aakash chopra shared a video: ਨਵੀਂ ਦਿੱਲੀ: ਸਾਬਕਾ ਭਾਰਤੀ ਕ੍ਰਿਕਟਰ ਆਕਾਸ਼ ਚੋਪੜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਇੱਕ ਬੱਚੇ ਦੀ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ ਵਿੱਚ ਇੱਕ ਬਹੁਤ ਹੀ ਛੋਟਾ ਬੱਚਾ ਕ੍ਰਿਕਟ ਖੇਡਦਾ ਦਿਖਾਈ ਦੇ ਰਿਹਾ ਹੈ। ਬੱਚੇ ਦੇ ਹਮਲਾਵਰ ਅੰਦਾਜ਼ ਨੂੰ ਸੋਸ਼ਲ ਮੀਡੀਆ ‘ਤੇ ਬਹੁਤ ਸਾਰੇ ਲੋਕ ਪਸੰਦ ਕਰ ਰਹੇ ਹਨ। ਸੋਸ਼ਲ ਮੀਡੀਆ ‘ਤੇ ਬਹੁਤ ਸਾਰੇ ਲੋਕ ਇਸ ਬੱਚੇ ਨੂੰ ‘ਜੂਨੀਅਰ ਕ੍ਰਿਸ ਗੇਲ‘ ਕਹਿ ਰਹੇ ਹਨ। ਬੱਚੇ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਦਰਅਸਲ ਆਕਾਸ਼ ਚੋਪੜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਇੱਕ ਬੱਚੇ ਦੇ ਕ੍ਰਿਕਟ ਖੇਡਣ ਦੀ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਵਿੱਚ ਬੱਚੇ ਦੀ ਬੱਲੇਬਾਜ਼ੀ ਨੂੰ ਵੇਖਦੇ ਹੋਏ ਸਾਬਕਾ ਕ੍ਰਿਕਟਰ ਤੋਂ ਕਮੈਂਟੇਟਰ ਆਕਾਸ਼ ਚੋਪੜਾ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਬੱਚਾ ਕਿੰਨੀ ਤਾਕਤ ਨਾਲ ਗੇਂਦ ਨੂੰ ਮਾਰ ਰਿਹਾ ਸੀ, ਅਤੇ ਲੰਬੇ ਦੂਰੀ ‘ਤੇ ਭੇਜ ਰਿਹਾ ਸੀ।
ਵੀਡੀਓ ਵਿੱਚ ਖੱਬੇ ਹੱਥ ਦਾ ਬੱਚਾ ਗੇਂਦ ਦੇ ਆਉਣ ਦੀ ਉਡੀਕ ‘ਚ ਪੌੜੀ ‘ਤੇ ਖੜ੍ਹਾ ਦਿਖਾਈ ਦਿੰਦਾ ਹੈ। ਜਿਵੇਂ ਹੀ ਗੇਂਦ ਪਹੁੰਚਦੀ ਹੈ, ਬੱਚਾ ਰਹਿਮ ਨਹੀਂ ਕਰਦਾ ਅਤੇ ਜ਼ੋਰਦਾਰ ਸ਼ੋਟ ਨਾਲ ਬਹੁਤ ਦੂਰੀ ਤੇ ਇਸ ਨੂੰ ਮਾਰਦਾ ਹੈ। ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕ ਬੱਚੇ ਦੀ ਬਹੁਤ ਪ੍ਰਸ਼ੰਸਾ ਕਰ ਰਹੇ ਹਨ। ਜਦੋਂ ਕਿ ਕੁੱਝ ਲੋਕ ਬੱਚੇ ਦੀ ਸਵਿੰਗ ਬੱਲੇਬਾਜ਼ੀ ਦੀ ਪ੍ਰਸ਼ੰਸਾ ਕਰ ਰਹੇ ਹਨ, ਇੱਕ ਉਪਭੋਗਤਾ ਨੇ ਇਸ ਦੀ ਤੁਲਨਾ ਕਿੰਗਜ਼ ਇਲੈਵਨ ਪੰਜਾਬ ਦੇ ਕ੍ਰਿਸ ਗੇਲ ਦੀ ਪਾਵਰ-ਹਿਟਿੰਗ ਨਾਲ ਕੀਤੀ ਹੈ। ਇੱਕ ਉਪਭੋਗਤਾ ਨੇ ਲਿਖਿਆ, “ਇਹ ਯੁਵਰਾਜ ਸਿੰਘ ਦੇ ਬ੍ਰੌਡ ਨੂੰ ਲਗਾਏ 6 ਛੱਕਿਆਂ ਦੀ ਯਾਦ ਦਿਵਾਉਂਦਾ ਹੈ। ਪੂਰੇ ਪਾਰਕ ‘ਚ 360 ਡਿਗਰੀ ਸ਼ਾਟ ਹਨ।” ਅਕਾਸ਼ ਚੋਪੜਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹਨ। ਇਸ ਤੋਂ ਪਹਿਲਾਂ ਵੀ ਉਹ ਛੋਟੇ ਬੱਚਿਆਂ ਦੀਆਂ ਖੂਬਸੂਰਤ ਕ੍ਰਿਕਟ ਸ਼ਾਟਸ ਖੇਡਣ ਦੀਆਂ ਅਜਿਹੀਆਂ ਵੀਡੀਓ ਸ਼ੇਅਰ ਕਰ ਚੁੱਕੇ ਹਨ। ਪਿੱਛਲੇ ਮਹੀਨੇ ਚੋਪੜਾ ਨੇ ਸੀਐਸਕੇ ਕਪਤਾਨ ਐਮਐਸ ਧੋਨੀ ਦੇ ਆਈਕੋਨਿਕ ਹੈਲੀਕਾਪਟਰ ਸ਼ਾਟ ਨਾਲ ਤੁਲਨਾ ਕਰਦਿਆਂ ਇੱਕ ਜਵਾਨ ਲੜਕੀ ਦੀ ਅਜਿਹੀ ਹੀ ਇੱਕ ਵੀਡੀਓ ਸਾਂਝੀ ਕੀਤੀ ਸੀ।