ਭਾਰਤੀ ਟੈਸਟ ਕਪਤਾਨ ਵਿਰਾਟ ਕੋਹਲੀ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤੀ ਕ੍ਰਿਕਟ ਬੋਰਡ ਨੇ ਉਸ ਨੂੰ ਕਦੇ ਵੀ ਟੀ-20 ਟੀਮ ਦੀ ਕਪਤਾਨੀ ਛੱਡਣ ਬਾਰੇ ਮੁੜ ਵਿਚਾਰ ਕਰਨ ਲਈ ਨਹੀਂ ਕਿਹਾ ਜਿਵੇਂ ਕਿ ਬੋਰਡ ਨੇ ਦਾਅਵਾ ਕੀਤਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਆਗਾਮੀ ਦੱਖਣੀ ਅਫਰੀਕਾ ਦੌਰੇ ਲਈ ਟੀਮ ਚੁਣਨ ਤੋਂ 90 ਮਿੰਟ ਪਹਿਲਾਂ ਉਸ ਨੂੰ ਇੱਕ ਰੋਜ਼ਾ ਟੀਮ ਦੀ ਕਪਤਾਨੀ ਤੋਂ ਹਟਾਇਆ ਗਿਆ।
ਦੱਖਣੀ ਅਫਰੀਕਾ ਦੌਰੇ ‘ਤੇ ਰਵਾਨਾ ਹੋਣ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਦੌਰਾਨ ਭਾਰਤੀ ਕਪਤਾਨ ਨੇ ਮੁਸ਼ਕਲ ਸਵਾਲਾਂ ਦੇ ਜਵਾਬ ਦਿੱਤੇ। ਉਨ੍ਹਾਂ ਕਿਹਾ ਕਿ ਉਹ ਸੀਮਤ ਓਵਰਾਂ ਦੀ ਟੀਮ ਦੇ ਨਵੇਂ ਕਪਤਾਨ ਰੋਹਿਤ ਸ਼ਰਮਾ ਤੇ ਮੁੱਖ ਕੋਚ ਰਾਹੁਲ ਦ੍ਰਾਵਿੜ ਦੇ ਨਜ਼ਰੀਏ ਦਾ ਪੂਰਾ ਸਮਰਥਨ ਕਰੇਗਾ। ਕੋਹਲੀ ਨੇ ਕਿਹਾ ਕਿ ਕੌਮਾਂਤਰੀ ਕ੍ਰਿਕਟ ਕੌਸਲ ਦੇ ਸੀਮਤ ਓਵਰਾਂ ਦੇ ਟੂਰਨਾਮੈਂਟ ਵਿੱਚ ਟਰਾਫੀ ਨਾ ਜਿੱਤਣ ਕਾਰਨ ਉਸਨੂੰ ਕਪਤਾਨੀ ਤੋਂ ਹਰਾਟਿਆ ਗਿਆ ਹੈ। ਬੀਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਨੇ ਕਿਹਾ ਸੀ ਕਿ ਬੋਰਡ ਨੇ ਕੋਹਲੀ ਨੂੰ ਅਪੀਲ ਕੀਤੀ ਸੀ ਕਿ ਉਹ ਕਪਤਾਨੀ ਨਾ ਛੱਡਣ ਕਿਉਂਕਿ ਸੀਮਤ ਓਵਰਾਂ ਦੀ ਵੰਨਗੀ ਵਿੱਚ ਦੋ ਕਪਤਾਨ ਹੋਣਾਂ ਸ਼ਾਇਦ ਸਹੀ ਨਹੀਂ ਰਹੇਗਾ। ਇਸ ‘ਤੇ ਕੋਹਲੀ ਨੇ ਕਿਹਾ, ਅੱਠ ਦਸੰਬਰ ਨੂੰ ਟੈਸਟ ਲੜੀ ਲਈ ਹੋਈ ਚੋਣ ਮੀਟਿੰਗ ਤੋਂ ਡੇਢ ਘੰਟਾ ਪਹਿਲਾਂ ਮੇਰੇ ਨਾਲ ਸੰਪਰਕ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
Congress Person open CM Channi’s ” ਪੋਲ”, “CM Channi Spent crores of rupees for advertisement”
ਇਸ ਤੋਂ ਪਹਿਲਾਂ ਟੀ-20 ਕਪਤਾਨੀ ਸੰਬੰਧੀ ਮੇਰੇ ਫੈਸਲੇ ਦੇ ਐਲਾਨ ਮਗਰੋਂ ਮੇਰੇ ਨਾਲ ਕੋਈ ਸੰਪਰਕ ਨਹੀਂ ਕੀਤਾ ਗਿਆ ਹੈ। ਕੋਹਲੀ ਨੇ ਕਿਹਾ ਮੁੱਖ ਚੋਣਕਾਰਾਂ ਨੇ ਟੈਸਟ ਟੀਮ ਤੇ ਚਰਚਾ ਕੀਤੀ ਜਿਸ ‘ਤੇ ਅਸੀਂ ਦੋਵੇਂ ਸਹਿਮਤ ਸੀ। ਭਾਰਤੀ ਕਪਤਾਨ ਕੋਹਲੀ ਨੇ ਗਾਂਗੁਲੀ ਦੇ ਕੁਝ ਦਿਨ ਪਹਿਲਾਂ ਦਿੱਤੇ ਬਿਆਨ ਤੋਂ ਬਿਲਕੁੱਲ ਉੱਲਟ ਜਾਣਕਾਰੀ ਦਿੰਦਿਆਂ ਕਿਹਾ, “ਮੈਂ ਕਾਰਨ ਦੱਸੇ ਕਿ ਆਖਿਰ ਕਿਉਂ ਟੀ 20 ਕਪਤਾਨੀ ਛੱਡਣਾ ਚਾਹੁਂਦਾ ਹਾਂ ਤੇ ਮੇਰੇ ਨਜ਼ਰੀਏ ਨੂੰ ਚੰਗੀ ਤਰ੍ਹਾਂ ਸਮਝਿਆ ਗਿਆ। ਗਾਗੁਲੀ ਨੇ ਕਿਹਾ ਸੀ ਕਿ ਕੋਹਲੀ ਵੱਲੋਂ ਟੀ-20 ਕਪਤਾਨੀ ਛੱਡਣ ਬਾਰੇ ਮੁੜ ਵਿਚਾਰ ਨਾ ਕੀਤੇ ਜਾਣ ਕਾਰਨ ਚੋਣਕਾਰਾਂ ਨੂੰ ਸੀਮਤ ਓਵਰਾਂ ਦੀ ਵੰਨਗੀ ਵਿੱਚ ਰੋਹਿਤ ਨੂੰ ਕਪਤਾਨ ਬਣਾਉਣਾ ਪਿਆ ਕਿਓਕਿ ਦੋ ਵੰਨਗੀਆਂ ਵਿੱਚ ਦੋ ਵੱਖ-ਵੱਖ ਕਪਤਾਨ ਹੋਣ ਨਾਲ ਅਗਵਾਈ ਕਰਨ ਵਾਲੇ ਦੀ ਸਮਰੱਥਾ ਦਾ ਟਕਰਾਅ ਹੋ ਸਕਦਾ ਸੀ।