ : ਮਸ਼ੀਨਾਂ ‘ਤੇ ਅੰਨ੍ਹੇਵਾਹ ਭਰੋਸਾ! AI ਨੇ ਬਿਨਾਂ ਕਿਸੇ ਜੁਰਮ ਦੇ ਵਿਗਿਆਨੀ ਨੂੰ ਕਟਵਾ ਦਿੱਤੀ 10 ਮਹੀਨੇ ਜੇਲ੍ਹ ਦੀ ਸਜ਼ਾ
ਤੁਹਾਨੂੰ ਦੱਸ ਦੇਈਏ ਕਿ ਬੈਂਕ, NCPI ਅਤੇ RBI ਲੋਕਾਂ ਨੂੰ ਵਾਰ-ਵਾਰ ਚਿਤਾਵਨੀ ਦੇ ਰਹੇ ਹਨ ਕਿ ਉਹ ਕਿਸੇ ਨਾਲ OTP ਸ਼ੇਅਰ ਨਾ ਕਰਨ ਅਤੇ ਕਿਸੇ ਵੱਲੋਂ ਭੇਜੇ ਗਏ ਵੈੱਬ ਲਿੰਕ ‘ਤੇ ਕਲਿੱਕ ਨਾ ਕਰਨ, ਪਰ ਉਹ ਇਸ ਦੀ ਕੋਈ ਪਰਵਾਹ ਨਹੀਂ ਕਰ ਰਹੇ ਹਨ, ਜਿਸ ਤੋਂ ਬਾਅਦ ਉਹ ਧੋਖਾਧੜੀ ਦਾ ਸ਼ਿਕਾਰ ਹੋ ਰਹੇ ਹਨ।