ਦੀਵਾਲੀ ਮੌਕੇ ਪਟਾਕਿਆਂ ਤੇ ਇਸ ਤੋਂ ਨਿਕਲਣ ਵਾਲੇ ਧੂੰਏਂ ਕਾਰਨ ਨਾ ਸਿਰਫ ਤੁਹਾਨੂੰ ਸਾਹ ਦੀ ਸਮੱਸਿਆ ਹੋ ਸਕਦੀ ਹੈ, ਨਾਲ ਹੀ ਇਹ ਅੱਖਾਂ ਲਈ ਵੀ ਹਾਨੀਕਾਰਕ ਹੈ। ਸਿਹਤ ਮਾਹਿਰ ਮੁਤਾਬਕ ਸਾਰੇ ਲੋਕਾਂ ਨੂੰ ਦੀਵਾਲੀ ਦੌਰਾਨ ਅੱਖਾਂ ਨੂੰ ਸੱਟ ਜਾਂ ਕਿਸੇ ਸਮੱਸਿਆ ਤੋਂ ਬਚਾਉਣ ਲਈ ਸਾਵਧਾਨੀ ਵਰਤਣੀ ਚਾਹੀਦੀ ਹੈ। ਇਸ ਤਿਓਹਾਰੀ ਸੀਜ਼ਨ ਦੌਰਾਨ ਤੁਹਾਡੀ ਨਜ਼ਰ ਸੁਰੱਖਿਅਤ ਤੇ ਤੁਸੀਂ ਸਿਹਤਮੰਦ ਰਹੋ, ਇਹ ਨਿਸ਼ਚਿਤ ਕਰਨ ਲਈ ਤੁਹਾਨੂੰ ਆਪਣੀਆਂ ਅੱਖਾਂ ਲਈ ਜ਼ਰੂਰੀ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੋ ਜਾਂਦਾ ਹੈ।
ਦੀਵਾਲੀ ਦੌਰਾਨ ਅੱਖ ਵਿਚ ਪਟਾਕਿਆਂ ਨਾਲ ਸੱਟਣ ਲੱਗਣ ਦੇ ਮਾਮਲੇ ਹਰ ਸਾਲ ਦੇਖਣ ਨੂੰ ਮਿਲਦੇ ਹਨ। ਅਜਿਹੇ ਮਾਮਲਿਆਂ ਵਿਚ ਤੁਰੰਤ ਡਾਕਟਰੀ ਸਹਾਇਤਾ ਲੈਣਾ ਜ਼ਰੂਰੀ ਹੈ।ਇਸ ਵਿਚ ਕੀਤੀ ਗਈ ਲਾਪ੍ਰਵਾਹੀ ਤੁਹਾਡੀ ਰੌਸ਼ਨੀ ਤੱਕ ਖੋਹ ਸਕਦੀ ਹੈ। ਜੇਕਰ ਤੁਹਾਨੂੰ ਅੱਖ ਵਿਚ ਸੱਟ ਵੱਜੀ ਹੈ ਤਾਂਉਸ ਨੂੰ ਰਗੜੋ ਨਹੀਂ, ਇਸ ਨਾਲ ਮੁਸ਼ਕਲ ਵਧ ਸਕਦੀ ਹੈ। ਜੇਕਰ ਅੱਖ ਵਿਚ ਕੋਈ ਬਾਹਰੀ ਕਣ ਚਲਾ ਗਿਆ ਹੈ ਤਾਂ ਉਸ ਨੂੰ ਸਾਫ ਪਾਣੀ ਨਾਲ ਧੋ ਲਓ।
ਆਤਿਸ਼ਬਾਜੀ ਜਾਂ ਪਟਾਕੇ ਚਲਾਉਂਦੇ ਸਮੇਂ ਇਸ ਤੋਂ ਨਿਕਲਣ ਵਾਲੀ ਚਿੰਗਾਰੀ ਜਾਂ ਧੂੰਏਂ ਤੋਂ ਅੱਖਾਂ ਨੂੰ ਬਚਾਉਣ ਲਈ ਸੁਰੱਖਿਆਤਮਕ ਚਸ਼ਮੇ ਪਹਿਨਣਾ ਮਹੱਤਵਪੂਰਨ ਹੈ। ਇਹ ਸਰਲ ਉਪਕਰਣ ਤੁਹਾਡੀਆਂ ਅੱਖਾਂ ਨੂੰ ਉਡਣ ਵਾਲੇ ਮਲਬੇ, ਚਿੰਗਾਰੀ ਤੇ ਆਤਿਸ਼ਬਾਜ਼ੀ ਵਿਚ ਇਸਤੇਮਾਲ ਹੋਣ ਵਾਲੇ ਰਸਾਇਣਾਂ ਤੋਂ ਬਚਾਉਂਦੇ ਹਨ। ਚਸ਼ਮੇ ਪਹਿਨਣ ਨਾਲ ਦੀਵਾਲੀ ਦੌਰਾਨ ਹੋਣ ਵਾਲੀ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਬਚਾਅ ਕੀਤਾ ਜਾ ਸਕਦਾ ਹੈ।
ਪਟਾਕਿਆਂ ਤੇ ਆਤਿਸ਼ਬਾਜ਼ੀ ਤੋਂ ਸੁਰੱਖਿਅਤ ਦੂਰੀ ਬਣਾਏ ਰੱਖਣਾ ਜ਼ਰੂਰੀ ਹੈ। ਫੁਲਝੜੀ ਵਰਗੀ ਆਤਿਸ਼ਬਾਜ਼ੀ ਨਾਲ ਤੇਜ਼ ਰੋਸ਼ਨੀ ਤੇ ਅੱਗ ਨਿਕਲਦੀ ਹੈ ਜਿਸ ਨਾਲ ਅੱਖਾਂ ਵਿਚ ਸੱਟ ਲੱਗ ਸਕਦੀ ਹੈ। ਫੁਲਝੜੀਆਂ ਦਾ ਇਸਤੇਮਾਲ ਕਰਨ ਤੋਂ ਬਚੋ ਤੇ ਜੇਕਰ ਤੁਹਾਨੂੰ ਉਨ੍ਹਾਂ ਦਾ ਇਸਤੇਮਾਲ ਕਰਨਾ ਹੈ ਤਾ ਇਸ ਨੂੰ ਦੂਰ ਤੋਂ ਹੀ ਚਲਾਓ।
ਪਟਾਕਿਆਂ ਵਿਚ ਬਾਰੂਦ ਤੇ ਕਈ ਤਰ੍ਹਾਂ ਦੇ ਰਸਾਇਣ ਹੁੰਦੇ ਹਨ ਜਿਸ ਨੂੰ ਛੂਹਣ ਦੇ ਬਾਅਦ ਜੇਕਰ ਉਸ ਦਾ ਸੰਪਰਕ ਅੱਖਾਂ ਨਾਲ ਹੋ ਜਾਵੇ ਤਾਂ ਇਸ ਦੇ ਗੰਭੀਰ ਬੁਰੇ ਨਤੀਜੇ ਹੋ ਸਕਦੇ ਹਨ। ਇਸ ਲਈ ਪਟਾਕਿਆਂ ਨੂੰ ਛੂਹਣ ਜਾਂ ਸਾੜਨ ਦੇ ਬਾਅਦ ਆਪਣੇ ਚਿਹਰੇ ਜਾਂ ਅੱਖਾਂ ਨੂੰ ਛੂਹਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਧੋ ਲਓ।