ਹੁਸ਼ਿਆਰਪੁਰ ਰੋਡ ‘ਤੇ ਜੰਡੂ ਸਿੰਘਾ ‘ਤੇ ਇਕ ਥਾਰ ਗੱਡੀ ਨੇ 12 ਸਾਲ ਦੇ ਬੱਚੇ ਨੂੰ ਕੁਚਲ ਦਿੱਤਾ। ਰਾਈਵਰ ਬੱਚੇ ਨੂੰ ਘਸੀਟਦਾ ਹੋਇਆ ਲਗਭਗ 100 ਮੀਟਰ ਤੱਕ ਲੈ ਗਿਆ। ਥਾਰ ਦਾ ਬੰਪਰ ਟੁੱਟਣ ਦੇ ਬਾਅਦ ਬੱਚਾ ਸੜਕ ਤੇ ਗਿਆ। ਜਿਸ ਵਿਚ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਦੇ ਬਾਅਦ ਡਰਾਈਵਰ ਨੂੰ ਰੋਕੇ ਬਿਨਾਂ ਹੀ ਫਰਾਰ ਹੋ ਗਿਆ।
ਮ੍ਰਿਤਕ ਬੱਚੇ ਦੀ ਪਛਾਣ ਪਿੰਡ ਹਜਾਰਾ ਵਾਸੀ ਬਾਦਲ ਪੁੱਤਰ ਦਿਸ਼ੂ ਵਜੋਂ ਹੋਈ ਹੈ। ਬਾਦਲ ਆਪਣੇ ਦੋਸਤਾਂ ਨਾਲ ਮੋਟਰ ‘ਤੇ ਨਹਾਉਣ ਲਈ ਗਿਆ ਹੋਇਆ ਸੀ। ਉਥੋਂ ਜਦੋਂ ਪਰਤ ਰਿਹਾ ਸੀ ਤਾਂ ਸੜਕ ਪਾਰ ਕਰਦਿਆਂ ਹਾਦਸੇ ਦਾ ਸ਼ਿਕਾਰ ਹੋ ਗਿਆ।
ਹਾਦਸੇ ਵਾਲੀ ਥਾਂ ਕੋਲ ਹੀ ਹੇਅਰ ਡ੍ਰੈਸਰ ਦਾ ਕੰਮ ਕਰਨ ਵਾਲੇ ਪ੍ਰਿੰਸ ਨੇ ਦੱਸਿਆ ਕਿ ਬਾਦਲ ਦੇ 2 ਦੋਸਤ ਸੜਕ ਕ੍ਰਾਸ ਕਰ ਗਏ ਜਦੋਂ ਕਿ ਬਾਦਲ ਡਿਵਾਈਡਰ ਦੇ ਕੋਨੇ ‘ਤੇ ਖੜ੍ਹਾ ਸੀ। ਉਤੋਂ ਥਾਰ ਉਸ ਨੂੰ ਘਸੀਟਦੀ ਹੋਈ ਲੈ ਗਈ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ਨਗਰ ਨਿਗਮ ਦੀ ਨਿਵੇਕਲੀ ਪਹਿਲ-‘ਰਾਤ ਨੂੰ ਸ਼ਹਿਰ ਦੀ ਸਫਾਈ ਲਈ ਤਾਇਨਾਤ ਕੀਤੀ ਸਕੁਐਡ ਟੀਮ’
ਹੁਸ਼ਿਆਰਪੁਰ ਹਾਈਵੇ ‘ਤੇ ਰਵੀ ਬੈਂਕਵੇਟ ਹਾਲ ਕੋਲ ਉਹ ਸੜਕ ‘ਤੇ ਪਿਆ ਸੀ। ਉਦੋਂ ਉਥੋਂ ਲੰਘ ਰਹੀ ਇਕ ਮਹਿਲਾ ਨੇ ਆਪਣੇ ਦੁੱਪਟੇ ਨਾਲ ਲਾਸ਼ ਨੂੰ ਢੱਕਿਆ ਤੇ ਕੁਝ ਲੋਕਾਂ ਦੀ ਮਦਦ ਨਾਲ ਲਾਸ਼ ਨੂੰ ਸੜਕ ਤੋਂ ਸਾਈਡ ਕਰਵਾਇਆ। ਇਸ ਦੇ ਬਾਅਦ ਲੋਕਾਂ ਨੇ ਪੁਲਿਸ ਦੇ ਨਾਲ-ਨਾਲ ਮ੍ਰਿਤਕ ਬੱਚਿਆਂ ਤੋਂ ਪਰਿਵਾਰ ਵਾਲਿਆਂ ਨੂੰ ਫੋਨ ‘ਤੇ ਹਾਦਸੇ ਬਾਰੇ ਸੂਚਨਾ ਦਿੱਤੀ।
ਵੀਡੀਓ ਲਈ ਕਲਿੱਕ ਕਰੋ -: