ਆਪਣੀ ਜਾਨ ਬਚਾਈ। ਹਾਦਸਾ ਮਲੌਦ ਥਾਣਾ ਤਹਿਤ ਆਉਂਦੇ ਲਹਿਲ ਪਿੰਡ ਕੋਲ ਹੋਇਆ। ਇਹ ਮਹਿਲਾਵਾਂ ਮਨਰੇਗਾ ਤਹਿਤ ਸੜਕ ਕਿਨਾਰੇ ਸਫਾਈ ਕਰ ਰਹੀਆਂ ਸਨ। ਉਸੇ ਸਮੇਂ ਓਵਰਸਪੀਡ ਕਾਰ ਸਿੱਧੇ ਉਨ੍ਹਾਂ ਦੇ ਉਪਰ ਚੜ੍ਹ ਗਈ।
ਮ੍ਰਿਤਕਾਂ ਦੀ ਪਛਾਣ ਬੁਧਾ (70) ਤੇ ਬਲਜਿੰਦਰ ਕੌਰ (55) ਵਜੋਂ ਹੋਈ ਹੈ। ਦੋਵੇਂ ਲਹਿਲ ਪਿੰਡ ਦੀਆਂ ਰਹਿਣ ਵਾਲੀਆਂ ਸਨ। ਹਾਦਸੇ ਦੌਰਾਨ ਨਹਿਰ ਵਿਚ ਛਲਾਂਗ ਲਗਾ ਕੇ ਜਾਨ ਬਚਾਉਣ ਵਾਲੀ ਇਨ੍ਹਾਂ ਦ ੀਤੀਜੀ ਸਾਥੀ ਨੇ ਦੱਸਿਆ ਕਿ ਉਹ ਤਿੰਨੋਂ ਸੜਕ ਕਿਨਾਰੇ ਸਫਾਈ ਕਰ ਰਹੀਆਂ ਸਨ। ਉਸੇ ਸਮੇਂ ਇਕ ਕਾਰ ਬਹੁਤ ਤੇਜ਼ ਰਫਤਾਰ ਵਿਚ ਆਈ।ਅਚਾਨਕ ਡਰਾਈਵਰ ਨੇ ਕਾਰ ਬੁਧਾ ਤੇ ਬਲਜਿੰਦਰ ਕੌਰ ‘ਤੇ ਚੜ੍ਹਾ ਦਿੱਤੀ। ਉਸ ਨੇ ਬਹੁਤ ਮੁਸ਼ਕਲ ਨਾਲ ਨਾਲੋਂ ਲੰਘ ਰਹੀ ਨਹਿਰ ਵਿਚ ਛਲਾਂਗ ਲਗਾ ਕੇ ਆਪਣੀ ਜਾਨ ਬਚਾਈ।
ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਹਾਦਸੇ ਦੇ ਬਾਅਦ ਕਾਰ ਡਰਾਈਵਰ ਦੋਵੇਂ ਮਹਿਲਾਵਾਂ ਨੂੰ ਕਾਫੀ ਦੂਰ ਤੱਕ ਘਸੀਟਦਾ ਲੈ ਗਿਆ। ਕਾਰ ਦਾ ਡਰਾਈਵਰ ਮੋਬਾਈਲ ਫੋਨ ‘ਤੇ ਗੱਲਾਂ ਕਰ ਰਿਹਾ ਸੀ ਜਦੋਂ ਕਾਰ ਮਹਿਲਾਵਾਂ ਦੇ ਨੇੜੇ ਪਹੁੰਚ ਤਾਂ ਉਸ ਦਾ ਕੰਟਰੋਲ ਨਹੀਂ ਰਿਹਾ ਤੇ ਕਾਰ ਦੋਵੇਂ ਔਰਤਾਂ ਨੂੰ ਕੁਚਲਦੀ ਹੋਈ ਲੈ ਗਈ। ਰਫਤਾਰ ਇੰਨੀ ਜ਼ਿਆਦਾ ਸੀ ਕਿ ਡਰਾਈਵਰ ਬ੍ਰੇਕ ਤੱਕ ਨਹੀਂਲਗਾ ਸਕਿਆ।
ਇਹ ਵੀ ਪੜ੍ਹੋ : ਦੁਬਈ ‘ਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌ.ਤ, 6 ਮਹੀਨੇ ਪਹਿਲਾਂ ਹੀ ਘਰ ਪੁੱਤ ਨੇ ਲਿਆ ਸੀ ਜਨਮ
ਹਾਦਸੇ ਦੇ ਬਾਅਦ ਮੌਕੇ ‘ਤੇ ਮੌਜੂਦ ਲੋਕਾਂ ਨੇ ਕਾਰ ਚਾਲਕ ਨੂੰ ਫੜ ਲਿਆ। ਘਟਨਾ ਦੀ ਜਾਣਕਾਰੀ ਮਿਲਣ ਦੇ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ ਨੇ ਪੂਰੀ ਸਥਿਤੀ ਦਾ ਜਾਇਜ਼ਾ ਲਿਆ। ਏਐੱਸਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ : –