ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਫਿਰੋਜਪੁਰ ਤੋਂ ਆ ਰਹੀ ਹੈ । ਫਿਰੋਜਪੁਰ ਛਾਉਣੀ ਵਿਖੇ ਇੱਕ ਤੇਜ਼ ਰਫਤਾਰ ਟਰੱਕ ਨੇ ਮੋਟਰਸਾਈਕਲ ਸਵਾਰ ਨੂੰ ਕੁਚਲ ਦਿੱਤਾ ਅਤੇ ਮੋਟਰਸਾਈਕਲ ਸਵਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ ਸਿਕੰਦਰ ਸਿੰਘ ਅਨਮੋਲ ਵਜੋਂ ਹੋਈ ਹੈ ਤੇ ਉਹ ਗੁਰੂ ਹਰਸਹਾਏ ਦਾ ਰਹਿਣ ਵਾਲਾ ਸੀ । ਮਿਲੀ ਜਾਣਕਾਰੀ ਮੁਤਾਬਕ ਸਾਬਕਾ ਕੌਂਸਲਰ ਸਿਕੰਦਰ ਸਿੰਘ ਆਪਣੇ ਨਿਜੀ ਕੰਮ ਵਾਸਤੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਫਿਰੋਜ਼ਪੁਰ ਆਇਆ ਸੀ ਕਿ ਪਿੱਛੋਂ ਆ ਰਹੇ ਇੱਕ ਟਰੱਕ ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ , ਜਿਸ ਨਾਲ ਉਹ ਟਰੱਕ ਥੱਲੇ ਆ ਗਿਆ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ । ਇਸ ਹੋਈ ਅਣਹੋਣੀ ਘਟਨਾ ਕਾਰਨ ਗੁਰੂ ਹਰ ਸਹਾਏ ਵਿੱਚ ਸੋਗ ਦੀ ਲਹਿਰ ਹੈ ।
ਵੀਡੀਓ ਲਈ ਕਲਿੱਕ ਕਰੋ -:
























