ਬੀਸੀਸੀਆਈ ਨੇ IPL ਤੇ ਅਗਲੇ ਸੀਜ਼ਨ ਲਈ ਹੋਣ ਵਾਲੀ ਨੀਲਾਮੀ ਲਈ ਸ਼ਾਰਟਲਿਸਟ ਕੀਤੇ ਗਏ ਖਿਡਾਰੀਆਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਦੁਨੀਆ ਭਰ ਦੇ 333 ਖਿਡਾਰੀਆਂ ਦੇ ਨਾਂ ਤੈਅ ਹੋਏ ਹਨ। ਨੀਲਾਮੀ ਵਿਚ ਇਸ ਵਾਰ ਅਧਿਕਤਮ 77 ਖਿਡਾਰੀ ਹੀ ਵਿਕ ਸਕਦੇ ਹਨ।ਇਨ੍ਹਾਂ ਵਿਚੋਂ 30 ਥਾਵਾਂ ਵਿਦੇਸ਼ੀ ਕ੍ਰਿਕਟਰਾਂ ਲਈ ਹੈ। ਇਸ ਵਾਰ ਨੀਲਾਮੀ ਦਾ ਆਯੋਜਨ ਦੁਬਈ ਵਿਚ ਕੀਤਾ ਜਾਵੇਗਾ। 19 ਦਸੰਬਰ ਨੂੰ ਭਾਰਤੀ ਸਮੇਂ ਮੁਤਾਬਕ ਦੁਪਹਿਰ 2.30 ਵਜੇ ਨੀਲਾਮੀ ਸ਼ੁਰੂ ਹੋਵੇਗੀ।
ਸ਼ਾਰਟਲਿਸਟ ਕੀਤੇ ਗਏ 333 ਖਿਡਾਰੀਆਂ ਵਿਚੋਂ 214 ਭਾਰਤੀ ਤੇ 119 ਵਿਦੇਸ਼ੀ ਹਨ। ਦੋ ਖਿਡਾਰੀ ਐਸੋਸੀਏਟ ਦੇਸ਼ਾਂ ਤੋਂ ਹਨ। ਕੈਪਡ ਖਿਡਾਰੀਆਂ ਦੀ ਗਿਣਤੀ 116 ਹੈ। ਦੂਜੇ ਪਾਸੇ 215 ਅਨਕੈਪਡ ਕ੍ਰਿਕਟਰ ਹਨ।2 ਕਰੋੜ ਰੁਪਏ ਦੇ ਸਭ ਤੋਂ ਵੱਧ ਬੇਸ ਪ੍ਰਾਈਸ ਵਿਚ 23 ਖਿਡਾਰੀਆਂ ਨੇ ਆਪਣਾ ਨਾਂ ਪਾਇਆ ਹੈ। ਦੂਜੇ ਪਾਸੇ 1.5 ਕਰੋੜ ਰੁਪਏ ਬ੍ਰੈਕੇਟ ਵਿਚ 13 ਕ੍ਰਿਕਟਰ ਹਨ।
ਇਹ ਵੀ ਪੜ੍ਹੋ : ਟਰੱਕ ਚਾਲਕਾਂ ਲਈ ਖੁਸ਼ਖਬਰੀ! ਅਕਤੂਬਰ 2025 ਤੋਂ ਕੈਬਿਨ ਵਿਚ ਮਿਲੇਗਾ ਏਸੀ, ਮਜ਼ੇ ‘ਚ ਕੱਟੇਗਾ ਸਫਰ
ਭਾਰਤ ਦੇ ਹਰਸ਼ਲ ਪਲੇਟ, ਸ਼ਾਰੁਦਲ ਠਾਕੁਰ ਤੇ ਉਮੇਸ਼ਯਾਦਵ ਨੇ 2 ਕਰੋੜ ਰੁਪਏ ਦੇ ਸਰਵਉੱਚ ਬੇਸ ਪ੍ਰਾਈਸ ਵਿਚ ਆਪਣਾ ਨਾਂ ਰੱਖਿਆ ਹੈ। ਆਸਟ੍ਰੇਲੀਆ ਦੇ ਟ੍ਰੇਵਿਸ ਹੈੱਡ ਤੋਂ ਇਲਾਵਾ ਪੈਟ ਕਮਿੰਸ, ਸਟੀਵ ਸਮਿਥ, ਮਿਚੇਲ ਸਟਾਰਕ, ਜੋਸ਼ ਇੰਗਲਿਸ਼, ਜੋਸ਼ ਹੇਜਲਵੁੱਡ ਤੇ ਸੀਨ ਏਬਾਟ ਵੀ ਇਸੇ ਬ੍ਰੈਕਟ ਵਿਚ ਹਨ।ਇੰਗਲੈਂਡ ਦੇ ਹੈਰੀ ਬਰੂਕ ਕ੍ਰਿਸ ਬੋਕਸ, ਜੇਮਸ ਵਿੰਸ, ਜੇਮੀ ਓਵਰਟਨ, ਆਦਿਲ ਰਸ਼ੀਦ, ਡੇਵਿਡ ਵਿਲੀ ਤੇ ਬੇਨ ਡਕੇਟ ਨੇ ਇਸ ਲਿਸਟ ਵਿਚ ਆਪਣਾ ਨਾਂ ਪਾਇਆ ਹੈ। ਦੱਖਣੀ ਅਫਰੀਕਾ ਦੇ ਰੀਲੋ ਰੂਸੋ, ਰਸੀ ਵਾਨ ਡਰ ਡੁਸੇਨ, ਗੇਰਾਲਡ ਕੋਏਤਜੀ ਤੋਂ ਇਲਾਵਾ ਨਿਊਜ਼ੀਲੈਂਡ ਦੇ ਲਾਕੀ ਫਗਯੂਰਸਨ, ਅਫਗਾਨਿਸਤਾਨ ਦੇ ਮੁਜੀਬ ਉਰ ਰਹਿਮਾਨ ਤੇ ਬੰਗਲਾਦੇਸ਼ ਦੇ ਮੁਸਤਫਿਜੂਰ ਰਹਿਮਾਨ ਵੀ ਦੋ ਕਰੋੜ ਰੁਪਏ ਦੇ ਬੇਸ ਪ੍ਰਾਈਸ ਵਿਚ ਹਨ।
ਵੀਡੀਓ ਲਈ ਕਲਿੱਕ ਕਰੋ : –