ਗੁਰਦੁਆਰਾ ਸਾਹਿਬ ਵਿੱਚ ਕੱਟੀ ਰਾਤ ਇਟਲੀ ਦੇ ਰੋਮ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਮਾਮਲਾ ਉਸ ਵੇਲੇ ਗਰਮ ਹੋ ਗਿਆ। ਜਦੋਂ ਅਨ ਲਾਇਨ ਵਰਲਡ ਹਾਕੀ ਚੈਂਪੀਅਨਸ਼ਿਪ 2021 ਵਿਚ ਹਿੱਸਾ ਲੈਣ ਆਈਆਂ। ਭਾਰਤੀ ਖਿਡਾਰਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜਦ ਵਰਲਡ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਆਈਆਂ ਭਾਰਤੀ ਖਿਡਾਰਨਾਂ ਫਲਾਇਟ ਲੈਣ ਲਈ ਏਅਰ ਪੋਰਟ ਤੇ ਪੁੱਜੀਆ ਤਾਂ ਸਮਾਨ ਤੱਕ ਜਮਾ ਕਰਾ ਲੈਣ ਤੋਂ ਬਾਅਦ ਵੈਟਿੰਗ ਰੂਮ ਵਿਚ ਬੈਠੀਆਂ ਖਿਡਾਰਨਾ ਨੂੰ ਜਹਾਜ ਵਿਚ ਬੈਠਣ ਤੋਂ ਮਨਾਂ ਕਰ ਦਿੱਤਾ ਗਿਆ।
ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਭਾਰਤੀ ਖਿਡਾਰਨਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਲੋੜੀਂਦੇ ਸਾਰੇ ਕਾਗਜ਼ਾਤ ਮੌਜੂਦ ਸੀ ਪਰ ਏਅਰਲਾਈਨ ਵਲੋ ਜਾਰੀ ਕੀਤਾ ਜਾਣ ਵਾਲਾ ਸੀਟ ਨੰਬਰ ਨਾ ਮਿਲਣ ਕਾਰਨ ਓੁਨਾ ਨੂੰ 8-9 ਘੰਟੇ ਖੱਜਲ ਹੋਣਾ ਪਿਆ। ਇੰਡੀਅਨ ਸਿੱਖ ਕਮਿਊਨਿਟੀ ਇਟਲੀ ਦੇ ਪ੍ਰਧਾਨ ਸੁਖਦੇਵ ਸਿੰਘ ਕੰਗ ਅਤੇ ਉੱਘੇ ਸਮਾਜ ਸੇਵੀ ਮਨਜੀਤ ਸਿੰਘ ਜੱਸੋਮਜਾਰਾ ਨੇ ਦੇਰ ਰਾਤ ਏਅਰਪੋਰਟ ਸਾਰੀਆਂ ਕੁੜੀਆਂ ਨੂੰ ਏਅਰ ਪੋਰਟ ਦੇ ਨੇੜੇਲੇ ਗੁਰਦੁਆਰਾ ਸਾਹਿਬ ਵਿਖੇ ਪਹੁੰਚਾਇਆ ਜਿੱਥੇ ਰਾਤ ਕੱਟਣ ਤੋਂ ਬਾਅਦ ਬੀਤੇ ਕਲ ਦੋਹਾ ਕਤਰ ਨੂੰ ਰਵਾਨਾ ਹੋਈਆਂ। ਖਿਡਾਰਨਾਂ ਨੇ ਦੋਸ਼ ਲਾਉਂਦੇ ਹੋਏ ਆਖਿਆ ਕਿ ਏਅਰਲਾਈਨ ਦੇ ਸਟਾਫ ਵੱਲੋਂ ਓੁਨਾ ਨੂੰ ਜਾਣ ਬੁੱਝ ਕੇ ਖਰਾਬ ਕੀਤਾ ਗਿਆ। ਜੇ ਸਟਾਫ਼ ਦਾ ਰਵੱਈਆ ਸਹੀ ਹੁੰਦਾ ਤਾਂ ਸ਼ਾਇਦ ਉਨ੍ਹਾਂ ਨੂੰ ਇੰਨਾ ਖੱਜਲ ਖੁਆਰ ਨਾ ਹੋਣਾ ਪੈਂਦਾ। ਇਸ ਟੀਮ ਵਿੱਚ ਪੰਜਾਬ ਤੋਂ ਇਲਾਵਾ ਦੇਸ਼ ਦੇ ਵੱਖ ਵੱਖ ਹਿੱਸਿਆਂ ਨਾਲ ਸਬੰਧਤ ਖਿਡਾਰਨਾਂ ਸਨ। ਜਿਨ੍ਹਾਂ ਵੱਲੋਂ ਇਸ ਮੁਸੀਬਤ ਭਰੀ ਘੜੀ ਵਿਚ ਮਦਦ ਲਈ ਸਿੱਖਾਂ ਦਾ ਧੰਨਵਾਦ ਕੀਤਾ ਗਿਆ। ਦੱਸਣਯੋਗ ਹੈ ਕਿ ਇਹ ਭਾਰਤੀ ਖਿਡਾਰਨਾ ਆਬਰੂਸੋ ਇਟਲੀ ਵਿਖੇ ਹੋ ਰਹੀ ਅਨਲਾਈਅਨ ਵਰਲਡ ਚੈਂਪੀਅਨਸ਼ਿਪ 2021 ਵਿਚ ਹਿੱਸਾ ਲੈਣ ਆਈਆ ਸਨ।