ਡਾ. ਐੱਸ.ਪੀ. ਓਬਰਾਏ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਹੀ ਅੱਗੇ ਰਹੇ ਹਨ। ਹੁਣ ਉਨ੍ਹਾਂ ਨੇ ਸ਼੍ਰੀਨਗਰ ਵਿੱਚ ਮਾਰੇ ਗਏ ਨੌਜਵਾਨਾਂ ਅੰਮ੍ਰਿਤਪਾਲ ਸਿੰਘ ਤੇ ਰੋਹਿਤ ਮਸੀਹ ਦੇ ਪਰਿਵਾਰਾਂ ਦੀ ਬਾਂਹ ਵੀ ਫੜ ਲਈ ਹੈ। ਡਾ. ਓਬਰਾਏ ਵੱਲੋਂ ਪੀੜਤ ਪਰਿਵਾਰਾਂ ਦੀ ਹਰ ਮਹੀਨੇ 2500 ਰੁਪਏ ਪੈਨਸ਼ਨ ਸ਼ੁਰੂ ਕੀਤੀ ਗਈ ਹੈ।
ਇਸ ਘਟਨਾ ਸੰਬੰਧੀ ਦੁੱਖ ਅਤੇ ਪੀੜਤ ਪਰਿਵਾਰਾਂ ਪ੍ਰਤੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਡਾ.ਐੱਸ.ਪੀ.ਸਿੰਘ ਓਬਰਾਏ ਨੇ ਅੱਜ ਟਰੱਸਟ ਦੀ ਮਾਝਾ ਜ਼ੋਨ ਦੀ ਟੀਮ ਨੂੰ ਕਸਬਾ ਚਮਿਆਰੀ ਵਿਖੇ ਪੀੜਤ ਪਰਿਵਾਰਾਂ ਕੋਲ ਭੇਜ ਕੇ ਫ਼ਰਵਰੀ ਮਹੀਨੇ ਦੀ ਪੈਨਸ਼ਨ ਦੇ ਪਹਿਲੇ ਚੈੱਕ ਦੋਵਾਂ ਪੀੜਤ ਪਰਿਵਾਰਾਂ ਨੂੰ ਸੌਂਪੇ।
ਦੱਸ ਦੇਈਏ ਕਿ ਕੈਬਨਿਟ ਮੰਤਰੀ ਤੇ ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵੀ ਪਰਿਵਾਰਾਂ ਨਾਲ ਦੁੱਖ ਵੰਡਾਉਣ ਪਹੁੰਚੇ ਅਤੇ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੰਦਿਆਂ ਦੋਵਾਂ ਪਰਿਵਾਰਾਂ ਨੂੰ 2-2 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਚੈੱਕ ਸੌਂਪੇ। ਜੰਮੂ-ਕਸ਼ਮੀਰ ਸਰਕਾਰ ਨੇ ਅੱਤਵਾਦੀ ਹਮਲੇ ‘ਚ ਮਾਰੇ ਗਏ ਰੋਹਿਤ ਅਤੇ ਅੰਮ੍ਰਿਤਪਾਲ ਸਿੰਘ ਦੇ ਪਰਿਵਾਰਾਂ ਨੂੰ 1.50-1.50 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ : ਮਾਈਨਿੰਗ ਵਾਲੇ ਦੀ ਗਲਤੀ ਨਾਲ ਉਜੜਿਆ ਪਰਿਵਾਰ, ਰੌਲਾ ਪਾਉਂਦਾ ਰਿਹਾ ਘਰਵਾਲਾ, ਟਿੱਪਰ ਹੇਠਾਂ ਆਈ ਔਰ.ਤ
ਦੂਜੇ ਪਾਸੇ ਰੋਹਿਤ ਦੀ ਮ੍ਰਿਤਕ ਦੇਹ ਰਾਤ ਡੇਢ ਵਜੇ ਦੇ ਕਰੀਬ ਚਮਿਆਰੀ ਸਥਿਤ ਉਸ ਦੇ ਘਰ ਪੁੱਜੀ, ਜਿਸ ਨੂੰ ਅੱਜ ਸਪੁਰਦ-ਏ-ਖਾਕ ਕੀਤਾ ਗਿਆ। 25 ਸਾਲਾ ਰੋਹਿਤ ਘਰ ‘ਚ ਇਕੱਲਾ ਕਮਾਉਣ ਵਾਲਾ ਸੀ ਅਤੇ ਉਸ ਦੀ ਇਕ ਵੱਡੀ ਭੈਣ ਹੈ ਜੋ ਵਿਆਹੀ ਹੋਈ ਹੈ। ਰੋਹਿਤ ਪਹਿਲੀ ਵਾਰ ਆਪਣੇ ਦੋਸਤ ਅੰਮ੍ਰਿਤਪਾਲ ਸਿੰਘ ਨਾਲ ਕੰਮ ਦੀ ਭਾਲ ‘ਚ ਸ੍ਰੀਨਗਰ ਗਿਆ ਸੀ। ਹਾਲਾਂਕਿ ਰੋਹਿਤ ਇੱਥੇ ਘਰਾਂ ‘ਚ ਪੇਂਟ ਆਦਿ ਦਾ ਕੰਮ ਕਰ ਕੇ ਆਪਣਾ ਗੁਜ਼ਾਰਾ ਚਲਾ ਰਿਹਾ ਸੀ। ਪਰ ਜਦੋਂ ਉਸ ਨੂੰ ਪਤਾ ਲੱਗਾ ਕਿ ਸ੍ਰੀਨਗਰ ‘ਚ ਮਜ਼ਦੂਰੀ ਇੱਥੋਂ ਵੱਧ ਹੈ ਤਾਂ ਉਹ ਉੱਥੇ ਕੰਮ ਕਰਨ ਚਲਾ ਗਿਆ।
ਜ਼ਿਕਰਯੋਗ ਹੈ ਕਿ ਟਾਰਗੇਟ ਕਿਲਿੰਗ ਦੀ ਇਸ ਘਟਨਾ ਵਿੱਚ ਅੰਮ੍ਰਿਤਸਰ ਅਧੀਨ ਪੈਂਦੇ ਕਸਬਾ ਅਜਨਾਲਾ ਦੇ ਪਿੰਡ ਚਮਿਆਰੀ ਦੇ ਅੰਮ੍ਰਿਤਪਾਲ ਸਿੰਘ (31) ਅਤੇ ਰੋਹਿਤ (25) ਦੀ ਮੌਤ ਹੋ ਗਈ। ਗੈਰ-ਮੁਸਲਿਮ ਹੋਣ ਅਤੇ ਕਸ਼ਮੀਰ ਵਿੱਚ ਆਪਣੀ ਰੋਜ਼ੀ-ਰੋਟੀ ਕਮਾਉਣ ਕਾਰਨ, ਦੋਵਾਂ ਨੂੰ ਅੱਤਵਾਦੀ ਸਮੂਹ ਲਕਸ਼ਰ-ਏ-ਤੋਇਬਾ ਦੇ ਟੀਆਰਐਫ ਨੇ ਮਾਰ ਦਿੱਤਾ ਸੀ।
ਵੀਡੀਓ ਲਈ ਕਲਿੱਕ ਕਰੋ –