afghanistan cricket board bans coach: ਅਫਗਾਨਿਸਤਾਨ ਕ੍ਰਿਕਟ ਬੋਰਡ ਨੇ ਫਿਕਸਿੰਗ ਨਾਲ ਜੁੜੇ ਇੱਕ ਮਾਮਲੇ ਵਿੱਚ ਸਖਤ ਕਾਰਵਾਈ ਕੀਤੀ ਹੈ। ਬੋਰਡ ਨੇ ਘਰੇਲੂ ਪੱਧਰ ਦੇ ਕੋਚ ਨੂਰ ਮੁਹੰਮਦ ਲਲਾਈ ਤੇ ਪੰਜ ਸਾਲਾਂ ਲਈ ਮੈਚ ਫਿਕਸਿੰਗ ਦੇ ਦੋਸ਼ਾਂ ਤਹਿਤ ਹਰ ਤਰ੍ਹਾਂ ਦੀਆਂ ਕ੍ਰਿਕਟ ਗਤੀਵਿਧੀਆਂ ਵਿੱਚ ਹਿੱਸਾ ਲੈਣ ‘ਤੇ ਪਾਬੰਦੀ ਲਗਾਈ ਹੈ। ਨੂਰ ਮੁਹੰਮਦ ਨੂੰ ਸਪਾਟ ਫਿਕਸਿੰਗ ਲਈ ਰਾਸ਼ਟਰੀ ਟੀਮ ਦੇ ਖਿਡਾਰੀ ਨਾਲ ਸੰਪਰਕ ਕਰਨ ਲਈ ਦੋਸ਼ੀ ਪਾਇਆ ਗਿਆ ਸੀ। ਉਹ ਕਪਿਸਾ ਪ੍ਰਾਂਤ ਦਾ ਇੱਕ ਸਹਾਇਕ ਕੋਚ ਸੀ ਜਦੋਂਕਿ ਹੰਪਾਲਾਣਾ ਅਕੈਡਮੀ ਦਾ ਇੱਕ ਪੂਰਾ-ਸਮਾਂ ਕੋਚ ਸੀ। ਰਾਸ਼ਟਰੀ ਟੀਮ ਦੇ ਖਿਡਾਰੀ ਨੇ ਇਸ ਦੀ ਜਾਣਕਾਰੀ ਦਿੱਤੀ ਸੀ। ਏਸੀਬੀ ਨੇ ਇਸ ਖਿਡਾਰੀ ਦੀ ਪਛਾਣ ਨਹੀਂ ਦੱਸੀ ਹੈ। ਇਸ ਤੋਂ ਪਹਿਲਾਂ, ਏਸੀਬੀ ਨੇ ਵਿਕਟਕੀਪਰ ਬੱਲੇਬਾਜ਼ ਸ਼ਫੀਕੁੱਲਾ ਸ਼ਫਾਕ ‘ਤੇ ਤਿੰਨ ਮਹੀਨੇ ਪਹਿਲਾਂ ਮੈਚ ਫਿਕਸਿੰਗ ਦੇ ਦੋਸ਼ਾਂ ਤਹਿਤ 6 ਸਾਲ ਦੀ ਪਾਬੰਦੀ ਲਗਾਈ ਸੀ।
ਤੁਹਾਨੂੰ ਦੱਸ ਦਈਏ ਕਿ ਪਿੱਛਲੇ ਸਾਲ ਮੁਹੰਮਦ ‘ਤੇ ਰਾਸ਼ਟਰੀ ਟੀਮ ਦੇ ਖਿਡਾਰੀ ਨੇ ਸਪਾਟ ਫਿਕਸਿੰਗ ਦਾ ਇਲਜ਼ਾਮ ਲਗਾਇਆ ਗਿਆ ਸੀ। ਅਫਗਾਨਿਸਤਾਨ ਕ੍ਰਿਕਟ ਬੋਰਡ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਨੂਰ ਮੁਹੰਮਦ ਨੇ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਕਬੂਲ ਕੀਤਾ ਹੈ। ਅਫਗਾਨਿਸਤਾਨ ਕ੍ਰਿਕਟ ਬੋਰਡ ਦਾ ਕਹਿਣਾ ਹੈ ਕਿ ਨੂਰ ਮੁਹੰਮਦ ਫਿਕਸਿੰਗ ਕਰਨ ਅਤੇ ਕਰਾਉਣ ਦੇ ਦੋਸ਼ਾਂ ਵਿੱਚ ਸ਼ਾਮਿਲ ਪਾਇਆ ਗਿਆ ਸੀ। ਬੋਰਡ ਦੇ ਅਨੁਸਾਰ ਘਰੇਲੂ ਕ੍ਰਿਕਟ ‘ਚ ਫਿਕਸਿੰਗ ਦਾ ਬਹੁਤ ਗੰਭੀਰ ਮਾਮਲਾ ਸੀ ਅਤੇ ਇਸ ਬਾਰੇ ਸਖ਼ਤ ਸੰਦੇਸ਼ ਦੇਣਾ ਜ਼ਰੂਰੀ ਸੀ। ਬੋਰਡ ਨੇ ਰਾਸ਼ਟਰੀ ਟੀਮ ਦੇ ਉਸ ਖਿਡਾਰੀ ਦੀ ਪ੍ਰਸ਼ੰਸਾ ਕੀਤੀ ਹੈ ਜਿਸ ਨੇ ਫਿਕਸਿੰਗ ਲਈ ਪਹੁੰਚ ਕਰਨ ਲਈ ਜਾਣਕਾਰੀ ਪ੍ਰਦਾਨ ਕੀਤੀ ਸੀ।