Sonu Nigam language controversy: ਬਾਲੀਵੁੱਡ ਗਾਇਕ ਸੋਨੂੰ ਨਿਗਮ ਨੇ ਅਜੈ ਦੇਵਗਨ ਅਤੇ ਸੁਦੀਪ ਵਿਚਕਾਰ ਰਾਸ਼ਟਰੀ ਭਾਸ਼ਾ ਦੇ ਵਿਵਾਦ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇਕ ਇਵੈਂਟ ਦੌਰਾਨ ਸੋਨੂੰ ਨੇ ਇਸ ਵਿਵਾਦ ‘ਚ ਵੱਡਾ ਬਿਆਨ ਦਿੰਦੇ ਹੋਏ ਕਿਹਾ, ”ਸੰਵਿਧਾਨ ‘ਚ ਕਿਤੇ ਵੀ ਇਹ ਨਹੀਂ ਲਿਖਿਆ ਹੈ ਕਿ ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਹੈ।
ਜਿਸ ਵਿੱਚ ਤਾਮਿਲ ਸਭ ਤੋਂ ਪੁਰਾਣੀ ਭਾਸ਼ਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਦੇਸ਼ ਦੇ ਅੰਦਰ ਨਵੀਂ ਸਮੱਸਿਆ ਸ਼ੁਰੂ ਕਰਨਾ ਗਲਤ ਹੈ। ਖਬਰ ਮੁਤਾਬਕ ਸੋਸ਼ਲ ਮੀਡੀਆ ‘ਤੇ ਰਾਸ਼ਟਰੀ ਭਾਸ਼ਾ ਨੂੰ ਲੈ ਕੇ ਚੱਲ ਰਹੀ ਬਹਿਸ ‘ਤੇ ਚੁਟਕੀ ਲੈਂਦਿਆਂ ਸੋਨੂੰ ਨਿਗਮ ਨੇ ਕਿਹਾ ਕਿ ਸੰਵਿਧਾਨ ‘ਚ ਕਿਤੇ ਵੀ ਇਹ ਨਹੀਂ ਲਿਖਿਆ ਗਿਆ ਕਿ ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਹੈ। ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੋ ਸਕਦੀ ਹੈ, ਪਰ ਰਾਸ਼ਟਰੀ ਭਾਸ਼ਾ ਨਹੀਂ। ਦਰਅਸਲ, ਤਾਮਿਲ ਸਭ ਤੋਂ ਪੁਰਾਣੀ ਭਾਸ਼ਾ ਹੈ। ਸੰਸਕ੍ਰਿਤ ਅਤੇ ਤਾਮਿਲ ਵਿਚ ਬਹਿਸ ਹੈ। ਪਰ, ਲੋਕ ਕਹਿੰਦੇ ਹਨ ਕਿ ਤਾਮਿਲ ਦੁਨੀਆਂ ਦੀ ਸਭ ਤੋਂ ਪੁਰਾਣੀ ਭਾਸ਼ਾ ਹੈ। ਗਾਇਕ ਨੇ ਅੱਗੇ ਕਿਹਾ ਕਿ ਅਜਿਹੇ ਠੋਸ ਮੁੱਦੇ ਹਨ ਜਿਨ੍ਹਾਂ ਨੂੰ ਦੂਜੇ ਦੇਸ਼ਾਂ ਨਾਲ ਹੱਲ ਕਰਨ ਦੀ ਲੋੜ ਹੈ। ਅਜਿਹੀ ਸਥਿਤੀ ਵਿੱਚ ਦੇਸ਼ ਅੰਦਰ ਕੋਈ ਨਵੀਂ ਸਮੱਸਿਆ ਖੜ੍ਹੀ ਕਰਨੀ ਬੇਕਾਰ ਹੈ।
ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ‘ਚ ਹਿੰਦੀ ਭਾਸ਼ਾ ਨੂੰ ਲੈ ਕੇ ਅਜੇ ਦੇਵਗਨ ਅਤੇ ਕਿਚਾ ਸੁਦੀਪ ਵਿਚਾਲੇ ਟਵਿਟਰ ‘ਤੇ ਜੰਗ ਛਿੜ ਗਈ ਸੀ। ਹਾਲਾਂਕਿ ਥੋੜ੍ਹੇ ਸਮੇਂ ਬਾਅਦ ਹੀ ਦੋਹਾਂ ਸਿਤਾਰਿਆਂ ਨੇ ਇਸ ਵਿਵਾਦ ‘ਤੇ ਆਪਣੇ ਵਿਚਾਲੇ ਦੀਆਂ ਸਾਰੀਆਂ ਗਲਤਫਹਿਮੀਆਂ ਦੂਰ ਕਰ ਦਿੱਤੀਆਂ। ਫਿਰ ਵੀ ਇਹ ਕੌਮੀ ਮੁੱਦਾ ਬਣ ਗਿਆ। ਅਸਲ ‘ਚ ਕਿਚਾ ਸੁਦੀਪ ਨੇ ਆਪਣੇ ਇਕ ਬਿਆਨ ‘ਚ ਕਿਹਾ ਸੀ ਕਿ ‘ਹਿੰਦੀ ਹੁਣ ਰਾਸ਼ਟਰੀ ਭਾਸ਼ਾ ਨਹੀਂ ਰਹੀ। ਇਸ ‘ਤੇ ਅਜੇ ਦੇਵਗਨ ਨੇ ਹਿੰਦੀ ‘ਚ ਟਵੀਟ ਕਰਕੇ ਪੁੱਛਿਆ ਸੀ ਕਿ ਜੇਕਰ ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਨਹੀਂ ਹੈ ਤਾਂ ਕਿਚਾ ਸੁਦੀਪ ਆਪਣੀਆਂ ਡੱਬ ਕੀਤੀਆਂ ਫਿਲਮਾਂ ਨੂੰ ਹਿੰਦੀ ‘ਚ ਕਿਉਂ ਰਿਲੀਜ਼ ਕਰਦੇ ਹਨ। ਇਸ ਦੇ ਜਵਾਬ ‘ਚ ਸੁਦੀਪ ਨੇ ਕਿਹਾ ਕਿ ਉਨ੍ਹਾਂ ਦੇ ਸ਼ਬਦਾਂ ਦਾ ਗਲਤ ਮਤਲਬ ਕੱਢਿਆ ਗਿਆ ਹੈ। ਉਸ ਨੇ ਲਿਖਿਆ, ‘ ਸਰ, ਮੈਂ ਤੁਹਾਡੇ ਵੱਲੋਂ ਹਿੰਦੀ ਵਿੱਚ ਭੇਜੀ ਲਿਖਤ ਨੂੰ ਸਮਝ ਗਿਆ। ਇਹ ਇਸ ਲਈ ਹੈ ਕਿਉਂਕਿ ਅਸੀਂ ਸਾਰਿਆਂ ਨੇ ਹਿੰਦੀ ਦਾ ਸਤਿਕਾਰ ਕੀਤਾ, ਪਿਆਰ ਕੀਤਾ ਅਤੇ ਸਿੱਖਿਆ ਹੈ। ਹੁਣ ਚੱਲ ਰਹੀ ਬਹਿਸ ‘ਤੇ ਚੁਟਕੀ ਲੈਂਦਿਆਂ ਸੋਨੂੰ ਨਿਗਮ ਨੇ ਜੋ ਕਿਹਾ ਹੈ, ਉਹ ਬਹੁਤ ਹੈਰਾਨ ਕਰਨ ਵਾਲਾ ਹੈ।