ਹਰਿਆਣਾ ‘ਚ ਮਾਂ ਦੀ ਮੌਤ ਦਾ ਸਦਮਾ ਪੁੱਤਰ ਨੂੰ ਇੰਨਾ ਲੱਗਾ ਕਿ ਉਸ ਦੇ ਅੰਤਿਮ ਸੰਸਕਾਰ ਦੌਰਾਨ ਉਹ ਭੁੱਬਾਂ ਮਾਰ ਕੇ ਰੋਇਆ, ਤੇ ਉਹ ਵੀ ਦਮ ਤੋੜ ਗਿਆ। ਇਸ ਘਟਨਾ ਨਾਲ ਹਰ ਕੋਈ ਹੈਰਾਨ ਹੈ। ਘਟਨਾ ਗੁਰੂਗ੍ਰਾਮ ਦੀ ਹੈ, ਜਿਥੇ ਮਾਂ ਦੇ ਅੰਤਿਮ ਸੰਸਕਾਰ ਦੌਰਾਨ ਬਜ਼ੁਰਗ ਪੁੱਤਰ ਨੂੰ ਦਿਲ ਦਾ ਦੌਰਾ ਪੈ ਗਿਆ, ਉਹ ਹਰਿਆਣਾ ਰੋਡਵੇਜ਼ ਤੋਂ ਸੇਵਾਮੁਕਤ ਹੋਇਆ ਸੀ। ਮਾਂ-ਪੁੱਤ ਦੀ ਇੱਕੋ ਸਮੇਂ ਹੋਈ ਮੌਤ ਕਾਰਨ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ। ਪਰਿਵਾਰਕ ਮੈਂਬਰ ਉਸ ਦੀ ਜਾਨ ਬਚਾਉਣ ਲਈ ਉਸ ਨੂੰ ਹਸਪਤਾਲ ਵੀ ਲੈ ਗਏ, ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ।
ਜਾਣਕਾਰੀ ਮੁਤਾਬਕ ਔਰਤ ਧਰਮ ਦੇਵੀ (92) ਵਾਸੀ ਸੋਹਣਾ ਪਠਾਣਾਂ ਵਾੜਾ ਦੀ ਬੁਢਾਪੇ ਕਾਰਨ ਮੌਤ ਹੋ ਗਈ। ਪਰਿਵਾਰਕ ਮੈਂਬਰ ਉਸ ਦੀ ਲਾਸ਼ ਨੂੰ ਸਸਕਾਰ ਲਈ ਸ਼ਮਸ਼ਾਨਘਾਟ ਲੈ ਗਏ। ਔਰਤ ਦੇ ਵੱਡੇ ਪੁੱਤਰ ਸਤੀਸ਼ (69) ਨੂੰ ਅੰਤਿਮ ਸੰਸਕਾਰ ਕਰਨ ਲਈ ਬੁਲਾਇਆ ਗਿਆ ਸੀ। ਉਹ ਆਪਣੀ ਮਾਂ ਦੇ ਅੰਤਿਮ ਸੰਸਕਾਰ ‘ਤੇ ਭੁੱਬਾਂ ਮਾਰ ਕੇ ਰੋ ਰਿਹਾ ਸੀ ਕਿ ਅਚਾਨਕ ਉਸ ਦੀ ਛਾਤੀ ਵਿਚ ਤੇਜ਼ ਦਰਦ ਮਹਿਸੂਸ ਹੋਇਆ।
ਇਹ ਵੀ ਪੜ੍ਹੋ : ਕਿਸਾਨ ਮਹਾਪੰਚਾਇਤ ਅੱਜ, ਖਨੌਰੀ ਬਾਰਡਰ ਜਾ ਰਹੇ ਕਿਸਾਨਾਂ ਦੀ ਬੱਸ ਪ.ਲ/ਟੀ, ਧੁੰਦ ਕਾਰਨ ਵਾ/ਪਰਿਆ ਹਾ.ਦ/ਸਾ
ਕੁਝ ਸਮੇਂ ਵਿਚ ਹੀ ਉਹ ਬੇਹੋਸ਼ ਹੋ ਗਿਆ। ਪਰਿਵਾਰ ਵਾਲੇ ਉਸ ਨੂੰ ਗੁਰੂਗ੍ਰਾਮ ਦੇ ਹਸਪਤਾਲ ਲੈ ਗਏ। ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਤੀਸ਼ ਹਰਿਆਣਾ ਰੋਡਵੇਜ਼ ਵਿਭਾਗ ਤੋਂ ਸੇਵਾਮੁਕਤ ਹੋਇਆ ਸੀ।
ਦੋਵਾਂ ਦੀ ਮੌਤ ਕਾਰਨ ਪਰਿਵਾਰਕ ਮੈਂਬਰਾਂ ‘ਚ ਸੋਗ ਦਾ ਮਾਹੌਲ ਹੈ। ਮਾਂ ਤੋਂ ਬਾਅਦ ਬੇਟੇ ਦੀ ਅਚਾਨਕ ਹੋਈ ਮੌਤ ਨਾਲ ਹਰ ਕੋਈ ਹੈਰਾਨ ਹੈ। ਵਾਰਡ ਨੰਬਰ 16, ਮੁਹੱਲਾ ਪਠਾਣਾਂ ਵਾੜਾ ਦੀ ਧਰਮ ਦੇਵੀ ਨੂੰ ਅੰਤਿਮ ਸੰਸਕਾਰ ਲਈ ਦਮਦਮਾ ਰੋਡ ਸਥਿਤ ਸਵਰਗ ਆਸ਼ਰਮ ਲਿਜਾਇਆ ਗਿਆ। ਉੱਥੇ ਹੀ ਉਸ ਦੇ ਬੇਟੇ ਨੂੰ ਦਿਲ ਦਾ ਦੌਰਾ ਪਿਆ।
ਵੀਡੀਓ ਲਈ ਕਲਿੱਕ ਕਰੋ -: