ਦੇਸ਼ ਦੀਆਂ ਬੱਚੀਆਂ ਵਿੱਚ ਕਿੰਨੀ ਹਿੰਮਤ ਅਤੇ ਹੌਂਸਲਾ ਹੈ। ਇਸਦੀ ਤਾਜ਼ਾ ਮਿਸਾਲ 10 ਸਾਲ ਦੀ ਬੱਚੀ ਸਾਈ ਪਟੇਲ ਪੇਸ਼ ਕਰ ਰਹੀ ਹੈ। ਜੋ ਮੁੰਬਈ ਤੋਂ ਗੱਡੀ ਰਸਤੇ ਆਪਣੇ ਪਿਤਾ ਨਾਲ ਕਟੜਾ ਜੰਮੂ ਪਹੁੰਚੀ ਅਤੇ ਕਟੜਾ ਤੋਂ ਕੰਨਿਆ ਕੁਮਾਰੀ ਤੱਕ ਦਾ ਸਫ਼ਰ ਜੋ ਕਰੀਬ ਚਾਰ ਹਜ਼ਾਰ ਕਿਲੋਮੀਟਰ ਤੱਕ ਦਾ ਬਣਦਾ ਹੈ ਸਾਈਕਲ ਉੱਤੇ ਸਵਾਰ ਹੋਕੇ ਸ਼ੁਰੂ ਕੀਤਾ। ਅੱਜ ਜਦ ਸਾਈ ਪਟੇਲ ਸਾਈਕਲ ਉਤੇ ਸਵਾਰ ਹੋਕੇ ਸਫ਼ਰ ਕਰਦੀ ਹੋਈ ਗੁਰਦਾਸਪੁਰ ਪਹੁੰਚੀ ਤਾਂ ਡੇਲੀ ਪੋਸਟ ਟੀਮ ਦੀ ਨਜ਼ਰ ਇਸ ਬੱਚੀ ਉਤੇ ਪਈ ਤਾਂ ਸਾਡੀ ਟੀਮ ਨੇ ਇਸ ਬੱਚੀ ਅਤੇ ਉਸਦੇ ਪਿਤਾ ਆਸ਼ਿਸ ਪਟੇਲ ਨਾਲ ਗੱਲਬਾਤ ਕੀਤੀ ਤਾਂ 10 ਸਾਲਾ ਬੱਚੀ ਸਾਈ ਪਟੇਲ ਦਾ ਹੌਂਸਲਾ ਦੇਖਦੇ ਹੀ ਬਣਦਾ ਸੀ। ਬੱਚੀ ਨੇ ਦੱਸਿਆ ਕਿ ਉਹ ਇਕ ਸੰਦੇਸ਼ ਲੈਕੇ ਸਾਈਕਲ ਉੱਤੇ ਕਟੜਾ ਤੋਂ ਕੰਨਿਆ ਕੁਮਾਰੀ ਤੱਕ ਨਿਕਲੀ ਹੈ। 4000 ਹਜ਼ਾਰ ਕਿਲੋਮੀਟਰ ਦਾ ਲੰਬਾ ਸਫ਼ਰ ਉਸ ਵਲੋਂ ਸਾਈਕਲ ਉੱਤੇ ਹੀ ਕੀਤਾ ਜਾਵੇਗਾ ਅਤੇ ਦੇਸ਼ ਅਤੇ ਦੁਨੀਆ ਨੂੰ ਬੇਟੀ ਬਚਾਓ ਬੇਟੀ ਪੜ੍ਹਾਓ, ਵਾਤਾਵਰਨ ਨੂੰ ਬਚਾਓ, ਪੈਟਰੋਲ ਬਚਾਓ, ਵਾਤਾਵਰਨ ਨੂੰ ਸਾਫ ਬਣਾਓ ਸੰਦੇਸ਼ ਦਿੱਤਾ ਜਾਵੇਗਾ।
ਬੱਚੀ ਨੇ ਦੱਸਿਆ ਕਿ ਰੋਜ਼ਾਨਾ ਉਸਦੇ ਵਲੋਂ 100 ਕਿਲੋਮੀਟਰ ਸਾਈਕਲ ਚਲਾ ਕੇ ਆਪਣਾ ਸਫਰ ਕੀਤਾ ਜਾਂਦਾ ਹੈ ਅਤੇ ਉਸਦੇ ਨਾਲ ਉਸਦੀ ਇਕ ਟੀਮ ਰਸਤੇ ਵਿੱਚ ਉਸਦਾ ਖਿਆਲ ਰੱਖਦੇ ਹਨ। ਬੱਚੀ ਸਾਈ ਪਟੇਲ ਦੇ ਨਾਲ ਦੂਸਰਾ ਸਾਈਕਲ ਚਲਾ ਰਹੇ ਉਸਦੇ ਪਿਤਾ ਆਸ਼ਿਸ ਪਟੇਲ ਦਾ ਕਹਿਣਾ ਸੀ ਕਿ ਸਾਈਕਲ ਰਸਤੇ ਕਟੜਾ ਤੋਂ ਚਲ ਕੇ ਕੰਨਿਆ ਕੁਮਾਰੀ ਤਕ ਜਾਣ ਦਾ ਸੰਦੇਸ਼ ਦੇ ਨਾਲ ਰਿਕਾਰਡ ਕਾਇਮ ਕਰਨਾ ਵੀ ਮਕਸਦ ਹੈ। ਪਿਤਾ ਨੇ ਕਿਹਾ ਕਿ ਬੱਚੀ ਸਾਈ ਪਟੇਲ ਨੇ 8 ਸਾਲ ਦੀ ਉਮਰ ਵਿਚ ਵੀ ਉੱਚੀ ਛਲਾਂਗ ਦਾ ਰਿਕਾਰਡ ਬਣਾਇਆ ਸੀ। ਉਹਨਾਂ ਦਾ ਕਹਿਣਾ ਸੀ ਉਹਨਾਂ ਦੀ ਬੇਟੀ ਵਿੱਚ ਕਾਫੀ ਹੌਂਸਲਾ ਹੈ ਅਤੇ ਆਪਣੇ ਟਾਸ੍ਕ ਇਹ ਖੁਦ ਹੀ ਚੁਣਦੀ ਹੈ। ਉਹਨਾਂ ਦਾ ਕਹਿਣਾ ਸੀ ਕਿ ਸੁਣਿਆ ਸੀ ਕਿ ਪੰਜਾਬ ਦੇ ਲੋਕ ਵੱਡੇ ਦਿਲ ਦੇ ਹੁੰਦੇ ਹਨ ਪਰ ਹੁਣ ਪੰਜਾਬ ਆ ਕੇ ਦੇਖ ਵੀ ਲਿਆ ਕੇ ਪੰਜਾਬੀ ਖੁਲ੍ਹੇ ਸੁਭਾਅ ਅਤੇ ਵੱਡੇ ਦਿਲਾਂ ਦੇ ਮਾਲਿਕ ਹਨ। ਉਹਨਾਂ ਦਾ ਕਹਿਣਾ ਸੀ ਕਿ 4 ਹਜ਼ਾਰ ਕਿਲੋਮੀਟਰ ਦਾ ਸਾਈਕਲ ਉਤੇ ਸਫ਼ਰ ਉਹ 2 ਮਹੀਨੇ ਵਿਚ ਪੂਰਾ ਕਰਨਗੇ।