ਬੀਸੀਸੀਆਈ ਯਾਨੀ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਸ਼੍ਰੀਲੰਕਾ ਖਿਲਾਫ ਸੀਮਤ ਓਵਰਾਂ ਦੀ ਲੜੀ ਲਈ ਭਾਰਤੀ ਟੀਮ ਦਾ ਐਲਾਨ ਕੀਤਾ ਹੈ। ਸ਼ਿਖਰ ਧਵਨ ਦੀ ਅਗਵਾਈ ਹੇਠ ਸ੍ਰੀਲੰਕਾ ਜਾ ਰਹੀ ਟੀਮ ਇੰਡੀਆ ਵਿੱਚ 6 ਨਵੇਂ ਖਿਡਾਰੀਆਂ ਨੂੰ ਮੌਕਾ ਦਿੱਤਾ ਗਿਆ ਹੈ।
ਦੇਵਦੱਤ ਪਡੀਕਲ ਅਤੇ ਨਿਤੀਸ਼ ਰਾਣਾ, ਜਿਨ੍ਹਾਂ ਨੇ ਆਈਪੀਐਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਨੂੰ ਵੀ ਬੀਸੀਸੀਆਈ ਨੇ ਟੀਮ ਵਿੱਚ ਜਗ੍ਹਾ ਦੇ ਕੇ ਚੰਗੇ ਪ੍ਰਦਰਸ਼ਨ ਦਾ ਇਨਾਮ ਦਿੱਤਾ ਹੈ। ਬੀਸੀਸੀਆਈ ਨੇ ਸ਼੍ਰੀਲੰਕਾ ਦੌਰੇ ਲਈ ਸ਼ਿਖਰ ਧਵਨ ਦੀ ਅਗਵਾਈ ਵਿੱਚ ਨੌਜਵਾਨ ਖਿਡਾਰੀਆਂ ਉੱਤੇ ਦਾਅ ਲਾਉਣ ਦਾ ਫੈਸਲਾ ਕੀਤਾ ਹੈ। ਦੇਵਦੱਤ ਪਡੀਕਲ, ਰਿਤੂਰਾਜ ਗਾਇਕਵਾੜ, ਚੇਤਨ ਸਕਾਰਿਆ, ਸਪਿੰਨਰ ਵਰੁਣ ਚੱਕਰਵਰਤੀ, ਨਿਤੀਸ਼ ਰਾਣਾ ਅਤੇ ਕ੍ਰਿਸ਼ਨਾੱਪਾ ਗੌਤਮ ਉਹ ਖਿਡਾਰੀ ਹਨ ਜੋ ਪਹਿਲੀ ਵਾਰ ਟੀਮ ਇੰਡੀਆ ਲਈ ਖੇਡਦੇ ਨਜ਼ਰ ਆਉਣਗੇ।
ਇਹ ਵੀ ਪੜ੍ਹੋ : ਇਹ ਕਿਹੋ ਜਿਹਾ ਸਿਸਟਮ ! ਬਿਜਲੀ ਠੀਕ ਕਰਨ ਗਿਆ ਮੁਲਾਜਮ ਕਰੰਟ ਲੱਗਣ ਤੋਂ ਬਾਅਦ ਇੱਕ ਘੰਟਾ ਲਮਕਿਆ ਰਿਹਾ ਟਰਾਂਸਫਾਰਮਰ ‘ਤੇ, ਦੇਖੋ ਵੀਡੀਓ
ਸ਼੍ਰੀਲੰਕਾ ਦੌਰੇ ‘ਤੇ, ਇਨ੍ਹਾਂ 6 ਖਿਡਾਰੀਆਂ ਵਿੱਚੋਂ ਤਿੰਨ ਜਾਂ ਚਾਰ ਖਿਡਾਰੀਆਂ ਨੂੰ ਡੈਬਿਊ ਕਰਨ ਦਾ ਮੌਕਾ ਵੀ ਮਿਲ ਸਕਦਾ ਹੈ। ਹਾਲਾਂਕਿ ਪਿਛਲੇ ਸਮੇਂ ਵਿੱਚ ਵਰੁਣ ਚੱਕਰਵਰਤੀ ਨੂੰ ਵੀ ਦੋ ਵਾਰ ਟੀਮ ਵਿੱਚ ਚੁਣਿਆ ਗਿਆ ਹੈ। ਪਰ ਦੋਵੇਂ ਵਾਰ ਤੰਦਰੁਸਤੀ ਟੈਸਟ ਪਾਸ ਨਾ ਕਰਨ ਕਾਰਨ ਵਰੁਣ ਚੱਕਰਵਰਤੀ ਟੀਮ ਦਾ ਹਿੱਸਾ ਨਹੀਂ ਬਣ ਸਕਿਆ ਸੀ।
ਇਹ ਵੀ ਦੇਖੋ : ਪੰਜਾਬ ‘ਚ ਤੂਫ਼ਾਨ ਦਾ ਕਹਿਰ, ਘਰਾਂ ‘ਤੇ ਕਹਿਰ ਬਣ ਕੇ ਡਿੱਗੀ ਆਸਮਾਨੀ ਬਿਜਲੀ, ਟੁੱਟੇ ਘਰ ਤੇ ਦਰੱਖਤ, LIVE ਤਸਵੀਰਾਂ